ਵਰਜੀਨੀਆ ਵਿਚ ਇਕ ਗਰੈਜੂਏਟ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਹੋਈ 43 ਸਾਲ ਕੈਦ

ਵਰਜੀਨੀਆ ਵਿਚ ਇਕ ਗਰੈਜੂਏਟ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਹੋਈ 43 ਸਾਲ ਕੈਦ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਤਕਰੀਬਨ 9 ਮਹੀਨੇ ਪਹਿਲਾਂ ਵਰਜੀਨੀਆ ਦੇ ਇਕ ਹਾਈ ਸਕੂਲ ਵਿਖੇ ਗਰੈਜੂਏਸ਼ਨ ਡਿਗਰੀ ਵੰਡ ਸਮਾਗਮ ਮੌਕੇ ਗੋਲੀਆਂ ਚਲਾ ਕੇ ਇਕ ਗਰੈਜੂਏਟ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਆਪਣਾ ਗੁਨਾਹ ਕਬੂਲ ਕਰ ਲੈਣ ਉਪਰੰਤ ਦੋਸ਼ੀ ਅਮਾਰੀ ਪੋਲਾਰਡ ਨੂੰ ਇਕ ਅਦਾਲਤ ਨੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸ਼ਾਨ ਜੈਕਸਨ (18) ਤੇ ਉਸ ਦੇ ਸੌਤੇਲੇ ਪਿਤਾ ਰੇਨਜ਼ੋ ਸਮਿੱਥ (36) ਦੀ ਜੂਨ 2023 ਵਿਚ ਹਿਊਜਨੋਟ ਹਾਈ ਸਕੂਲ ਗਰੈਜੂਏਸ਼ਨ ਸਮਾਗਮ ਤੋਂ ਬਾਅਦ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇ ਉਥੇ ਸੈਂਕੜੇ ਗਰੈਜੂਏਟ ਤੇ ਹੋਰ ਮਹਿਮਾਨ ਮੌਜੂਦ ਸਨ। ਗੋਲੀਬਾਰੀ ਉਪਰੰਤ ਭਗਦੜ ਮਚ ਗਈ ਸੀ। ਉਸ ਸਮੇ ਪੁਲਿਸ ਨੇ ਕਿਹਾ ਸੀ ਕਿ ਇਹ ਗਿਣਮਿਥ ਕੇ ਹੱਤਿਆਵਾਂ ਕੀਤੀਆਂ ਗਈਆਂ ਹਨ ਕਿਉਂਕਿ ਪੋਲਾਰਡ ਦਾ ਜੈਕਸਨ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।