ਵਿਦੇਸ਼ੀ ਧਰਤੀ ਤੇ ਰਹਿ ਰਹੇ ਸਿੱਖਾਂ ਦੇ ਕਤਲ ਕਰਨ ਦੀ ਸਾਜਿਸ਼ ਰਚਣ ਪਿੱਛੇ ਭਾਰਤ ਸਰਕਾਰ ਦੇ ਹੱਥ ਹੋਣ ਦੀਆ ਖਬਰਾਂ ਪੰਥ ਲਈ ਚਿੰਤਾਜਨਕ: ਜਥੇਦਾਰ ਕਰਮ ਸਿੰਘ ਹਾਲੈਂਡ
ਕੌਮ ਦੇ ਜਥੇਦਾਰ ਅਤੇ ਪੰਥਕ ਸੰਸਥਾਵਾ ਚੁੱਪ ਕਿਉ.?
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 28 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਕਨੇਡੀਅਨ ਸਰਕਾਰ ਵਲੋ ਗੁਰਦੁਆਰਾ ਸਰੀ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਸਰਕਾਰ ਦੀ ਸ਼ਮੂਲੀਅਤ ਤੋ ਬਾਅਦ ਅਮਰੀਕਾ ਸਰਕਾਰ ਵਲੋ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਕਰਨ ਦੀ ਬਣਾਈ ਸਾਜਿਸ਼ ਰਚਣ ਪਿੱਛੇ ਭਾਰਤ ਸਰਕਾਰ ਦਾ ਹੱਥ ਦੀਆ ਖਬਰਾਂ ਪੰਥ ਲਈ ਚਿੰਤਾਜਨਕ ਵਿਸ਼ਾ ਹਨ ਅਤੇ ਕੌਮ ਦੇ ਜਥੇਦਾਰ ਅਤੇ ਪੰਥਕ ਸੰਸਥਾਵਾ ਚੁੱਪ ਕਿਉ ਹਨ ।
ਜਥੇਦਾਰ ਕਰਮ ਸਿੰਘ ਹਾਲੈਂਡ ਨੇ ਕੌਮ ਦੀ ਨਾਮੋਸ਼ੀ ਭਰੀ ਹਾਲਤ ਉਪਰ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਸਿੱਖ ਕੌਮ ਵਲੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਬਾਬਰ ਦੇ ਜੁਲਮੀ ਰਾਜ ਦੇ ਖਿਲਾਫ ਆਵਾਜ ਬੁਲੰਦ ਕਰ ਕੇ ਬਾਬਰ ਨੂੰ ਕੁੱਤਾ ਤੱਕ ਕਿਹਾ ਅਤੇ ਹਿੰਦੋਸਤਾਨ ਦੀ ਗੁਲਾਮੀ ਵਿੱਚ ਜੀਵਨ ਬਤੀਤ ਕਰ ਰਹੀ ਜਨਤਾ ਨੂੰ ਬਾਹਰ ਕੱਢਣ ਲਈ ਬਾਬਰ ਨੂੰ ਵੰਗਾਰਇਆ।
ਪਰ ਅੱਜ ਆਪਣੀ ਹੀ ਕੌਮ ਦੇ ਨੌਜਵਾਨਾ ਨੂੰ ਜੇਲ੍ਹਾ ਬੰਦ ਕੀਤਾ ਜਾ ਰਿਹਾ, ਬਾਹਰ ਵਸੇ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹਨ, ਸਿੱਖ ਧਰਮ ਦੇ ਪ੍ਰਚਾਰ ਨੂੰ ਰੋਕਣ ਲਈ ਖਾਲਸਾ ਵਹੀਰ ਨੂੰ ਰੋਕਿਆ ਗਿਆ ਪਰ ਪੰਥ ਅਤੇ ਪੰਜਾਬ ਦੀ ਲੀਡਰਸ਼ਿਪ ਮੋਨਧਾਰੀ ਬੈਠੀ ਹੈ। ਅੱਜ ਲੋੜ ਹੈ ਕਿ ਇਕਜੁੱਟ ਹੋ ਕੇ ਗੁਰੂ ਨਾਨਕ ਦੇਵ ਸਾਹਿਬ ਦੇ ਸਿੱਖ ਹੋਣ ਦੇ ਨਾਤੇ ਹਿੰਦੁਸਤਾਨ ਸਰਕਾਰ ਵਲੋਂ ਢਾਹੇ ਜਾ ਰਹੇ ਖਿਲਾਫ ਦੇ ਜੁਲਮ ਵਿਰੁੱਧ ਆਵਾਜ ਬੁਲੰਦ ਕਰ ਕੇ ਖਾਲਸਾ ਪੰਥ ਦੀ ਅਜ਼ਾਦੀ ਦਾ ਸੰਘਰਸ਼ ਤੇਜ ਕਰੀਏ। ਜੇ ਕਰ ਹੁਣ ਵੀ ਅਸੀ ਪੰਥ ਦੀ ਚੜ੍ਹਦੀ ਕਲਾ ਲਈ ਜੋਗ ਉਪਰਾਲੇ ਨਾ ਕੀਤੇ ਤਾ ਆਉਣ ਵਾਲੀ ਪਨੀਰੀ ਅਤੇ ਕੌਮ ਦੀ ਅਜ਼ਾਦੀ ਲਈ ਸ਼ਹੀਦ ਹੋਏ ਸਿੰਘਾਂ ਨੇ ਮੁਆਫ ਨਹੀ ਕਰਨਾ।
Comments (0)