ਸੈਕਰਾਮੈਂਟੋ, ਕੈਲੀਫੋਰਨੀਆ ਚ ਕਰਵਾਇਆ ਗਿਆ “ਮੇਲਾ ਗਦਰੀ ਬਾਬਿਆਂ ਦਾ”

ਸੈਕਰਾਮੈਂਟੋ, ਕੈਲੀਫੋਰਨੀਆ ਚ ਕਰਵਾਇਆ ਗਿਆ “ਮੇਲਾ ਗਦਰੀ ਬਾਬਿਆਂ ਦਾ”

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ): ਹਰ ਵਰ੍ਹੇ ਵਾਂਗ ਐਤਕਾਂ ਵੀ ਸੈਕਰਾਮੈਂਟੋ ਦੇ ਐਸ ਈ ਐਸ ਹਾਲ ਵਿੱਚ ਗਦਰੀ ਬਾਬਿਆਂ ਤੇ ਦੇਸ਼ ਭਗਤਾਂ ਨੂੰ ਸਮਰਪਤ ਮੇਲਾ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਭਿਆਚਾਰਕ ਆਈਟਮਾਂ ਤੋਂ ਇਲਾਵਾ , ਇਤਿਹਾਸਕ ਤੱਥਾਂ ਰਾਹੀਂ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਸਰੋਤਿਆਂ ਦੇ ਸਨਮੁੱਖ ਰੱਖਿਆ ਗਿਆ। ਐਤਕਾਂ ਇਹ ਮੇਲਾ ਗਦਰੀ ਅਜੀਤ ਸਿੰਘ, ਬਾਂਕੇ ਦਿਆਲ, ਬੱਬਰ ਕਿਸ਼ਨ ਸਿੰਘ ਗੜਗੱਜ, ਬੰਤਾ ਸਿੰਘ ਸੰਘਵਾਲ, ਧੰਨਾ ਸਿੰਘ, ਸੁੰਦਰ ਸਿੰਘ ਕਲਸੀਆ ਨੂੰ ਸਮਰਪਤ ਸੀ।ਸਭਿਆਚਾਰਕ ਆਈਟਮਾਂ ਵਿੱਚ ਢਾਡੀ ਵਾਰਾਂ, ਬਾੱਚਿਆਂ ਦਾ ਗਿੱਧਾ, ਭੰਗੜਾ ਆਦਿ ਆਪਣਾ ਵੱਖਰਾ ਵੱਖਰਾ ਰੰਗ ਬੰਨਿਆ। ਇਸ ਸਮਾਗਮ ਨੂੰ ਚਾਰਚੰਨ ਲਾਉਣ ਲਈ ਵੱਖ ਵੱਖ ਸਖਸ਼ੀਅਤਾਂ ਨੇ ਸਮੂਲੀਅਤ ਕੀਤੀ ਜਿਨਾਂ ਚ ਪ੍ਰੋਫੈਸਰ ਕਿਊਮ, ਲਇਲਪੁਰ ਖਾਲਸਾ ਕਾਲਜ ਪਾਕਿਸਤਾਨ, ਕਿਰਪਾਲ ਸਿੰਘ ਸੰਧੂ, ਕਸ਼ਮੀਰ ਕਾਂਗਣਾ, ਦਲਵਿੰਦਰ ਸਿੰਘ ਧੂਤ, ਬੀਬੀ ਮਲਵਿੰਦਰ ਕੌਰ, ਡਾਕਟਰ ਅਸਰੂਲ ਇਸਲਾਮ ਬੇਕਰਸਫੀਲਡ ਆਦਿ ਹਾਜਰ ਹੋਏ। ਉਕਤ ਸਾਰੇ ਬੁਲਾਰਿਆਂ ਨੇ ਗਦਰੀ ਬਾਬਿਆ ਦੇ ਇਤਿਹਾਸ ਨੂੰ ਤੇ ਉਨਾਂ ਦੀ ਦਿੱਤੀ ਅਦੁੱਤੀ ਕੁਰਬਾਨੀ ਵਾਰੇ ਆਏ ਲੋਕਾਂ ਨੂੰ ਦੱਸਿਆ। ਇਸ ਮੌਕੇ ਗਦਰ ਇਤਿਹਾਸ ਨਾਲ ਸਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਨੂੰ ਬੱਚਿਆਂ ਤੇ ਸਿਆਣਿਆਂ ਨੇ ਬੜੀ ਰੀਝ ਨਾਲ ਦੇਖਿਆ। ਇਸ ਮੌਕੇ ਕਨੇਡਾ ਦੀ ਮਕਬੂਲ ਗਾਇਕ ਜੋੜੀ ਦੀਪ ਢਿਲੋਂ ਤੇ ਜੈਸਮੀਨ ਜੱਸੀ ਨੇ ਨਿਰੋਲ ਸਭਿਆਚਾਰਕ ਗੀਤਾਂ ਨਾਲ ਰੰਗ ਬੰਨਿਆ। ਮੁੱਖ ਪ੍ਰਬੰਧਕਾਂ ਚ ਸੁਰਿੰਦਰ ਬਿੰਦਰਾ, ਗਿਆਨ ਸਿੰਘ ਬਿਲਗਾ, ਬਲਵੰਤ ਬਾਂਕਾ, ਸੁਖਵਿੰਦਰ ਸਿੰਘ ਗਿੱਲ,ਸੁਰਿੰਦਰ ਗਿੱਲ, ਪਿੰਦਰ ਸੰਘਾ ਨੇ ਇਸ ਸਮਾਗਮ ਨੂੰ ਨੇਪੜੇ ਚਾੜਨ ਲਈ ਵੱਖ ਵੱਖ ਪ੍ਰਬੰਧ ਕੀਤੇ। ਇਸ ਸਮਾਗਮ ਵਿਚ ਗਦਰੀ ਬਾਬਿਆ ਪ੍ਰਤੀ ਸ਼ਰਧਾ ਭੇਂਟ ਕਰਨ ਲਈ ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਚੜਦਾ ਪੰਜਾਬ ਰੋਜਵਿਲ ਤੇ ਕਈ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਵੀ ਹਾਜਿਰ ਸਨ।