ਦਿੱਲੀ ਪੁਲਸ ਨੇ ਝੜਪ ਮਗਰੋਂ ਬੱਬਰ ਖਾਲਸਾ ਦੇ ਦੋ ਸਿੰਘ ਫੜ੍ਹਨ ਦਾ ਦਾਅਵਾ ਕੀਤਾ

ਦਿੱਲੀ ਪੁਲਸ ਨੇ ਝੜਪ ਮਗਰੋਂ ਬੱਬਰ ਖਾਲਸਾ ਦੇ ਦੋ ਸਿੰਘ ਫੜ੍ਹਨ ਦਾ ਦਾਅਵਾ ਕੀਤਾ
ਗ੍ਰਿਫਤਾਰ ਕੀਤੇ ਗਏ ਦੋਵੇਂ ਸਿੱਖ

ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ਦੇ ਉੱਤਰ ਪੱਛਮੀ ਇਲਾਕੇ ਵਿਚ ਅੱਜ ਦਿੱਲੀ ਪੁਲਸ ਨੇ ਦੋ ਸਿੱਖਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਦੋਵੇਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਿਤ ਹਨ। 

ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਭੁਪਿੰਦਰ ਸਿੰਘ ਉਰਫ ਦਿਲਾਵਰ ਸਿੰਘ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ। ਦਿੱਲੀ ਪੁਲਸ ਨੇ ਕਿਹਾ ਕਿ ਇਹ ਦੋਵੇਂ ਪਹਿਲਾਂ ਪੰਜਾਬ 'ਚ ਦਰਜ ਕੁੱਝ ਕੇਸਾਂ ਵਿਚ ਲੋੜੀਂਦੇ ਸਨ। 

ਪੁਲਸ ਦੀ ਦਿੱਤੀ ਜਾਣਕਾਰੀ ਮੁਤਾਬਕ ਗ੍ਰਿਫਤਾਰੀ ਤੋਂ ਪਹਿਲਾਂ ਕੁੱਝ ਗੋਲੀਬਾਰੀ ਵੀ ਹੋਈ। ਪੁਲਸ ਨੇ ਇਹਨਾਂ ਕੋਲੋਂ 6 ਪਿਸਤੌਲ ਅਤੇ 40 ਕਾਰਤੂਸ ਫੜ੍ਹਨ ਦਾ ਦਾਅਵਾ ਕੀਤਾ ਹੈ।