ਜੀ.ਕੇ ਦੀ ਸ਼ਿਕਾਇਤ ਅਤੇ ਅਦਾਲਤ ਦੇ ਹੁਕਮਾਂ 'ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਦਰਜ਼ ਹੋਈ ਐਫਆਆਰ

ਜੀ.ਕੇ ਦੀ ਸ਼ਿਕਾਇਤ ਅਤੇ ਅਦਾਲਤ ਦੇ ਹੁਕਮਾਂ 'ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਦਰਜ਼ ਹੋਈ ਐਫਆਆਰ

ਮਾਮਲਾ ਹਰੀ ਨਗਰ ਸਕੂਲ ਨੂੰ ਫਰਜ਼ੀ ਚਿੱਠੀ ਰਾਹੀਂ ਵੇਚਣ ਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 30 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਮਨਜੀਤ ਸਿੰਘ ਜੀ.ਕੇ ਦੀ ਸ਼ਿਕਾਇਤ 'ਤੇ ਅਤੇ ਰੌਸ ਐਵੇਨਿਊ ਅਦਾਲਤ ਦੇ ਹੁਕਮਾਂ 'ਤੇ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420,468,471 ਅਤੇ 120ਬੀ ਤਹਿਤ ਐਫਆਈਆਰ ਨੰਬਰ 008/23 ਦਰਜ ਕੀਤੀ ਗਈ ਹੈ।  ਸਿਰਸਾ 'ਤੇ ਦੋਸ਼ ਹੈ ਕਿ ਦਿੱਲੀ ਕਮੇਟੀ ਦੇ ਅਧਿਕਾਰਤ ਈਮੇਲ ਤੋਂ ਮੀਡੀਆ ਨੂੰ ਜੀ.ਕੇ ਦੇ ਜਾਅਲੀ ਦਸਤਖਤਾਂ ਵਾਲਾ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਜੀ.ਕੇ. ਨੇ ਜੀ.ਐਚ.ਪੀ.ਐਸ. ਹਰੀ ਨਗਰ ਸਕੂਲ ਅਵਤਾਰ ਸਿੰਘ ਹਿਤ ਨੂੰ ਇਸ ਪੱਤਰ ਰਾਹੀਂ 500 ਕਰੋੜ ਰੁਪਏ ਵਿਚ ਵੇਚ ਦਿੱਤਾ ਹੈ।  ਪਰ ਵਿਵਾਦ ਤੋਂ ਬਾਅਦ ਸਿਰਸਾ ਨੇ ਦਿੱਲੀ ਪੁਲਿਸ ਦੇ ਸਾਹਮਣੇ ਇਸ ਪੱਤਰ ਨੂੰ ਫਰਜ਼ੀ ਮੰਨਿਆ ਸੀ। ਮੰਜੀਤ ਸਿੰਘ ਜੀਕੇ ਨੇ ਕਿਹਾ ਕਿ ਸਿਰਸਾ ਪਾਰਟੀ ਦੀ ਸਰਕਾਰੇ ਦਰਬਾਰੇ ਗੱਲਬਾਤ ਹੋਣ ਕਰਕੇ ਇਹ ਲੋਕ ਬੀਤੇ ਕੁਝ ਸਮੇਂ ਤੋਂ ਐਫ ਆਈ ਆਰ ਦਰਜ਼ ਨਹੀਂ ਹੋਣ ਦੇ ਰਹੇ ਸੀ ਪਰ ਅਸੀਂ ਆਪਣੀ ਹਿੰਮਤ ਨਹੀਂ ਹਾਰੀ ਤੇ ਅੰਤ ਵਿਚ ਇਹ ਐਫਆਆਰ ਦਰਜ਼ ਹੋ ਹੀ ਗਈ ਹੈ । ਉਨ੍ਹਾਂ ਕਿਹਾ ਕਿ ਹੁਣ ਅਸੀਂ ਤੁਆਡੇ ਅਤੇ ਤੁਹਾਡੀ ਪਾਰਟੀ ਵਲੋਂ ਕੀਤੇ ਗਏ ਘਪਲਿਆਂ ਦਾ ਪੜਦਾ ਫਾਸ਼ ਕਰਕੇ ਸੰਗਤਾਂ ਸਾਹਮਣੇ ਲਿਆਵਾਂਗੇ । ਤੁਸੀਂ ਅਤੇ ਤੂਹਾਡੇ ਸਾਥੀਆਂ ਨੇ ਬੜਾ ਝੂਠ ਬੋਲਿਆ ਸੀ ਪਰ ਹੁਣ ਸੱਚ ਸਾਹਮਣੇ ਆਏਗਾ, ਜਦੋ ਸੱਚ ਸਾਹਮਣੇ ਆਏਗਾ ਤਦ ਤੁਸੀਂ ਉਨ੍ਹਾਂ ਸਮੇਤ ਬਚ ਨਹੀਂ ਸਕੋਗੇ ਕਿਉਂਕਿ ਸਾਨੂੰ ਨਿਆਂ ਪਾਲਿਕਾ ਤੇ ਵਿਸ਼ਵਾਸ ਹੈ ਤੇ ਤੁਹਾਨੂੰ ਸਜ਼ਾ ਜਰੂਰ ਮਿਲੇਗੀ ਭਾਵੇਂ ਤੁਹਾਡੀ ਕਿਤਨੀ ਵੀਂ ਸਰਕਾਰੇ ਦਰਬਾਰੇ ਚਲਦੀ ਹੋਏ ।