ਭਾਰਤ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ 8ਵੀਂ ਵਾਰ ਚੈਂਪੀਅਨ ਬਣਿਆ

ਭਾਰਤ  ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ 8ਵੀਂ ਵਾਰ  ਚੈਂਪੀਅਨ ਬਣਿਆ

ਏਸ਼ੀਆ ਕੱਪ ਵਨਡੇ ਵਿੱਚ ਟੀਮ ਇੰਡੀਆ ਦੀ ਸਭ ਤੋਂ ਤੇਜ਼ ਜਿੱਤ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ: ਭਾਰਤੀ ਟੀਮ ਨੇ ਏਸ਼ੀਆ ਕੱਪ 2023 ਜਿੱਤ ਲਿਆ ਹੈ। ਟੀਮ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ। ਇਹ ਵਨਡੇ ਵਿੱਚ ਟੀਮ ਇੰਡੀਆ ਦੀ ਸਭ ਤੋਂ ਤੇਜ਼ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ 2001 ਵਿੱਚ ਕੀਨੀਆ ਨੂੰ 231 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ।

ਟੀਮ ਇੰਡੀਆ ਨੇ ਏਸ਼ੀਆ ਕੱਪ 2023 ਦੇ ਫਾਈਨਲ ਵਿਚ ਸ਼੍ਰੀਲੰਕਾ ਨੂੰ 50 ਦੌੜਾਂ 'ਤੇ ਆਊਟ ਕਰ ਦਿੱਤਾ ਹੈ। ਭਾਰਤ ਨੂੰ 51 ਦੌੜਾਂ ਦਾ ਟੀਚਾ ਮਿਲਿਆ ਹੈ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਜਾ ਰਹੇ ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ 15.2 ਓਵਰਾਂ 'ਚ 50 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਮੁਹੰਮਦ ਸਿਰਾਜ ਨੇ 6 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੇ 3 ਵਿਕਟਾਂ ਝਟਕਾਈਆਂ ਜਦਕਿ 1 ਵਿਕਟ ਜਸਪ੍ਰੀਤ ਬੁਮਰਾਹ ਦੇ ਖਾਤੇ ਵਿਚ ਆਈ।

ਸਿਰਾਜ ਨੇ ਵਨਡੇ ਵਿਚ ਸਭ ਤੋਂ ਘੱਟ ਗੇਂਦਾਂ 'ਤੇ 5 ਵਿਕਟਾਂ ਲੈਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਸ ਨੇ 16 ਗੇਂਦਾਂ 'ਤੇ 5 ਵਿਕਟਾਂ ਲਈਆਂ। ਸ਼੍ਰੀਲੰਕਾ ਦੇ ਚਮਿੰਡਾ ਵਾਸ ਨੇ 2003 ਵਿਚ ਬੰਗਲਾਦੇਸ਼ ਖਿਲਾਫ 16 ਗੇਂਦਾਂ 'ਚ 5 ਵਿਕਟਾਂ ਲਈਆਂ ਸਨ।

ਸਿਰਾਜ ਦੇ ਓਵਰ ਵਿੱਚ ਸ੍ਰੀਲੰਕਾ ਦੀ ਟੀਮ ਕਾਲੀਨ ਬੋਲਡ

ਸਿਰਾਜ ਨੇ ਆਪਣੇ ਸਪੈਲ ਦੇ ਦੂਜੇ ਓਵਰ ਵਿੱਚ ਚਾਰ ਵਿਕਟਾਂ ਲਈਆਂ। ਇਸ ਵਿੱਚ ਪਥੁਮ ਨਿਸ਼ੰਕਾ 02, ਸਦਿਰਾ ਸਮਰਾਵਿਕਰਮਾ 0, ਚਰਿਥਾ ਅਸਾਲੰਕਾ 0 ਅਤੇ ਧਨੰਜੈ ਡੀ ਸਿਲਵਾ 4 ਵਿਕਟਾਂ ਸ਼ਾਮਲ ਹਨ। ਹਾਲਾਂਕਿ ਸਿਰਾਜ ਨੇ 7 ਓਵਰਾਂ 'ਚ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਿਰਾਜ ਨੇ ਮੈਂਡਿਸ ਅਤੇ ਕਪਤਾਨ ਸ਼ਨਾਕਾ ਨੂੰ ਕਲੀਨ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ।

ਪੰਜ ਬੱਲੇਬਾਜਾਂ ਨੇ ਖਾਤਾ ਵੀ ਨਹੀਂ ਖੋਲ੍ਹਿਆ

ਸ਼੍ਰੀਲੰਕਾ ਦੇ ਪੰਜ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਦੇ ਨਾਲ ਹੀ ਚਾਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਟੀਮ ਲਈ ਕੁਸਲ ਮੈਂਡਿਸ ਨੇ ਸਭ ਤੋਂ ਵੱਧ 17 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦਾਸੁਨ ਹੇਮੰਥਾ ਨੇ ਅਜੇਤੂ 13 ਦੌੜਾਂ ਦਾ ਯੋਗਦਾਨ ਪਾਇਆ। ਹਾਰਦਿਕ ਨੇ ਤਿੰਨ ਵਿਕਟਾਂ ਲਈਆਂ, ਜਦਕਿ ਬੁਮਰਾਹ ਨੂੰ ਇਕ ਵਿਕਟ ਮਿਲੀ