ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ: ਸਰਨਾ/ਬੱਬਰ 

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ: ਸਰਨਾ/ਬੱਬਰ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 8 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬੱਬਰ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੰਦਿਆਂ ਦਸਿਆ ਕਿ ਪਿਛਲੇ ਵਾਰ ਵਿਰੋਧੀ ਉਮੀਦਵਾਰ ਨੂੰ ਪਈਆਂ 42 ਵੋਟਾਂ ਦੀ ਥਾਂ ਇਸ ਵਾਰ ਸਿਰਫ ਵਿਰੋਧੀ ਉਮੀਦਵਾਰ ਨੂੰ ਸਿਰਫ 17 ਵੋਟਾਂ ਪੈਣਾ ਇਹ ਦੱਸਦਾ ਹੈ ਕਿ ਧਾਮੀ ਸਾਬ੍ਹ ਦੇ ਸਮਰਪਿਤ ਭਾਵਨਾ ਨਾਲ ਨਿਰੰਤਰ ਨਿਭਾਈ ਜਾ ਰਹੀ ਸੇਵਾ ਨੂੰ ਪੰਥ ਅੰਦਰ ਮਾਣ ਮਿਲਿਆ ਤੇ ਉਹਨਾਂ ਦੇ ਕਾਰਜਾਂ ਤੇ ਕਮੇਟੀ ਦੇ ਜਨਰਲ ਹਾਊਸ ਨੇ ਮੋਹਰ ਲਗਾਈ ਹੈ । ਜਿਕਰਯੋਗ ਹੈ ਕਿ ਇਸ ਵਾਰ ਐਡਵੋਕੇਟ ਧਾਮੀ ਨੂੰ 118 ਅਤੇ ਵਿਰੋਧੀ ਧਿਰ ਦੇ ਉਮੀਦੁਆਰ ਬਾਬਾ ਬਲਵੀਰ ਸਿੰਗ ਘੁੰਨਸ ਨੂੰ ਸਿਰਫ 17 ਵੋਟਾਂ ਮਿਲੀਆਂ ਹਨ । ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿੱਥੇ ਵਧਾਈ ਹੈ ਉੱਥੇ ਹੀ ਗੁਰੂ ਸਾਹਿਬ ਅੱਗੇ ਅਰਦਾਸ ਵੀ ਹੈ ਕਿ ਉਹ ਆਪਣੇ ਸੇਵਕਾਂ ਦੀ ਅਗਵਾਈ ਕਰਦਿਆਂ ਪੰਥ ਦੀ ਚੜਦੀ ਕਲਾ ਲਈ ਸੇਵਾ ਲੈਂਦੇ ਰਹਿਣ । 

ਉਨ੍ਹਾਂ ਕਿਹਾ ਕਿ ਅੱਜ ਧਾਮੀ ਸਾਬ੍ਹ ਦਾ ਮੁੜ ਚੁਣਿਆ ਜਾਣਾ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲਿਆਂ ਲਈ ਵੀ ਇਕ ਸਬਕ ਹੈ । ਕਿ ਪੰਥ ਦੀ ਨੁਮਾਇੰਦਾ ਜਮਾਤ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਹੀ ਹੈ । ਜਿਸ ਉੱਪਰ ਸਮੁੱਚਾ ਖ਼ਾਲਸਾ ਪੰਥ ਭਰੋਸਾ ਕਰਦਾ ਹੈ । ਭਾਵੇਂ ਸਰਕਾਰਾਂ ਦੀ ਸਰਪ੍ਰਸਤੀ ਕੋਈ ਜਿੰਨੀ ਮਰਜ਼ੀ ਹਾਸਲ ਕਰ ਲਵੇ ਪਰ ਪੰਥ ਦੀ ਆਵਾਜ਼ ਨਹੀ ਬਣਿਆ ਜਾ ਸਕਦਾ । ਜਿਸ ਤਰ੍ਹਾਂ ਹੁਣ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਧਾਮੀ ਸਾਬ੍ਹ ਨੂੰ ਚੁਣ ਤੇ ਅਕਾਲੀ ਦਲ ਨੂੰ ਮਾਣ ਬਖਸ਼ਿਆ ਹੈ । ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਵੀ ਖ਼ਾਲਸਾ ਪੰਥ ਸਰਕਾਰਾਂ ਦੀ ਸਰਪ੍ਰਸਤੀ ‘ਚ ਚੱਲਣ ਵਾਲੀਆਂ ਧਿਰਾਂ ਨੂੰ ਮੁੱਢੋਂ ਨਕਾਰਦੇ ਹੋਏ ਜਿਸ ਤਰ੍ਹਾਂ ਪਿਛਲੇ 102 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਰੰਤਰ ਸੇਵਾ ਸੌਂਪਦਾ ਆਇਆ ਹੈ । ਉਸੇ ਤਰਾਂ ਅੱਗੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਸੌਂਪੇਗਾ ।