ਅਟਾਰੀ ਸਰਹੱਦ 'ਤੇ 2700 ਕਰੋੜ ਰੁਪਏ ਮੁੱਲ ਦੀ 532 ਕਿੱਲੋਂ ਹੈਰੋਈਨ ਫੜ੍ਹੀ ਗਈ

ਅਟਾਰੀ ਸਰਹੱਦ 'ਤੇ 2700 ਕਰੋੜ ਰੁਪਏ ਮੁੱਲ ਦੀ 532 ਕਿੱਲੋਂ ਹੈਰੋਈਨ ਫੜ੍ਹੀ ਗਈ

ਅੰਮ੍ਰਿਤਸਰ: ਕਸਟਮ ਵਿਭਾਗ ਵੱਲੋਂ ਅੱਜ ਅਟਾਰੀ ਸਰਹੱਦ 'ਤੇ ਹੈਰੋਈਨ ਨਸ਼ੇ ਦੀ ਵੱਡੀ ਖੇਪ ਫੜ੍ਹਨ ਦਾ ਦਾਅਵਾ ਕੀਤਾ ਹੈ। ਇਸ ਦਾਅਵੇ ਮੁਤਾਬਿਕ ਅਟਾਰੀ ਸਰਹੱਦ 'ਤੇ ਪਹੁੰਚੇ ਇੱਕ ਟਰੱਕ ਵਿੱਚੋਂ ਤਕਰੀਬਨ 2700 ਕਰੋੜ ਮੁੱਲ ਦੀ 532 ਕਿੱਲੋਂ ਹੈਰੋਈਨ ਫੜ੍ਹੀ ਗਈ ਹੈ। 

ਜਾਰੀ ਕੀਤੀ ਜਾਣਕਾਰੀ ਮੁਤਾਬਿਕ ਇਹ ਨਸ਼ਾ ਲੂਣ ਦੀਆਂ ਥੈਲੀਆਂ ਵਿੱਚ ਪਾ ਕੇ ਭੇਜਿਆ ਜਾ ਰਿਹਾ ਸੀ। ਇਹ ਟਰੱਕ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਦੇ ਪ੍ਰਬੰਧ ਹੇਠਲੇ ਪੰਜਾਬ ਵਿੱਚ ਦਾਖਲ ਹੋਇਆ ਸੀ।

ਇਸ ਟਰੱਕ ਵਿੱਚ ਲੂਣ ਦਾ ਸੌਦਾ ਅੰਮ੍ਰਿਤਸਰ ਦੇ ਇੱਕ ਵਪਾਰੀ ਦਾ ਸੀ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਇਸ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਨਸ਼ਾ ਅਤੇ 52 ਕਿੱਲੋਂ ਦੇ ਕਰੀਬ ਕੁੱਝ ਹੋਰ ਸ਼ੱਕੀ ਨਸ਼ੀਲੁ ਪਦਾਰਥ ਲੂਣ ਦੇ ਸੈਂਕੜੇ ਥੈਲਿਆਂ ਦਰਮਿਆਨ ਲੁਕੋਏ ਗਏ ਸੀ। ਗੁਪਤਾ ਨੇ ਇਸ ਬਰਾਮਦਗੀ ਨੂੰ ਭਾਰਤੀ ਕਸਟਮ ਇਤਿਹਾਸ ਦੀ ਸਭ ਤੋਂ ਵੱਡੀ ਬਰਾਮਦਗੀ ਦੱਸਿਆ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