ਭਾਈ ਜਸਵਿੰਦਰ ਸਿੰਘ ਨੂੰ ਸ਼ੋਸ਼ਲਿਸਟ ਪਾਰਟੀ ਨੇ ਮੁੜ ਤੋਂ ਸ਼ਹਿਰ ਉਤਰਖਤ ਦਾ ਦੋ ਸਾਲ ਲਈ ਪ੍ਰਧਾਨ ਚੁਣਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 26 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਯੋਰਪ ਦੇ ਸਿੱਖਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਲਾਵਤਨੀ ਕੱਟ ਰਹੇ ਜਥੇਦਾਰ ਕਰਮ ਸਿੰਘ ਹਾਲੈਂਡ ਦੇ ਸਪੁੱਤਰ ਭਾਈ ਜਸਵਿੰਦਰ ਸਿੰਘ ਨੂੰ ਹਾਲੈਂਡ ਦੀ ਨੈਸ਼ਨਲ ਪਾਰਟੀ ਸ਼ੋਸ਼ਲਿਸਟ ਪਾਰਟੀ ਨੇ ਦੇਸ਼ ਦੇ ਚੌਥੇ ਵੱਡੇ ਸ਼ਹਿਰ ਉਤਰਖਤ ਦਾ ਦੋ ਸਾਲ ਲਈ ਪ੍ਰਧਾਨ ਚੁਣਿਆ ਹੈ । ਭਾਈ ਜਸਵਿੰਦਰ ਸਿੰਘ ਨੂੰ ਹਾਲੈਂਡ ਦੀ ਮਿਹਨਤ ਨੂੰ ਦੇਖਦੇ ਹੋਏ ਪਿਛਲੇ ਸਾਲ ਇਕ ਸਾਲ ਲਈ ਸ਼ਹਿਰ ਦੀ ਪਾਰਟੀ ਦੇ ਮੁਖੀ ਵਜੋਂ ਸੇਵਾ ਸੌਂਪੀ ਗਈ ਸੀ । ਇਕ ਸਾਲ ਉਪਰੰਤ ਦੋਬਾਰਾ ਸਰਬਸੰਮਤੀ ਨਾਲ ਡੱਚ ਗੋਰਿਆਂ ਦੀ ਪਾਰਟੀ ਨੇ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਨੂੰ ਸ਼ਹਿਰ ਦੇ ਮੁਖੀ ਦੀ ਸੇਵਾ ਸੌਂਪੀ ਗਈ ਹੈ । ਭਾਈ ਹਰਜੀਤ ਸਿੰਘ, ਭਾਈ ਚਰਨ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਹਰਜੋਤ ਸਿੰਘ ਸੰਧੂ ਆਦਿ ਸਿੰਘਾਂ ਨੇ ਭਾਈ ਜਸਵਿੰਦਰ ਸਿੰਘ ਨੂੰ ਵਾਧਾਈਆ ਦਿੰਤੀਆ ਅਤੇ ਪਾਰਟੀ ਦਾ ਧੰਨਵਾਦ ਵੀ ਕੀਤਾ ਜਿਹਨਾਂ ਸਿੱਖ ਕੌਮ ਨੂੰ ਮਾਣ ਸਨਮਾਨ ਦਿੱਤਾ ਹੈ।
Comments (0)