ਜਵਾਨੀ ਵਿਚ ਕਸਰਤ ਕਰਨ ਨਾਲ ਬੁਢਾਪੇ ਵਿਚ ਨਹੀਂ ਹੋਵੇਗੀ ਭੁੱਲਣ ਦੀ ਬਿਮਾਰੀ

ਜਵਾਨੀ ਵਿਚ ਕਸਰਤ ਕਰਨ  ਨਾਲ ਬੁਢਾਪੇ ਵਿਚ ਨਹੀਂ ਹੋਵੇਗੀ ਭੁੱਲਣ ਦੀ ਬਿਮਾਰੀ

ਮੈਕਸੀਕੋ ਦੇ ਸੈਂਟਰ ਫਾਰ ਰਿਸਰਚ ਐਂਡ ਐਡਵਾਂਸਡ ਸਟੱਡੀਜ਼ ਅਧਿਐਨ 'ਵਿਚ ਹੋਇਆ ਖ਼ੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ : ਖੋਜੀਆਂ ਨੇ ਇਕ ਨਵੇਂ ਅਧਿਐਨ ਵਿਚ ਪਾਇਆ ਹੈ ਕਿ ਜੇ ਜਵਾਨੀ ਵਿਚ ਲੰਬੇ ਸਮੇਂ ਤਕ ਕਸਰਤ ਦੇ ਤੌਰ ’ਤੇ ਦੌੜਨ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਲ ਕੀਤਾ ਜਾਵੇ ਤਾਂ ਇਸ ਨਾਲ ਬੁਢਾਪੇ ’ਚ ਯਾਦਦਾਸ਼ਤ ਸਬੰਧੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਖੋਜੀ ਟੀਮ ਨੇ ਕਿਹਾ ਕਿ ਦੌੜਨ ਨਾਲ ਐਪੀਸੋਡਿਕ ਮੈਮਰੀ ਐਨਕੋਡਿੰਗ ਦੇ ਰੱਖ-ਰਖਾਅ ਵਿਚ ਮਦਦ ਮਿਲਦੀ ਹੈ।

ਐਪੀਸੋਡਿਕ ਮੈਮਰੀ ਇਕ ਤਰ੍ਹਾਂ ਦੀ ਲੰਬੇ ਸਮੇਂ ਦੀ ਮੈਮਰੀ ਹੈ, ਜਿਸ ਵਿਚ ਸਮਾਂ, ਸਥਾਨ ਤੇ ਸਬੰਧਤ ਭਾਵਨਾਵਾਂ ਦੇ ਸਬੰਧ ਵਿਚ ਪਿਛਲੇ ਤਜਰਬਿਆਂ ਦੀ ਯਾਦ ਸ਼ਾਮਲ ਹੁੰਦੀ ਹੈ। ਜਰਨਲ ਈਨਿਊਰੋ ਵਿਚ ਪ੍ਰਕਾਸ਼ਿਤ ਅਮਰੀਕਾ ਦੇ ਫਲੋਰੀਡਾ ਅਟਲਾਂਟਿਕ ਯੂਨੀਵਰਸਿਟੀ (ਐੱਫਏਯੂ) ਤੇ ਮੈਕਸੀਕੋ ਦੇ ਸੈਂਟਰ ਫਾਰ ਰਿਸਰਚ ਐਂਡ ਐਡਵਾਂਸਡ ਸਟੱਡੀਜ਼ (ਸੀਆਈਐੱਨਵੀਐੱਸਟੀਏਵੀ) ਦੇ ਖੋਜੀਆਂ ਨੇ ਕਿਹਾ ਕਿ ਅਧਿਐਨ ਨੇ ਕਸਰਤ ਦੇ ਫਾਇਦਿਆਂ ਨੂੰ ਲੈ ਕੇ ਵਿਲੱਖਣ ਵੇਰਵਾ ਦਿੱਤਾ ਹੈ। ਇਹ ਬਾਲਗਾਂ ਨੂੰ ਖਾਸ ਕਰ ਕੇ ਨੌਜਵਾਨਾਂ ਵਿਚ ਸਿਹਤਮੰਦ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਖੋਜੀਆਂ ਦੀ ਟੀਮ ਨੇ ਆਪਣੇ ਅਧਿਐਨ ਵਿਚ ਜਵਾਨੀ ’ਚ ਬਾਲਗ ਚੂਹਿਆਂ ਵਿਚ ਪੈਦਾ ਹੋਏ ਹਿੱਪੋਕੈਂਪਸ ਨਿਊਰਾਨਸ ਦੇ ਨੈੱਟਵਰਕ ’ਤੇ ਲੰਬੇ ਸਮੇਂ ਤਕ ਚੱਲਣ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ।

ਅਧਿਐਨ ਨਾਲ ਜੁੜੇ ਲੇਖਕ ਕਾਰਮੈਨ ਵਿਵਰ ਨੇ ਕਿਹਾ ਕਿ ਲੰਬੇ ਸਮੇਂ ਤਕ ਰੋਜ਼ਾਨਾ ਦੌੜਨ ਨੂੰ ਸ਼ਾਮਲ ਕਰਨ ਨਾਲ ਜ਼ਿਆਦਾਤਰ ਸਮਾਨ ਘਟਨਾਵਾਂ ਤੇ ਉਤੇਜਨਾਵਾਂ ਵਿਚਾਲੇ ਅੰਤਰ ਕਰਨ ਦੀ ਸਮਰੱਥਾ ਵਧਦੀ ਹੈ। ਇਸ ਨਾਲ ਬੁਢਾਪੇ ਵਿਚ ਯਾਦ ਸ਼ਕਤੀ ਘੱਟ ਹੋਣ ਦੀ ਸਮੱਸਿਆ ਘੱਟ ਹੁੰਦੀ ਹੈ। ਰੋਜ਼ਾਨਾ ਕਸਰਤ ਕਰਨ ਨਾਲ ਪ੍ਰਸੰਗਿਕਤਾ ’ਤੇ ਜ਼ੋਰ ਦਿੰਦੇ ਹੋਏ ਵਿਵਰ ਕਹਿੰਦੇ ਹਨ ਕਿ ਅਧਿਐਨ ’ਚ ਪਾਇਆ ਗਿਆ ਹੈ ਕਿ ਜਵਾਨੀ ਵਿਚ ਸ਼ੁਰੂ ਹੋਣ ਤੇ ਪੂਰੀ ਜਵਾਨੀ ’ਚ ਜਾਰੀ ਰਹਿਣ ਵਾਲੇ ਪੁਰਾਣੀ ਕਸਰਤ, ਉਮਰ ਵਧਣ ਦੌਰਾਨ ਸਾਡੀ ਯਾਦ ਸ਼ਕਤੀ ਨੂੰ ਬਣਾਏ ਰੱਖਣ ਵਿਚ ਮਦਦ ਕਰਦੇ ਹਨ।