ਸੀਆ-ਸੁੰਨੀਆਂ ਦਾ ਕੌਮਾਂਤਰੀ ਪੱਧਰ ਉਤੇ ਹੋਏ ਇਕੱਠ ਨੂੰ ਦੇਖਦਿਆਂ ਸੂਪਰ ਪਾਵਰ ਅਮਰੀਕਾ-ਬਰਤਾਨੀਆ ਗਰੁੱਪ ਨੂੰ ਵੀ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਸੰਬੰਧੀ ਨੀਤੀ ਵਿਚ ਕਰਨੀ ਪਵੇਗੀ ਤਬਦੀਲੀ : ਮਾਨ
ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮਾਂ ਪ੍ਰਤੀ ਖ਼ਤਰਨਾਕ ਢੰਗ ਨਾਲ ਕੀਤੇ ਜਾਂਦੇ ਹਨ ਅਮਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 17 ਮਾਰਚ (ਮਨਪ੍ਰੀਤ ਸਿੰਘ ਖਾਲਸਾ):-“ਜਦੋਂ ਦੁਨੀਆਂ ਦੀ ਇਕ ਵੱਡੀ ਤਾਕਤ ਚੀਨ ਵੱਲੋਂ ਸੀਆ-ਸੁੰਨੀ ਮੁਸਲਿਮ ਕੌਮ ਨੂੰ ਕੌਮਾਂਤਰੀ ਪੱਧਰ ਤੇ ਇਕੱਤਰ ਕਰ ਦਿੱਤਾ ਗਿਆ ਹੈ, ਤਾਂ ਹੁਣ ਸੂਪਰ ਪਾਵਰ ਅਮਰੀਕਾ-ਬਰਤਾਨੀਆ ਗਰੁੱਪ ਨੂੰ ਵੀ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਪ੍ਰਤੀ ਆਪਣੀ ਸੋਚ ਅਤੇ ਨੀਤੀ ਨੂੰ ਵੀ ਅਵੱਸ ਬਦਲਣਾ ਪਵੇਗਾ । ਤਦ ਹੀ ਸੰਸਾਰ ਪੱਧਰ ਦੀਆਂ ਹੋ ਰਹੀਆ ਇਹ ਤਬਦੀਲੀਆਂ ਦੇ ਪ੍ਰਭਾਵ ਨੂੰ ਮਨੁੱਖਤਾ ਪੱਖੀ ਸਹੀ ਰੱਖਿਆ ਜਾ ਸਕੇਗਾ । ਇਜਰਾਇਲ ਨੂੰ ਵੀ ਆਪਣੀ ਫ਼ੌਜੀ ਤੇ ਡਿਪਲੋਮੈਟਿਕ ਨੀਤੀ ਵਿਚ ਰਹਿੰਦੀਆ ਕਮੀਆ ਨੂੰ ਦੂਰ ਕਰਕੇ ਵਿਚਰਣਾ ਪਵੇਗਾ । ਜਿਸ ਨਾਲ ਵੱਡੀਆ ਫ਼ੌਜੀ ਤਾਕਤ ਵਾਲੇ ਮੁਲਕਾਂ ਵਿਚ ਸੰਤੁਲਨ ਨੂੰ ਠੀਕ ਰੱਖਿਆ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਵੱਲੋਂ ਸੀਆ-ਸੁੰਨੀ ਮੁਸਲਮਾਨਾਂ ਦੇ ਕੀਤੇ ਗਏ ਕੌਮਾਂਤਰੀ ਪੱਧਰ ਤੇ ਇਕੱਠ ਉਤੇ ਹੋਈ ਅਤਿ ਪ੍ਰਭਾਵਸ਼ਾਲੀ ਤਬਦੀਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਅਮਰੀਕਾ ਗਰੁੱਪ ਨੂੰ ਵੀ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਉਨ੍ਹਾਂ ਦੇ ਮਨੁੱਖੀ ਹੱਕਾਂ ਪ੍ਰਤੀ ਆਪਣੀ ਨੀਤੀ ਵਿਚ ਵੱਡੀ ਤਬਦੀਲੀ ਕਰਨੀ ਹੋਵੇਗੀ, ਭਾਵੇਕਿ ਅਮਰੀਕਾ ਅਤੇ ਇੰਡੀਆ ਦੇ ਬੀਤੇ ਸਮੇ ਦੇ ਸੰਬੰਧਾਂ ਵਿਚ ਹੁਣ ਤੱਕ ਕਿਸੇ ਵੀ ਨੀਤੀ ਨੂੰ ਲਾਗੂ ਕੀਤਾ ਜਾਂਦਾ ਆ ਰਿਹਾ ਹੋਵੇ । ਜੋ ਹਿੰਦੂਤਵ ਹੁਕਮਰਾਨਾਂ ਨੇ ਇੰਡੀਆ ਉਪ-ਮਹਾਦੀਪ ਵਿਚ ਸਿੱਖ, ਮੁਸਲਿਮ, ਇਸਾਈਆ ਦੇ ਕਤਲੇਆਮ ਕਰਨ ਅਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਦੀ ਮਨੁੱਖਤਾ ਵਿਰੋਧੀ ਨੀਤੀ ਅਪਣਾ ਰੱਖੀ ਹੈ, ਹੁਣ ਉਸ ਵਿਚ ਹਰ ਕੀਮਤ ਤੇ ਤਬਦੀਲੀ ਲਿਆਉਣੀ ਪਵੇਗੀ । ਕੌਮਾਂਤਰੀ ਪੱਧਰ ਉਤੇ ਹੋਈਆ ਵੱਡੀਆ ਤਬਦੀਲੀਆਂ ਦੀ ਬਦੌਲਤ ਇੰਡੀਆ ਦੇ ਹੁਕਮਰਾਨਾਂ ਨੂੰ ਕਸ਼ਮੀਰ, ਪੰਜਾਬ ਅਤੇ ਪੂਰਬ ਦੇ ਘੱਟ ਗਿਣਤੀ ਸੂਬਿਆਂ ਪ੍ਰਤੀ ਸੋਚ ਨੂੰ ਵੀ ਬਦਲਣਾ ਜ਼ਰੂਰੀ ਹੋ ਜਾਵੇਗਾ । ਜੋ ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮਾਂ ਪ੍ਰਤੀ ਖ਼ਤਰਨਾਕ ਢੰਗ ਨਾਲ ਅਮਲ ਕੀਤੇ ਜਾਂਦੇ ਆ ਰਹੇ ਹਨ, ਉਸ ਸੰਬੰਧੀ ਪੱਛਮੀ ਮੁਲਕਾਂ ਅਮਰੀਕਾ, ਬਰਤਾਨੀਆ ਨੂੰ ਵੀ ਆਪਣੀਆ ਪੁਰਾਤਨ ਨੀਤੀਆ ਅਤੇ ਅਮਲਾਂ ਉਤੇ ਮੁੜ ਵਿਚਾਰ ਕਰਨਾ ਪਵੇਗਾ । ਜੋ ਹਿੰਦੂਤਵ ਹੁਕਮਰਾਨਾਂ ਨੇ ਅਫਸਪਾ ਵਰਗੇ ਅਤੇ ਹੋਰ ਕਾਲੇ ਕਾਨੂੰਨਾਂ ਦੀ ਵਰਤੋ ਕਰਕੇ ਇੰਡੀਆ ਦੀ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਸੁਰੂ ਕੀਤੇ ਹੋਏ ਹਨ, ਉਸ ਜਾਬਰ ਨੀਤੀ ਤੋ ਤੋਬਾ ਕਰਨੀ ਪਵੇਗੀ । ਜੋ ਇੰਡੀਆ ਦੀਆਂ ਘੱਟ ਗਿਣਤੀ ਕੌਮਾਂ ਦੇ ਆਗੂਆਂ ਦੇ ਵੀਜਿਆ ਸੰਬੰਧੀ ਅਮਰੀਕਾ, ਬਰਤਾਨੀਆ ਨੇ ਹਿੰਦੂਤਵ ਹੁਕਮਰਾਨਾਂ ਦੀ ਸੋਚ ਅਨੁਸਾਰ ਨਾ ਬਰਾਬਰੀ ਵਾਲੀ ਨੀਤੀ ਅਪਣਾਈ ਹੋਈ ਹੈ, ਉਸ ਵਿਚ ਵੀ ਤਬਦੀਲੀ ਹੋਣੀ ਜ਼ਰੂਰੀ ਬਣ ਗਈ ਹੈ । ਕਿਉਂਕਿ ਅਮਰੀਕਾ, ਬਰਤਾਨੀਆ ਵੱਲੋ ਘੱਟ ਗਿਣਤੀ ਕੌਮਾਂ ਦੇ ਆਗੂਆ ਨਾਲ ਇਸ ਵਿਸੇ ਤੇ ਕੀਤੇ ਜਾ ਰਹੇ ਜ਼ਬਰ ਅਤੇ ਬੇਇਨਸਾਫ਼ੀ ਦੀ ਗੱਲ ਵੀ ਪ੍ਰਤੱਖ ਹੋ ਗਈ ਹੈ ।
