ਪਾਕਿਸਤਾਨ ਨੇ ਦਿੱਤਾ ਭਾਰਤ ਨੂੰ ਸ਼ਾਂਤੀ ਦਾ ਸੁਨੇਹਾ; ਕਲ੍ਹ ਰਿਹਾਅ ਕਰਨਗੇ ਭਾਰਤੀ ਪਾਇਲਟ

ਪਾਕਿਸਤਾਨ ਨੇ ਦਿੱਤਾ ਭਾਰਤ ਨੂੰ ਸ਼ਾਂਤੀ ਦਾ ਸੁਨੇਹਾ; ਕਲ੍ਹ ਰਿਹਾਅ ਕਰਨਗੇ ਭਾਰਤੀ ਪਾਇਲਟ

ਇਸਲਾਮਾਬਾਦ: ਭਾਰਤ ਵਲੋਂ ਅਪਣਾਏ ਗਏ ਹਮਲਾਵਰ ਰੁੱਖ ਦੇ ਉਲਟ ਸ਼ਾਂਤੀ ਦੀ ਵਕਾਲਤ ਕਰਨ ਵਾਲੇ ਪਾਕਿਸਤਾਨ ਨੇ ਅੱਜ ਇਕ ਹੋਰ ਦਰਿਆਦਿਲੀ ਦਿਖਾਉਂਦਿਆਂ ਸ਼ਾਂਤੀ ਬਹਾਲ ਕਰਨ ਦੇ ਮਕਸਦ ਨਾਲ ਬੀਤੇ ਕਲ੍ਹ ਫੜ੍ਹੇ ਗਏ ਭਾਰਤੀ ਜਹਾਜ਼ ਚਾਲਕ (ਪਾਇਲਟ) ਨੂੰ ਕੱਲ੍ਹ ਸ਼ੁਕਰਵਾਰ ਭਾਰਤ ਦੇ ਹਵਾਲੇ ਕਰਨ ਦਾ ਐਲਾਨ ਕੀਤਾ ਹੈ। 

ਅੱਜ ਪਾਕਿਸਤਾਨ ਦੀ ਪਾਰਲੀਮੈਂਟ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਇਹ ਐਲਾਨ ਕੀਤਾ ਗਿਆ। ਪਾਕਿਸਤਾਨ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਕਿਹਾ, "ਸਾਡੇ ਕੋਲ ਭਾਰਤੀ ਪਾਇਲਟ ਹੈ। ਅਸੀਂ ਸ਼ਾਂਤੀ ਦੇ ਸੁਨੇਹੇ ਬਤੌਰ ਉਸਨੂੰ ਕਲ੍ਹ ਰਿਹਾਅ ਕਰ ਦਵਾਂਗੇ।"

ਇਸ ਤੋਂ ਇਲਾਵਾ ਇਮਰਾਨ ਖਾਨ ਨੇ ਦੱਸਿਆ ਕਿ ਉਨ੍ਹਾਂ ਬੀਤੀ ਰਾਤ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜੋ ਸਫਲ ਨਹੀਂ ਹੋਈ।