ਰਜਨੀਕਾਂਤ ਦੀ ਫਿਲਮ ਜੇਲ੍ਹਰ ਨੇ ਬਾਕਸ ਆਫਿਸ 'ਤੇ ਸਭ ਫਿਲਮਾਂ ਨੂੰ ਪਛਾੜਿਆ

ਰਜਨੀਕਾਂਤ ਦੀ ਫਿਲਮ ਜੇਲ੍ਹਰ ਨੇ ਬਾਕਸ ਆਫਿਸ 'ਤੇ ਸਭ ਫਿਲਮਾਂ ਨੂੰ ਪਛਾੜਿਆ

600 ਕਰੋੜ ਰੁਪਏ ਦੀ  ਕੀਤੀ ਕਮਾਈ,ਰਜਨੀਕਾਂਤ  ਸਭ ਤੋਂ ਫੀਸ ਲੈਣ ਵਾਲਾ ਹੀਰੋ ਬਣਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ-ਰਜਨੀਕਾਂਤ ਦੀ ਫਿਲਮ ਜੇਲ੍ਹਰ ਨੇ ਬਾਕਸ ਆਫਿਸ 'ਤੇ ਸਭ ਨੂੰ ਪਛਾੜ ਦਿੱਤਾ ਹੈ। 10 ਅਗਸਤ ਨੂੰ ਰਿਲੀਜ਼ ਹੋਈ ਜੇਲ੍ਹਰ ਕਮਾਈ ਦਾ ਨਵਾਂ ਰਿਕਾਰਡ ਕਾਇਮ ਕਰ ਰਹੀ ਹੈ। ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 600 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਪਰ ਹੁਣ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਦੀ ਫੀਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। ਬਾਲੀਵੁੱਡ ਅਦਾਕਾਰ ਵੀ ਇੰਨੀ ਫੀਸ ਨਹੀਂ ਲੈ ਰਹੇ ਹਨ ਜਿੰਨੀ ਰਜਨੀਕਾਂਤ ਨੇ ਜੇਲ੍ਹਰ ਲਈ ਲਈ ਹੈ।

ਇਹ ਜਾਣਕਾਰੀ ਫਿਲਮ ਇੰਡਸਟਰੀ ਦੀ ਟਰੈਕਰ ਮਨੋਬਾਲਾ ਵਿਜਯਨ ਨੇ ਦਿੱਤੀ ਹੈ। ਉਨ੍ਹਾਂ ਨੇ ਇਸ ਦੇ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਰਜਨੀਕਾਂਤ ਦੀ ਜੇਲ੍ਹਰ ਦੀ ਫੀਸ ਬਾਰੇ ਮਨੋਬਾਲਾ ਵਿਜਯਨ ਨੇ ਲਿਖਿਆ, ‘ਜਾਣਕਾਰੀ ਆ ਰਹੀ ਹੈ ਕਿ ਕਲਾਨਿਧੀ ਮਾਰਨ ਵੱਲੋਂ ਸੁਪਰਸਟਾਰ ਰਜਨੀਕਾਂਤ ਨੂੰ ਦਿੱਤੇ ਲਿਫਾਫੇ ਵਿਚ ਚੇਨਈ ਵਿਚ ਸਿਟੀ ਯੂਨੀਅਨ ਬੈਂਕ ਦੀ ਮੰਡਾਵਲੀ ਬ੍ਰਾਂਚ ਦਾ 100 ਕਰੋੜ ਰੁਪਏ ਦਾ ਚੈੱਕ ਹੈ। ਇਹ ਜੇਲ੍ਹਰ ਦਾ ਮੁਨਾਫ਼ਾ ਵੰਡ ਚੈੱਕ ਹੈ, ਜਦੋਂ ਕਿ ਸੁਪਰਸਟਾਰ ਰਜਨੀਕਾਂਤ ਨੂੰ ਫ਼ਿਲਮ ਲਈ ਪਹਿਲਾਂ ਹੀ 110 ਕਰੋੜ ਰੁਪਏ ਦੀ ਫੀਸ ਅਦਾ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਕੁੱਲ 210 ਕਰੋੜ ਰੁਪਏ ਦਿੱਤੇ ਗਏ ਹਨ। ਇਸ ਤਰ੍ਹਾਂ ਇਹ ਫੀਸ ਰਜਨੀਕਾਂਤ ਨੂੰ ਭਾਰਤ ਦਾ ਸਭ ਤੋਂ ਮਹਿੰਗਾ ਕਲਾਕਾਰ ਬਣਾਉਂਦੀ ਹੈ।