ਦਿੱਲੀ ਹਾਈ ਕੋਰਟ ਵਲੋਂ ਬੀ.ਬੀ.ਸੀ. ਸਮੇਤ ਹੋਰ ਧਿਰਾਂ ਨੂੰ ਜਾਰੀ ਕੀਤਾ ਨੋਟਿਸ

ਦਿੱਲੀ ਹਾਈ ਕੋਰਟ ਵਲੋਂ ਬੀ.ਬੀ.ਸੀ. ਸਮੇਤ ਹੋਰ ਧਿਰਾਂ ਨੂੰ ਜਾਰੀ ਕੀਤਾ ਨੋਟਿਸ

ਮਾਮਲਾ ਬੀ.ਬੀ.ਸੀ. ਵਲੋਂ ਮੋਦੀ ਖ਼ਿਲਾਫ਼ ਬਣਾਈ 'ਦਸਤਾਵੇਜ਼ੀ ਫ਼ਿਲਮ ਦਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ,-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਬੀ.ਬੀ.ਸੀ. ਵਲੋਂ ਬਣਾਈ ''ਇੰਡੀਆ:ਦਾ ਮੋਦੀ ਕੋਆਸ਼ਚਿਨ'' ਦਸਤਾਵੇਜ਼ੀ ਫ਼ਿਲਮ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਬੀ.ਬੀ.ਸੀ. ਸਮੇਤ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ। ਦਿੱਲੀ ਹਾਈ ਕੋਰਟ ਵਿਚ ਜਸਟਿਸ ਸਚਿਨ ਦੱਤਾ ਦੇ ਬੈਂਚ ਨੇ ਗੁਜਰਾਤ ਦੀ ਇਕ ਐੱਨ.ਜੀ.ਓ. ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਉਕਤ ਨੋਟਿਸ ਜਾਰੀ ਕੀਤਾ। ਇਸ ਪਟੀਸ਼ਨ ਵਿਚ ਸੰਸਥਾ ਵਲੋਂ ਇਲਜ਼ਾਮ ਲਾਇਆ ਗਿਆ ਕਿ ਦਸਤਾਵੇਜ਼ੀ ਫ਼ਿਲਮ ਨੇ ਭਾਰਤ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਇਸ ਨੂੰ ਨਿਆਂਪਾਲਿਕਾ ਸਮੇਤ ਪੂਰੇ ਸਿਸਟਮ ਜਾਂ ਸੰਵਿਧਾਨਕ ਤੰਤਰ ਦਾ ਅਪਮਾਨ ਦੱਸਿਆ ਹੈ