ਸ਼ੰਭੂ ਮੋਰਚੇ ਵਿਚ ਆ ਰਹੇ ਟਰੈਕਟਰ-ਟਰਾਲੀ ਦੀ ਟਰੱਕ ਨਾਲ ਕਿਸਾਨ ਦੀ ਮੌਤ, ਕਈ ਜਖਮੀ

ਸ਼ੰਭੂ ਮੋਰਚੇ ਵਿਚ ਆ ਰਹੇ ਟਰੈਕਟਰ-ਟਰਾਲੀ ਦੀ ਟਰੱਕ ਨਾਲ ਕਿਸਾਨ ਦੀ ਮੌਤ, ਕਈ ਜਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਕਿਸਾਨੀ ਮੋਰਚੇ ਤੋਂ ਅੱਜ ਸਵੇਰੇ ਇਕ ਦੁੱਖਦਾਈ ਖਬਰ ਮਿਲੀ ਹੈ। ਪਿੰਡ ਮਨਸੂਰ ਦੇਵਾ (ਨੇੜੇ ਜੀਰਾ) ਜਿਲ੍ਹਾ ਫਿਰੋਜ਼ਪੁਰ ਤੋਂ ਸ਼ੰਭੂ ਮੋਰਚੇ ਵਿਚ ਸ਼ਮੂਲੀਅਤ ਲਈ ਆ ਰਹੇ ਕਿਸਾਨਾਂ ਦੇ ਇਕ ਜਥੇ ਨਾਲ ਸੜਕੀ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਇਸ ਜਥੇ ਦੇ ਟਰੈਕਟਰ ਟਰਾਲੀ ਅਤੇ ਇੱਕ ਟਰੱਕ ਦਰਮਿਆਨ ਪਿੰਡ ਬਸੰਤਪੁਰਾ (ਸਰਹਿੰਦ ਤੋਂ ਰਾਜਪੁਰਾ ਰੋਡ) ਵਿਖੇ ਚੰਦੂਮਾਜਰੇ ਕੋਲ ਟੱਕਰ ਹੋ ਗਈ ਜਿਸ ਵਿਚ ਇਕ ਕਿਸਾਨ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਖਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਲਿਜਾਇਆ ਗਿਆ ਹੈ।