ਉਨ੍ਹਾਂ ਕਿਹਾ ਕਿ ਅਸੀ ਮਹਿਸੂਸ ਕਰਦੇ ਹਾਂ ਕਿ ਅਮਰੀਕਾ ਵਿਚ ਜੋ ਉਥੋ ਦੇ ਸਾਬਕਾ ਪ੍ਰੈਜੀਡੈਟ ਡੋਨਾਲਡ ਟਰੰਪ ਅਤੇ ਰਿਪਬਲਿਕਨਾ ਦੇ ਹੱਕ ਵਿਚ ਮੋਦੀ ਦੀ ਅਗਵਾਈ ਵਿਚ ਇਕੱਤਰਤਾਵਾ ਕੀਤੀਆ ਗਈਆ ਸਨ, ਜਦੋ ਸ੍ਰੀ ਟਰੰਪ 2020 ਵਿਚ ਦਿੱਲੀ ਵਿਖੇ ਆਏ ਸਨ ਤਾਂ ਬੀਜੇਪੀ-ਆਰ.ਐਸ.ਐਸ ਵੱਲੋ ਘੱਟ ਗਿਣਤੀ ਮੁਸਲਿਮ ਕੌਮ ਉਤੇ ਜੋ ਦੰਗੇ ਕਰਵਾਏ ਸਨ, ਉਸ ਸੰਬੰਧੀ ਅਮਰੀਕਾ ਨੇ ਕੀ ਸਟੈਂਡ ਲਿਆ ਹੈ ? ਇਸ ਉਤੇ ਵੀ ਸੰਜ਼ੀਦਗੀ ਨਾਲ ਵਿਚਾਰ ਕਰਨਾ ਪਵੇਗਾ । ਹੁਣ ਸੰਸਾਰ ਪੱਧਰ ਤੇ ਉਹ ਸਮਾਂ ਆ ਚੁੱਕਾ ਹੈ ਕਿ ਜੋ ਵੱਡੀਆ ਤਾਕਤਾਂ ਹਨ, ਉਹ ਇਕ ਟੇਬਲ ਤੇ ਬੈਠਕੇ ਆਪਣੇ ਵੱਲੋ ਹੁਣ ਤੱਕ ਲਾਗੂ ਕੀਤੀਆ ਗਈਆ ਨੀਤੀਆ ਅਤੇ ਸੋਚ ਉਤੇ ਮੁੜ ਵਿਚਾਰ ਕਰਨ ਅਤੇ ਸੰਸਾਰ ਪੱਧਰ ਤੇ ਇਕ ਅਜਿਹੀ ਸਾਂਝੀ ਰਾਏ ਬਣਾਉਣ ਜਿਸ ਵਿਚ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਾਖੀ ਲਈ ਉਚੇਚੇ ਤੌਰ ਤੇ ਅਮਲੀ ਰੂਪ ਵਿਚ ਉਦਮ ਕੀਤੇ ਜਾਣ । ਜਿਥੇ ਕਿਤੇ ਵੀ ਕਿਸੇ ਮੁਲਕ ਨੇ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ ਦੇ ਪ੍ਰਭਾਵ ਹੇਠ ਆ ਕੇ, ਇੰਡੀਆ ਵਿਚ ਘੱਟ ਗਿਣਤੀ ਕੌਮਾਂ ਉਤੇ ਹੋਣ ਵਾਲੇ ਜ਼ਬਰ ਜੁਲਮ ਸੰਬੰਧੀ ਆਵਾਜ਼ ਉਠਾਉਣ ਦੇ ਫਰਜਾਂ ਦੀ ਪੂਰਤੀ ਨਾ ਕੀਤੀ ਹੋਵੇ, ਹੁਣ ਹੋ ਰਹੀ ਇਹ ਵੱਡੀ ਤਬਦੀਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਡੀਆ ਵਿਚ ਹੀ ਨਹੀ ਬਲਕਿ ਕਿਸੇ ਵੀ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਸਮਾਜਿਕ, ਮਨੁੱਖੀ ਅਤੇ ਧਾਰਮਿਕ ਹੱਕਾਂ ਦੀ ਹੁਕਮਰਾਨ ਉਲੰਘਣਾ ਨਾ ਕਰ ਸਕਣ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਮਿਲਣ ਦੇ ਨਾਲ-ਨਾਲ ਉਨ੍ਹਾਂ ਦੇ ਮਨਾਂ ਵਿਚ ਹਕੂਮਤੀ ਦਹਿਸਤਗਰਦੀ ਦੇ ਪ੍ਰਭਾਵ ਨੂੰ ਵੀ ਹਰ ਕੀਮਤ ਤੇ ਮਨਫ਼ੀ ਕਰਨਾ ਪਵੇਗਾ ਅਤੇ ਮਨੁੱਖਤਾ ਪੱਖੀ ਨੀਤੀਆ ਤੇ ਸੋਚ ਨੂੰ ਲਾਗੂ ਕਰਨਾ ਪਵੇਗਾ ।
Comments (0)