ਮਨੁੱਖੀ ਅਧਿਕਾਰ ਮੰਚ ਨੇ ਮਨਾਈ ਪਟਿਆਲਾ ਵਿਖੇ ਧੀਆਂ ਦੀ ਲੋਹੜੀ -ਡਾਕਟਰ ਖੇੜਾ

ਮਨੁੱਖੀ ਅਧਿਕਾਰ ਮੰਚ ਨੇ ਮਨਾਈ ਪਟਿਆਲਾ ਵਿਖੇ ਧੀਆਂ ਦੀ ਲੋਹੜੀ -ਡਾਕਟਰ ਖੇੜਾ

ਬੱਚੀਆਂ ਨੂੰ ਕੱਪੜੇ, ਮਠਿਆਈ ਅਤੇ ਦਿੱਤੇ ਮਾਵਾਂ ਨੂੰ ਗਰਮ ਸ਼ਾਲ 

ਅੰਮ੍ਰਿਤਸਰ ਟਾਈਮਜ਼ ਬਿਊਰੋ
ਪਟਿਆਲਾ
: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਨਵ-ਜੰਮੀਆ ਧੀਆਂ ਦੀ ਲੋਹੜੀ ਅਮਰੀਕ ਸਿੰਘ ਵੜੈਚ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਲੋਹੜੀ ਦਾ ਉਦਘਾਟਨ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਸਾਥੀਆਂ ਸਮੇਤ ਕੀਤਾ। ਉਨ੍ਹਾਂ ਦੇ ਨਾਲ ਕੌਮੀਂ ਚੇਅਰਮੈਨ ਬੁੱਧੀਜੀਵੀ ਸੈਲ ਰਘਬੀਰ ਸਿੰਘ ਰਾਣਾ, ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਕੋ-ਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੇਅਰਪਰਸਨ ਇਸਤਰੀ ਵਿੰਗ ਮੈਡਮ ਸੀਮਾ ਸ਼ਰਮਾ, ਹਰਪਾਲ ਸਿੰਘ ਭੁੱਲਰ, ਹਰਜਿੰਦਰ ਕੌਰ ਭੁੱਲਰ, ਹਰੀ ਸਿੰਘ ਟੌਹੜਾ, ਕੌਮੀਂ ਅਡਵਾਈਜ਼ਰ ਬੁੱਧੀਜੀਵੀ ਸੈਲ ਮੱਖਣ ਗੁਪਤਾ ਅਤੇ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਦੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਧੀਆਂ ਅਤੇ ਪੁਤਰਾਂ ਵਿੱਚ ਕੋਈ ਫ਼ਰਕ ਨਹੀਂ ਕਿਉਂਕਿ ਹੁਣ ਤਾਂ ਵੱਡੇ ਵੱਡੇ ਅਹੁਦਿਆਂ ਤੇ ਹੋਣਹਾਰ ਔਰਤਾਂ ਬਿਰਾਜਮਾਨ ਹਨ ਅੱਜ ਮੰਚ ਵੱਲੋਂ ਨਵ-ਜੰਮੀਆ ਧੀਆਂ ਦੀ ਲੋਹੜੀ ਮਨਾ ਕੇ ਬੜੀ ਵੱਡੀ ਖੁਸ਼ੀ ਜ਼ਾਹਰ ਕੀਤੀ। ਲੋਹੜੀ ਵਿੱਚ ਬੱਚੀਆਂ ਨੂੰ ਗਰਮ ਕੱਪੜੇ, ਮਠਿਆਈ, ਕਲੰਡਰ ਅਤੇ ਮਾਵਾਂ ਨੂੰ ਗਰਮ ਸ਼ਾਲ ਗਿਫ਼ਟ ਪੈਕ ਬਣਾ ਕੇ ਦਿੱਤੇ ਗਏ। ਜਿਹੜੇ ਬੱਚਿਆਂ ਨੇ ਗਿੱਧਾ, ਭੰਗੜਾ, ਅਤੇ ਬੋਲੀਆਂ ਪਾਈਆਂ ਉਨ੍ਹਾਂ ਨੂੰ ਲੋਹੜੀ ਪੈੱਕ ਅਤੇ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਵਿਸ਼ੇਸ਼ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਸੁਸ਼ੀਲ ਕੁਮਾਰ, ਸੰਦੀਪ ਕੁਮਾਰ ਸ਼ਰਮਾ, ਵਰਿੰਦਰ ਸਿੰਘ ਬਿੱਟੂ, ਤਰਸੇਮ ਸਿੰਘ ਕਾਕੂ, ਜਸਪ੍ਰੀਤ ਸਿੰਘ, ਜੋਤਜੀਤ ਸਿੰਘ, ਸੰਦੀਪ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ, ਹਿਤੇਸ਼ ਕੌੜਾ, ਰਾਜਪਾਲ ਕੌਰ, ਕੁਲਵੰਤ ਕੌਰ ਗਿੱਲ, ਰਾਜ ਰਾਣੀ, ਪ੍ਰਿਅੰਕਾ ਸ਼ਰਮਾ, ਕਿਰਨਜੀਤ ਕੌਰ, ਗੁਰਪੰਥ ਸਿੰਘ, ਵੀਨਾ ਗੁਪਤਾ, ਸੁਨੀਤਾ ਰਾਣੀ, ਡਾਕਟਰ ਵਿਜੈ ਲਕਸ਼ਮੀ, ਮਨਪ੍ਰੀਤ ਕੌਰ, ਸੁਸ਼ੀਲ ਕੁਮਾਰੀ ਸ਼ਰਮਾ, ਪੂਰਬੀ, ਕਿਰਨਾਂ ਰਾਣੀ, ਹਰਜੀਤ ਸਿੰਘ, ਕੁਲਵੰਤ ਸਿੰਘ, ਅੰਗਰੇਜ਼ ਸਿੰਘ, ਨਛੱਤਰ ਸਿੰਘ, ਸੰਜੀਵ ਬਾਂਸਲ, ਰੋਹਿਤ ਹਾਂਡਾ, ਰਵੀ ਕੁਮਾਰ, ਅਮਿਤ ਵਰਮਾ, ਐਡਵੋਕੇਟ ਪਰਸ਼ੋਤਮ ਗਰਗ ਅਤੇ ਜਸਕਰਨ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।