ਕੋਵਿਡ -19 ਨਾਲ ਅਭਿਨੇਤਾ ਸਤੀਸ਼ ਕੌਲ ਦੀ ਮੌਤ

ਕੋਵਿਡ -19 ਨਾਲ ਅਭਿਨੇਤਾ ਸਤੀਸ਼ ਕੌਲ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ:  ਮਿਲੀ ਜਾਣਕਾਰੀ ਦੇ ਅਨੁਸਾਰ 10/04/2021 ਸਵੇਰੇ ਪੰਜਾਬੀ ਸਿਨਮਾ ਜਗਤ ਦੇ ਮਸ਼ਹੂਰ ਕਲਾਕਾਰ ਸਤੀਸ਼ ਕੌਲ ਦਾ ਕੋਵਿਡ -19 ਨਾਲ ਮਹਾਰਾਸ਼ਟਰ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ । ਸਤੀਸ਼ ਕੌਲ ਦੀ ਭੈਣ ਸੱਤਿਆ ਦੇਵੀ ਦੀ ਅਨੁਸਾਰ  ਸਤੀਸ਼ ਨੂੰ ਛੇ ਦਿਨ ਪਹਿਲਾਂ ਬੁਖਾਰ ਹੋਣ ਤੋਂ ਬਾਅਦ ਇਕ ਸ਼ਹਿਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ  । ਬੁਖਾਰ ਦੇ ਚਲਦੇ ਹੀ ਉਨ੍ਹਾਂ ਦਾ ਕੋਵਿਡ -19  ਟੈਸਟ ਪਾਜ਼ੀਟਿਵ ਪਾਇਆ ਗਿਆ ।  ਜਿਸ ਦੇ ਚਲਦੇ ਹੀ ਉਨ੍ਹਾਂ ਦੀ ਸਿਹਤ ਵਿੱਚ ਕੋਈ ਵੀ ਸੁਧਾਰ ਨਾ ਹੋਇਆ ਅਤੇ ਆਖਰਕਾਰ ਉਹ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ । ਦੱਸਣਯੋਗ ਹੈ ਕਿ ਸਤੀਸ਼ ਕੌਲ ਪੰਜਾਬੀ ਸਿਨਮਾ ਜਗਤ ਦੇ ਅਜਿਹੇ ਅਭਿਨੇਤਾ ਸਨ ਅਤੇ 300 ਤੋ ਵੱਧ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਕੰਮ ਕੀਤਾ ਤੇ ਜਿਨ੍ਹਾਂ ਨੇ ਆਪਣੇ ਸਮੇਂ ਫ਼ਿਲਮਾਂ ਦੇ ਰਾਹੀਂ  ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ .