ਏਕਨੂਰ ਸੰਧੂ ਨੇ ਸਿੱਖ ਅਵੇਰਨਿਸ ਮਹੀਨੇ ਨੂੰ ਮੁੱਖ ਰੱਖਕੇ ਕੀਤਾ ਖੂਨਦਾਨ

ਏਕਨੂਰ ਸੰਧੂ ਨੇ ਸਿੱਖ ਅਵੇਰਨਿਸ ਮਹੀਨੇ ਨੂੰ ਮੁੱਖ ਰੱਖਕੇ ਕੀਤਾ ਖੂਨਦਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬੇਕਰਸਫੀਲਡ (ਕੈਲੀਫੋਰਨੀਆਂ)ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ: ਬੇਕਰਸਫੀਲ ਨਿਵਾਸੀ ਅਤੇ ਕੋਟਕਕਪੂਰਾ ਦੇ ਖਾਨਦਾਨੀ ਸਿਟੀ ਕਲੱਬ ਦੇ ਸਰਪ੍ਰਸਤ ਸ. ਰਾਜਪਾਲ ਸਿੰਘ ਸੰਧੂ ਦੇ ਬੇਟੇ ਏਕਨੂਰ ਸਿੰਘ ਸੰਧੂ ਵੱਲੋ ਆਪਣੇ ਪਿਤਾ ਵੱਲੋ ਪਾਈ ਪਿਰਤ ਨੂੰ ਅੱਗੇ ਤੋਰਦਿਆ ਸਿੱਖ ਅਵੇਰਨਿਸ ਅਤੇ ਅਪਰੀਸੀਏਸ਼ਨ ਮੰਥ ਤੇ ਸਟਾਕ ਡੇਲ ਹਾਈ ਸਕੂਲ ਬੇਕਰਸਫੀਲਡ ਵਿਖੇ ਲੱਗੇ ਖੂਨਦਾਨ ਕੈਂਪ ਵਿਖੇ ਖੂਨਦਾਨ ਕਰਕੇ ਇਸ ਮੰਥ ਨੂੰ ਸੈਲੀਬਰੇਟ ਕੀਤਾ ਗਿਆ। ਜਿੱਥੇ ਸ. ਰਾਜਪਾਲ ਸੰਧੂ ਕੋਟਕਪੂਰਾ ਵਿਖੇ ਮਾਨਵਤਾ ਨੂੰ ਪਰਨਾਏ ਕਾਰਜ ਕਰਦੇ ਰਹਿੰਦੇ ਹਨ, ਓਥੇ ਬੇਕਰਸਫੀਲਡ ਵਿਖੇ ਵੀ ਉਹ ਬੱਚਿਆਂ ਨੂੰ ਇਸ ਪਾਸੇ ਪ੍ਰੇਰਕੇ ਇਹਨੂੰ ਵਿਦੇਸ਼ਾਂ ਵਿੱਚ ਵੀ ਅੱਗੇ ਤੋਰ ਰਹੇ ਹਨ। ਉਹਨਾਂ ਕਿਹਾ ਕਿ ਏਕਨੂਰ ਸਿੰਘ ਸੰਧੂ ਦਾ ਇਹ ਉਪਰਾਲਾ ਨਵੀਂ ਪੀੜੀ ਲਈ ਇੱਕ ਪੂਰਨਾ ਹੈ ਕਿ ਮਨੁੱਖਤਾ ਦੀ ਸੇਵਾ ਸਭਤੋ ਉੱਤਮ ਹੈ।