ਫਿਨਰ ਨੇ ਪੰਨੂੰ ਦਾ ਮਾਮਲੇ ਬਾਰੇ ਜੈਸ਼ੰਕਰ ਤੇ ਡੋਵਾਲ ਨਾਲ ਕੀਤੀ ਮੁਲਾਕਾਤ

ਫਿਨਰ ਨੇ ਪੰਨੂੰ ਦਾ ਮਾਮਲੇ ਬਾਰੇ ਜੈਸ਼ੰਕਰ ਤੇ ਡੋਵਾਲ  ਨਾਲ ਕੀਤੀ ਮੁਲਾਕਾਤ

ਫਿਨਰ ਨੇ ਕਿਹਾ ਕਿ ਮਸਲਾ ਗੰਭੀਰ, ਨਤੀਜੇ ਦਾ ਇੰਤਜਾਰ,ਬਰਦਾਸ਼ਤ ਨਹੀਂ ਕਰਾਂਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ-ਭਾਰਤ ਦੌਰੇ 'ਤੇ ਆਏ ਅਮਰੀਕਾ ਦੇ ਪ੍ਰਮੁੱਖ ਰਾਸ਼ਟਰੀ ਸੁਰੱਖਿਆ ਉਪ ਸਲਾਹਕਾਰ ਜੋਨਾਥਨ ਫਿਨਰ ਵਲੋਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਗਈ । ਇਸ ਦੌਰਾਨ ਫਿਨਰ ਨੇ ਇਕ ਵਾਰ ਫਿਰ ਖ਼ਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਦਾ ਮਾਮਲਾ ਉਠਾਇਆ ਤੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਸਾਨੂੰ ਨਤੀਜਿਆਂ ਦਾ ਇੰਤਜਾਰ ਹੈ । ਦੂਜੇ ਪਾਸੇ, ਵਾਈਟ ਹਾਊਸ ਵਲੋਂ ਜਾਰੀ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਖ਼ਾਲਿਸਤਾਨੀ ਆਗੂ ਦੀ ਹੱਤਿਆ ਦੀ ਸਾਜ਼ਿਸ ਰਚਣ ਬਾਰੇ ਗੱਲਬਾਤ ਹੋਈ ਹੈ । ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥੀਊ ਮਿਲਰ ਨੇ ਕਿਹਾ ਕਿ ਅਸੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀ ਸਰਹੱਦ ਪਾਰ ਜਾ ਕੇ ਇਸ ਤਰ੍ਹਾਂ ਦੇ ਉਤਪੀੜਨ ਦੇ ਖ਼ਿਲਾਫ਼ ਹਾਂ । ਚਾਹੇ ਇਹ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਹੋਵੇ ਜਾਂ ਕੋਈ ਵੀ ਕਰੇ ।ਇਹ ਕੇਵਲ ਭਾਰਤ ਨਾਲ ਜੁੜਿਆ ਮਸਲਾ ਨਹੀਂ ਹੈ ।ਬਲਕਿ, ਦੁਨੀਆ ਦੇ ਕਿਸੇ ਵੀ ਦੇਸ਼ ਲਈ ਅਜਿਹੀ ਹੀ ਨੀਤੀ ਹੈ ।