ਹਨੀਪ੍ਰੀਤ ਨੇ ਬੇਅਦਬੀ ਕਿਉਂ ਕਰਵਾਈ
ਪ੍ਰਦੀਪ ਕਲੇਰ ਅਨੁਸਾਰ ਸੌਦਾ ਸਾਧ ਨੇ ਸਾਰੀ ਜ਼ਿੰਮੇਵਾਰੀ ਹਨੀਪ੍ਰੀਤ ਨੂੰ ਦਿੱਤੀ ਸੀ, ਸੌਦਾ ਸਾਧ ਨੇ ਪਹਿਲਾ ਹੀ ਕਹਿ ਦਿੱਤਾ ਸੀ ਕਿ ਜਿਵੇਂ ਹਨੀ ਆਖ ਰਹੀ ਹੈ ਉਸ ਤਰਾਂ ਹੀ ਕੰਮ ਕਰੋ ਤੇ ਉਸ 'ਤੇ ਜਲਦੀ ਤੋਂ ਜਲਦੀ ਅਮਲ ਕਰੋ ।
ਇਸ ਕੰਮ ਲਈ ਮਹਿੰਦਰਪਾਲ ਬਿੱਟੂ ਦੀ ਡਿਊਟੀ ਲੱਗੀ, ਜੋ ਪੰਜਾਬ ਲਈ 45 ਮੈਂਬਰੀ ਕਮੇਟੀ ਦੇ ਮੁਖੀ ਸਨ ਕਿ ਉਹ ਆਪਣੀ ਟੀਮ ਤੋਂ ਜਲਦੀ ਤੋਂ ਜਲਦੀ ਇਹ ਕੰਮ ਕਰਵਾਉਣ ।ਬਾਬੇ ਨੇ ਕਿਹਾ ਸਾਡੀ ਮਦਦ ਦੀ ਜੇਕਰ ਲੋੜ ਹੈ ਤਾਂ ਦੱਸੋ, ਮੈਂ ਪਿੱਛੇ ਖੜ੍ਹਾ ਹਾਂ ।ਪ੍ਰਦੀਪ ਕਲੇਰ ਅਨੁਸਾਰ ਮੈਂ ਵੀ ਪਿੱਛੇ ਖੜ੍ਹਾ ਸੀ ਅਤੇ ਮੈਨੂੰ ਬਾਬੇ ਨੇ ਪੁੱਛਿਆ ਤੇਰਾ ਕੀ ਕੰਮ ਹੈ ਤੇ ਮੈਂ ਦੱਸਿਆ ਕਿ ਮੈਂ ਦਿੱਲੀ ਜਾ ਰਿਹਾ ਹਾਂ ਤਾਂ ਮੈਨੂੰ ਬਾਬੇ ਨੇ ਦਿੱਲੀ ਵਿਖੇ ਕੁਝ ਲੋਕਾਂ ਨੂੰ ਮਿਲਣ ਲਈ ਕਿਹਾ ਅਤੇ ਮੈਂ ਉਥੋਂ ਆ ਗਿਆ । ਆਪਣੇ ਬਿਆਨ ਵਿਚ ਪ੍ਰਦੀਪ ਕਲੇਰ ਨੇ ਕਿਹਾ ਕਿ ਮੇਰੀ ਪੁੱਛਗਿੱਛ ਤੇ ਬਿਆਨ ਤੋਂ ਬਾਅਦ ਸੌਦਾ ਸਾਧ, ਹਨੀਪ੍ਰੀਤ ਤੇ ਰਕੇਸ਼ ਦਿੜ੍ਹਬਾ ਤੇ ਸਾਥੀ ਮੈਨੂੰ ਮਰਵਾ ਸਕਦੇ ਹਨ ਅਤੇ ਪਹਿਲਾਂ ਵੀ ਨਾਭਾ ਦੀ ਹਾਈ ਸੁਰੱਖਿਆ ਜੇਲ੍ਹ ਵਿਚ ਮਹਿੰਦਰਪਾਲ ਬਿੱਟੂ ਨੂੰ ਮਰਵਾਇਆ ਗਿਆ ਸੀ ।ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਵਿਚ ਮੇਰੀ ਪਤਨੀ, ਬੇਟੀ ਅਤੇ ਮੇਰੇ ਮਾਤਾ-ਪਿਤਾ ਤੇ ਰਿਸ਼ਤੇਦਾਰ ਹਨ, ਜਿਨ੍ਹਾਂ ਨੂੰ ਮਰਵਾਇਆ ਜਾ ਸਕਦਾ ਹੈ । ਸੂਚਨਾ ਅਨੁਸਾਰ ਸਰਕਾਰ ਵਲੋਂ ਉਸ ਦੇ ਪਰਿਵਾਰ ਨੂੰ ਕੁਝ ਸੁਰੱਖਿਆ ਦਿੱਤੀ ਗਈ ਹੈ । ਦਿਲਚਸਪ ਗੱਲ ਇਹ ਹੈ ਕਿ ਅਜਿਹੇ ਸਬੂਤਾਂ ਦੇ ਬਾਵਜੂਦ ਵੀ ਮੁੱਖ ਮੰਤਰੀ ਭਗਵੰਤ ਮਾਨ ਮਗਰਲੇ ਦੋ ਸਾਲਾਂ ਤੋਂ ਸੌਦਾ ਸਾਧ ਵਿਰੁੱਧ ਕੇਸ ਚਲਾਉਣ ਲਈ ਪ੍ਰਵਾਨਗੀ ਨਹੀਂ ਦੇ ਰਹੇ ਅਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵਲੋਂ ਕੋਈ ਵਿਰੋਧ ਨਾ ਹੋਣ ਕਾਰਨ ਹਾਈ ਕੋਰਟ ਵਲੋਂ ਸੌਦਾ ਸਾਧ ਵਿਰੁੱਧ ਦੋਸ਼ਾਂ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਦਾ ਮਾਮਲਾ ਵਿਚਾਰਨ ਲਈ ਕੇਸ ਵੱਡੇ ਬੈਂਚ ਨੂੰ ਭੇਜ ਦਿੱਤਾ ਗਿਆ ਅਤੇ ਹੇਠਲੀ ਅਦਾਲਤ ਵਿਚ ਸੌਦਾ ਸਾਧ ਵਿਰੁੱਧ ਸੁਣਵਾਈ 'ਤੇ ਰੋਕ ਲਗਾ ਦਿੱਤੀ ਗਈ ਹੈ ।
