ਗੁਰਦੁਆਰਾ ਵੈਸਟ ਸੈਕਰਾਮੈਂਟੋ ਵਿੱਚ “ਸਿੱਖ ਅਵੇਰਨਿਸ ਮਹੀਨਾ” ਮਨਾਇਆ ਗਿਆ, ਤਿੰਨ ਸ਼ਹਿਰਾਂ ਦੇ ਮੇਅਰ ਹੋਏ ਸ਼ਾਮਿਲ

ਗੁਰਦੁਆਰਾ ਵੈਸਟ ਸੈਕਰਾਮੈਂਟੋ ਵਿੱਚ “ਸਿੱਖ ਅਵੇਰਨਿਸ ਮਹੀਨਾ” ਮਨਾਇਆ ਗਿਆ, ਤਿੰਨ ਸ਼ਹਿਰਾਂ ਦੇ ਮੇਅਰ ਹੋਏ ਸ਼ਾਮਿਲ

ਥਾਂਦੀ ਪਰਿਵਾਰ ਵਲੋਂ ਕਰਵਾਈ ਗਈ ਸੇਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ): ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਵਿੱਚ ਅੱਜ “ਸਿੱਖ ਅਵੇਰਨਿਸ ਮਹੀਨਾ” ਦਾ ਦਿਨ ਮਨਾਇਆ ਗਿਆ ਜੋ ਹਰ ਸਾਲ ਮਨਾਇਆ ਜਾਂਦਾ ਹੈ, ਇਸ ਦੌਰਾਨ ਵੈਸਟ ਸੈਕਰਾਮੈਂਟੋ ਦੇ ਮੇਅਰ, ਮਰਥਾ ਗੁਰੇਰਾ, ਵਲੇਹੋ ਸ਼ਹਿਰ ਦੇ ਵਾਇਸ ਮੇਅਰ ਤੇ ਸਟੇਟ ਸੈਨੇਟ ਲਈ ਉਮੀਦਵਾਰ ਰੋਜਾਨਾ ਵਰਡਰ ਅਲੀਗਾ, ਤੇ ਗਾਲਟ ਸ਼ਹਿਰ ਦੇ ਮੇਅਰ ਪ੍ਰਗਟ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵੈਸਟ ਸੈਕਰਾਮੈਂਟੋ ਦੇ ਮੇਅਰ, ਮਰਥਾ ਗੁਰੇਰਾ ਨੇ ਸਿੱਖ ਧਰਮ ਦੇ ਅਸੂਲਾਂ ਤੇ ਸਿੱਖ ਭਾਈਚਾਰੇ ਦੀ ਤਰੀਫ ਕਰਦਿਆਂ ਕਿਹਾ ਇਨਾਂ ਨੇ ਕੈਲੀਫੋਰਨੀਆਂ ਤੇ ਵੈਸਟ ਸੈਕਰਾਮੈਂਟੋ ਦੀ ਤਰੱਕੀ ਭਰਵਾਂ ਯੋਗਦਾਨ ਪਾਇਆ, ਇਸ ਉਪਰੰਤ ਗਾਲਟ ਸ਼ਹਿਰ ਦੇ ਮੇਅਰ ਪ੍ਰਗਟ ਸਿੰਘ ਸੰਧੂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਸਿੱਖ ਧਰਮ ਤਿੰਨ ਅਸੂਲਾਂ ਤੇ ਟਿਕਿਆ ਹੋਇਆ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ, ਇਸ ਤੋਂ ਇਲਾਵਾ ਸਿੱਖ ਨੂੰ ਗੁਰੂਆਂ ਦੀਆਂ ਸਿਖਿਆਂਵਾਂ ਹੋਰ ਵੀ ਅਨੁਸ਼ਾਸਨੀ ਬਣਾ ਦਿੰਦਿਆਂ ਹਨ। ਇਸ ਮੌਕੇ ਨਰਿੰਦਰ ਸਿੰਘ ਥਾਂਦੀ ਜਿਨਾਂ ਵਲੋਂ ਇਸ ਪ੍ਰੋਗਾਰਮ ਦਾ ਅਯੋਜਿਨ ਕੀਤਾ ਗਿਆ ਸੀ ਨੇ ਆਏ ਮਹਿਮਾਨਾਂ ਦਾ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਬਿਜਨਸਮੈਨ ਨਰਿੰਦਰ ਸਿੰਘ ਥਾਂਦੀ ਦੇ ਬੱਚਿਆਂ ਪਾਰਸ ਸਿੰਘ ਥਾਂਦੀ ਤੇ ਬੇਟੀ ਜੈਜਨਿਮ ਕੌਰ ਥਾਂਦੀ ਦੇ ਜਨਮ ਦਿਨ ਦੀ ਖੁਸ਼ੀ ਚ ਰੱਖਿਆ ਗਿਆ ਸੀ। ਇਸ ਮੌਕੇ ਸੈਕਰਾਮੇਂਟੋ ਦੇ ਲਗਭਗ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਤੇ ਥਾਂਦੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸਾਰੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਵੀ ਹਾਜਿਰ ਸਨ।