ਚਰਬੀ ਵਾਲੇ ਭੋਜਨ ਨਾਲ ਦਿਮਾਗ਼ ਨੂੰ ਨੁਕਸਾਨ ਪਹੁੰਚਦਾ ਏ

ਚਰਬੀ ਵਾਲੇ ਭੋਜਨ ਨਾਲ ਦਿਮਾਗ਼ ਨੂੰ ਨੁਕਸਾਨ ਪਹੁੰਚਦਾ ਏ

ਹਾਲੇ ਤੱਕ ਮਾਹਰਾਂ ਦਾ ਮੰਨਣਾ ਸੀ ਕਿ ਚਰਬੀ ਵਾਲਾ ਭੋਜਨ ਮੋਟਾਪਾ, ਦਿਲ ਦੇ ਰੋਗਾਂ ਤੇ ਸ਼ੂਗਰ ਦਾ ਕਾਰਨ ਹੈ

ਪਰ ਹਾਲ ਹੀ ਵਿਚ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਖੋਜਕਾਰਾਂ ਨੇ ਇਕ ਖੋਜ ਵਿਚ ਪਾਇਆ ਹੈ ਕਿ ਚਰਬੀ ਵਾਲਾ ਭੋਜਨ ਦਿਮਾਗ਼ 'ਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ। ਇਸ ਖੋਜ ਅਨੁਸਾਰ ਜ਼ਿਆਦਾ ਚਰਬੀ ਵਾਲਾ ਭੋਜਨ, ਖੂਨ ਵਾਲੀ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਤੱਤ ਇੰਸੁਲਿਨ ਪ੍ਰਤੀ ਤੇਜ਼ ਪ੍ਰਤੀਰੋਧੀ ਤਾਕਤ ਵਿਕਸਤ ਕਰਕੇ ਦਿਮਾਗ਼ ਦੀ ਕਾਰਜ ਪ੍ਰਣਾਲੀ ਨੂੰ ਹੌਲੀ ਕਰ ਦਿੰਦਾ ਹੈ। ਇੰਸੁਲਿਨ ਪ੍ਰਤੀਰੋਧੀ ਹਾਲਤ ਵਿਚ ਸਰੀਰ ਇੰਸੁਲਿਨ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਗਵਾ ਦਿੰਦਾ ਹੈ। ਇਨ੍ਹਾਂ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਕਾਰਬੋਹਾਈਡ੍ਰੇਟਸ ਯਾਦ ਸ਼ਕਤੀ ਵਿਚ ਵਾਧਾ ਕਰਦਾ ਹੈ। ਇਕ ਹੋਰ ਖੋਜ ਤੋਂ ਇਹ ਪਤਾ ਲਗਦਾ ਹੈ ਕਿ ਆਲੂਆਂ ਜਾਂ ਜੌਂ ਦਾ ਨਾਸ਼ਤਾ ਕਰਨ ਵਾਲਿਆਂ ਦੀ ਯਾਦ ਸ਼ਕਤੀ ਪ੍ਰੀਖਿਆਵਾਂ ਵਿਚ ਸਰਬੋਤਮ ਪ੍ਰਦਰਸ਼ਨ ਕਰਦੀ ਹੈ।