ਐੱਸਪੀਐੱਸ ਪਰਮਾਰ ਨੇ ਵੇਰਵਿਆਂ ਨੂੰ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਤੱਥਾਂ ਦੀ ਪੜਤਾਲ ਕਰਾਂਗੇ ਅਤੇ ਸਬੂਤਾਂ ਦਾ ਮੁਲਾਂਕਣ ਕਰਾਂਗੇ ਫਿਰ ਉਸ ਅਨੁਸਾਰ ਕਾਰਵਾਈ ਕਰਾਂਗੇ।”
ਡੇਰੇ ਨੇ ਦੋਸ਼ ਨਕਾਰੇ
ਹਾਲਾਂਕਿ ਡੇਰਾ ਸੌਦਾ ਵੱਲੋਂ ਇਸ ਇਲਜ਼ਾਮ ਨੂੰ ਖਾਰਿਜ ਕੀਤਾ ਹੈ।ਡੇਰਾ ਸੌਦਾ ਦੇ ਬੁਲਾਰੇ ਜਿਤੇਂਦਰ ਖ਼ੁਰਾਨਾ ਐਡਵੋਕੇਟ ਨੇ ਕਿਹਾ ਕਿ ਜੇਕਰ ਪ੍ਰਦੀਪ ਕਲੇਰ ਨਾਲ ਦੇ ਵਿਅਕਤੀ ਨੇ ਮੀਡੀਆ ਵਿੱਚ ਨਸ਼ਰ ਕੀਤੇ ਜਾ ਰਹੇ ਬਿਆਨ ਦਿੱਤੇ ਹਨ ਤਾਂ ਉਹ ਪੂਰੀ ਤਰ੍ਹਾਂ ਝੂਠੇ ਅਤੇ ਨਿਰਾਧਾਰ ਹਨ।ਡੇਰਾ ਸਿਰਸਾ ਦੇ ਪੈਰੋਕਾਰਾਂ ਦੇ ਬਠਿੰਡਾ ਸਥਿਤ ਐਡਵੋਕੇਟ ਕੇਵਲ ਸਿੰਘ ਬਰਾੜ ਨੇ ਕਿਹਾ, “ਐਸਆਈਟੀ ਝੂਠੀਆਂ ਕਹਾਣੀਆਂ ਬਣਾ ਰਹੀ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸਮਰਥਕ ਮਹਿੰਦਰਪਾਲ ਬਿੱਟੂ ਕਤਲ ਕਾਂਡ ਦੀ ਜਾਂਚ ਦੇ ਹੁਕਮ ਦਿੱਤੇ ਹਨ।”
ਉਨ੍ਹਾਂ ਕਿਹਾ ਕਿ ਪ੍ਰਦੀਪ ਕਲੇਰ ਅੱਠ ਸਾਲਾਂ ਬਾਅਦ ਅਜਿਹੇ ਬਿਆਨ ਕਿਉਂ ਦੇ ਰਿਹਾ ਹੈ, ਜੇਕਰ ਉਸਨੂੰ ਅਜਿਹੀਆਂ ਗੱਲਾਂ ਦਾ ਪਤਾ ਸੀ ਤਾਂ ਉਹ ਪਹਿਲਾਂ ਕਿਉਂ ਨਹੀਂ ਅੱਗੇ ਆਇਆ। ਇਹ ਸਾਰੇ ਇਲਜ਼ਾਮ ਬੇਬੁਨਿਆਦ ਅਤੇ ਝੂਠੀਆਂ ਕਹਾਣੀਆਂ ਹਨ।
ਡੇਰਾ ਸਿਰਸਾ ਦੇ ਅਹਿਮ ਸੂਬਾ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ, "ਬੇਅਦਬੀ 'ਤੇ ਸਾਡਾ ਸਟੈਂਡ ਪਹਿਲਾਂ ਹੀ ਸਪੱਸ਼ਟ ਹੈ ਕਿ ਇਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਮਨਘੜਤ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ। ਡੇਰੇ ਦਾ ਕਦੇ ਵੀ ਕਿਸੇ ਵੀ ਬੇਅਦਬੀ ਵਿੱਚ ਕੋਈ ਰੋਲ ਨਹੀਂ ਰਿਹਾ।"
ਕੌਣ ਹੈ ਹਨੀਪ੍ਰੀਤ ਇੰਸਾਂ ?
