ਪੱਟੀ ਮੋੜ ਵਿਖੇ ਚਰਚ ਵਿਚ ਮੂਰਤੀ ਦੀ ਕੀਤੀ ਬੇਅਦਬੀ, ਘਟਨਾ ਸੀਸੀਟੀਵੀ 'ਵਿਚ ਕੈਦ

ਪੱਟੀ ਮੋੜ ਵਿਖੇ ਚਰਚ ਵਿਚ ਮੂਰਤੀ ਦੀ ਕੀਤੀ ਬੇਅਦਬੀ, ਘਟਨਾ ਸੀਸੀਟੀਵੀ 'ਵਿਚ ਕੈਦ

* ਹਮਲਾਵਰ ਮਾਤਾ ਮਰੀਅਮ ਦੀ ਮੂਰਤੀ ਦਾ ਸਿਰ ਵੀ ਆਪਣੇ ਨਾਲ ਹੀ ਲੈ ਗਏ

ਅੰਮ੍ਰਿਤਸਰ ਟਾਈਮਜ਼

ਬੱਲੂ ਮਹਿਤਾ : ਸਥਾਨਿਕ ਸ਼ਹਿਰ ਦੇ ਪਿੰਡ ਠੱਕਰਪੁਰਾ ਵਿਖੇ ਸੈਕਰੇਡ ਹਾਰਟ ਸਕੂਲ ਦੇ ਨਜ਼ਦੀਕ ਬਣੀ ਚਰਚ ਵਿਚ ਰਾਤ  ਦੌਰਾਨ ਚਾਰ ਅਣਪਛਾਤੇ ਵਿਅਕਤੀਆਂ ਨੇ ਦਾਖ਼ਲ ਹੋ ਕੇ ਪਹਿਲਾਂ ਸਕਿਓਰਿਟੀ ਗਾਰਡ ਦੇ ਸਿਰ 'ਤੇ ਪਿਸਤੌਲ ਤਾਣ ਕੇ ਉਸ ਦੀਆਂ ਬਾਹਾਂ ਬੰਨ੍ਹੀਆਂ ਤੇ ਫਿਰ ਚਰਚ ਦੀ ਉਪਰਲੀ ਮੰਜ਼ਿਲ 'ਤੇ ਬਣੀ ਮਾਤਾ ਮਰੀਅਮ ਦੀ ਮੂਰਤੀ ਦੀ ਭੰਨਤੋੜ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਚਰਚ ਅੰਦਰ ਖੜੀ ਕਾਰ ਨੂੰ ਅੱਗ ਲਗਾ ਦਿੱਤੀ। ਜਾਂਦੇ ਸਮੇਂ ਅਣਪਛਾਤੇ ਵਿਅਕਤੀ ਮਾਤਾ ਮਰੀਅਮ ਦੀ ਮੂਰਤੀ ਦਾ ਸਿਰ ਵੀ ਆਪਣੇ ਨਾਲ ਹੀ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਿਥੇ ਇਸਾਈ ਭਾਈਚਾਰਾ ਚਰਚ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋ ਰਿਹਾ ਹੈ, ਉਥੇ ਹੀ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਵੀ ਮੌਕੇ 'ਤੇ ਪੁਲਿਸ ਫੋਰਸ ਸਮੇਤ ਪਹੁੰਚ ਕੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।