ਕਿਸਾਨ ਸਾਡੇ ਅੰਨਦਾਤਾ, ਸਰਕਾਰ ਉਨ੍ਹਾਂ ਦੀ ਮੰਗਾ ਕਿਉਂ ਨਹੀਂ ਮੰਨ ਰਹੀ: ਕੇਜਰੀਵਾਲ

ਕਿਸਾਨ ਸਾਡੇ ਅੰਨਦਾਤਾ, ਸਰਕਾਰ ਉਨ੍ਹਾਂ ਦੀ ਮੰਗਾ ਕਿਉਂ ਨਹੀਂ ਮੰਨ ਰਹੀ: ਕੇਜਰੀਵਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 21 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕਿਸਾਨ ਸਾਡੇ ਅੰਨਦਾਤਾ ਹਨ, ਕਿਸਾਨ ਸਭ ਤੋਂ ਵੱਧ ਮਿਹਨਤ ਕਰਦੇ ਹਨ, ਰਾਤ ਦਿਨ, ਸਰਦੀ ਅਤੇ ਗਰਮੀ ਵਿੱਚ ਪਸੀਨਾ ਵਹਾ ਕੇ ਸਾਡੇ ਲਈ ਅਨਾਜ ਪੈਦਾ ਕਰਦੇ ਹਨ।  ਕਿਸਾਨ ਗਰੀਬ ਹੈ, ਅਮੀਰ ਨਹੀਂ ਹੈ। ਇਹ ਨਹੀਂ ਹੈ ਕਿ ਕਿਸਾਨ ਵੱਡੇ-ਵੱਡੇ ਬੰਗਲੇ ਬਣਾ ਕੇ ਬੈਠ ਜਾਂਦੇ ਹਨ ਜਿਵੇਂ ਨੇਤਾ ਵੱਡੇ-ਵੱਡੇ ਬੰਗਲੇ ਬਣਾ ਕੇ ਬੈਠਦੇ ਹਨ। ਮੁੱਖ ਮੰਤਰੀ ਨੇ ਸਰਕਾਰ ਤੋਂ ਪੁੱਛਿਆ ਹੈ ਕਿਸਾਨਾਂ ਦੀ ਗੱਲ ਕਿਉਂ ਨਹੀਂ ਮੰਨੀ ਜਾ ਰਹੀ ਹੈ।  ਕੀ ਕਿਸਾਨਾਂ ਦੀ ਮੰਗ ਨਜਾਇਜ਼ ਹੈ.?  ਕਿਸਾਨ ਦੀ ਮੰਗ ਹੈ ਕਿ ਮੈਨੂੰ ਮੇਰੀ ਫਸਲ ਦਾ ਪੂਰਾ ਭਾਅ ਮਿਲਣਾ ਚਾਹੀਦਾ ਹੈ।  ਤੇ ਤੁਸੀਂ ਕਿਸਾਨ ਦੀ ਗੱਲ ਕਿਉਂ ਨਹੀਂ ਮੰਨ ਰਹੇ ਹੋ । ਇਹ ਦਸਿਆ ਜਾਏ ਕਿ ਕਿਸਾਨਾਂ ਨੂੰ ਇਹ ਸਭ ਕਿਉਂ ਕਰਨਾ ਪਿਆ ਹੈ.?