ਹਨੀਪ੍ਰੀਤ ਇੰਸਾਨ, ਜਿਸ ਦਾ ਅਸਲੀ ਨਾਮ ਪ੍ਰਿਅੰਕਾ ਤਨੇਜਾ ਹੈ।ਹਨੀਪ੍ਰੀਤ ਦਾ ਅਸਲ ਨਾਮ ਪ੍ਰਿਅੰਕਾ ਤਨੇਜਾ ਸੀ।ਉਸ ਦਾ ਜਨਮ 1975 ਵਿਚ ਹਰਿਆਣਾ ਦੇ ਫਤੇਹਾਬਾਦ 'ਵਿਚ ਹੋਇਆ ਸੀ।
ਸੌਦਾ ਸਾਧ ਨੇ ਹਨੀਪ੍ਰੀਤ ਨੂੰ 2009 ਵਿਚ ਗੋਦ ਲਿਆ ਸੀ। ਵਿਸ਼ਵਾਸ ਗੁਪਤਾ ਨਾਲ ਹਨੀਪ੍ਰੀਤ ਦਾ ਵਿਆਹ ਸਾਲ 1999 'ਵਿਚ ਹੋਇਆ ਸੀ।ਬਾਅਦ ਵਿਚ ਤਲਾਕ ਹੋ ਗਿਆ। ਹਨੀਪ੍ਰੀਤ ਦੇ ਤਲਾਕਸ਼ੁਦਾ ਪਤੀ ਵਿਸ਼ਵਾਸ ਗੁਪਤਾ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਸੌਦਾ ਸਾਧ ਹਨੀਪ੍ਰੀਤ ਨਾਲ ਧੀ ਵਾਂਗ ਨਹੀਂ ਸਗੋਂ ਪਤਨੀ ਵਾਂਗ ਪੇਸ਼ ਆਉਂਦਾ ਸੀ।ਹਾਲਾਂਕਿ, ਹਨੀਪ੍ਰੀਤ ਨੇ ਸਾਰੇ ਦਾਅਵਿਆਂ ਨੂੰ ਖ਼ਾਰਿਜ ਕਰ ਦਿੱਤਾ ਸੀ। ਹਨੀਪ੍ਰੀਤ ਕੋਈ ਬਾਲੀਵੁੱਡ ਅਦਾਕਾਰਾ ਤਾਂ ਨਹੀਂ ਹੈ, ਪਰ ਉਸ ਨੇ ਰਾਮ ਰਹੀਮ ਦੀ ਫ਼ਿਲਮ 'ਐਮਐਸਜੀ-2 ਦ ਮੈਸੈਂਜਰ' ਵਿੱਚ ਡੇਬਿਊ ਕੀਤਾ। ਫਿਰ ਉਹ 'ਐਮਐਸਜੀ-ਦਾ ਵਾਰਅੀਅਰ ਲਾਇਨ ਹਾਰਟ' ਵਿੱਚ ਵੀ ਨਜ਼ਰ ਆਈ।ਹਨੀਪ੍ਰੀਤ ਡੇਰੇ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਹੈ। ਡੇਰਾ ਮੁਖੀ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2017 ਵਿੱਚ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਹਨੀਪ੍ਰੀਤ ਅਪਰਾਧਿਕ ਮਾਮਲਿਆਂ ਦਾ ਵੀ ਸਾਹਮਣਾ ਕਰ ਰਹੀ ਹੈ।
Comments (0)