ਕੈਨੇਡੀਅਨ ਸਿੱਖਾਂ ਵੱਲੋਂ ਵੈਂਕੁਵਰ ਵਿਖੇ ਭਾਰਤ ਦੀ ਅੰਬੈਸੀ ਸਾਹਮਣੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਦੀ ਯਾਦ ਨੂੰ ਸਮਰਪਿਤ ਹੋਏ ਭਾਰੀ ਰੋਸ ਪ੍ਰਦਰਸ਼ਨ

ਕੈਨੇਡੀਅਨ ਸਿੱਖਾਂ ਵੱਲੋਂ ਵੈਂਕੁਵਰ ਵਿਖੇ ਭਾਰਤ ਦੀ ਅੰਬੈਸੀ ਸਾਹਮਣੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਦੀ ਯਾਦ ਨੂੰ ਸਮਰਪਿਤ ਹੋਏ ਭਾਰੀ ਰੋਸ ਪ੍ਰਦਰਸ਼ਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 8 ਜੂਨ (ਮਨਪ੍ਰੀਤ ਸਿੰਘ ਖਾਲਸਾ):-ਵੈਨਕੁਵਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋ ਜੂਨ 1984 ਦੇ ਭਾਰਤੀ ਹਮਲੇ ਜੀ ਯਾਦ ਵਿੱਚ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਰਧਾਲੂਆਂ, ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋਏ ਸ਼ਹੀਦ ਸਿੰਘਾਂ ਬਜ਼ੁਰਗਾਂ ਬੱਚਿਆਂ  ਬੀਬੀਆਂ ਦੀਆਂ ਪਵਿੱਤਰ ਸ਼ਹੀਦੀਆਂ ਨੂੰ ਯਾਦ ਕਰਦੇ ਹੋਏ ਭਾਰਤੀ ਕੌਸਲੇਟ ਵੈਨਕੂਵਰ ਕਨੇਡਾ ਦੇ ਮੂਹਰੇ ਰੋਹ ਭਰਿਆ ਮੁਜ਼ਾਹਰਾ ਕੀਤਾ ਗਿਆ ।

ਇਸ ਮੌਕੇ ਸਿਖ ਐਸਐਫਜੇ ਦੇ ਸਹਿਯੋਗ ਨਾਲ ਭਾਈ ਮਨਜਿੰਦਰ ਸਿੰਘ ਖਾਲਸਾ ਨੇ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਓਸ ਦੇ ਕੀਤੇ ਦੀ ਸਜ਼ਾ ਦਿੱਤੇ ਜਾਂਦਿਆਂ ਦਿਖਾਉਂਦਾ ਇੱਕ ਫਲੋਟ ਜੋ ਭਾਰਤ ਦੀ ਅੰਬੈਸੀ ਸਾਹਮਣੇ ਤਿਆਰ ਕੀਤਾ ਗਿਆ ਸੀ ਜੋ ਖਿੱਚ ਦਾ ਕੇਂਦਰ ਬਣਿਆ ਰਿਹਾ।

ਇਸ ਰੋਸ ਮੁਜਾਹਿਰੇ ਅੰਦਰ ਵੱਡੀ ਗਿਣਤੀ ਵਿੱਚ ਵੈਨਕੁਵਰ ਦੀਆਂ ਸਿੱਖ ਸੰਗਤਾਂ ਨੇ ਭਾਗ ਲਿਆ ਪੰਥਕ ਬੁਲਾਰਿਆਂ ਵਿੱਚ ਵਿਸ਼ੇਸ਼ ਤੌਰ ਤੇ ਐਸਐਫਜੇ ਸਰਦਾਰ ਅਵਤਾਰ ਸਿੰਘ ਪੰਨੂ, ਸਰਦਾਰ ਬਿਕਰਮਜੀਤ ਸਿੰਘ, ਸਰਦਾਰ ਗੁਰਦਿਆਲ ਸਿੰਘ ਅਤੇ ਸਰਦਾਰ ਮਹਿੰਦਰ ਸਿੰਘ, ਬੱਚੀ ਇਮਰਨ ਕੌਰ ਪਹੁੰਚੇ ਹੋਏ ਸਨ । ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਸੇਵਾਦਾਰ ਭਾਈ ਗੁਰਮੀਤ ਸਿੰਘ ਤੂਰ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਗੁਰਭੇਜ ਸਿੰਘ, ਭਾਈ ਮਲਕੀਤ ਸਿੰਘ ਫੌਜੀ ਵੀਂ ਇਸ ਮੌਕੇ ਹਾਜਿਰ ਸਨ । ਪੰਥਕ ਬੁਲਾਰਿਆਂ ਨੇ ਉੱਥੇ ਹਾਜਿਰ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਤੇ ਕੀਤੀ ਗਈ ਦਹਿਸ਼ਤ ਗਰਦੀ ਬਾਰੇ ਦਸਦਿਆਂ ਸਮੇਂ ਦੀ ਤਤਕਾਲੀ ਸਰਕਾਰ ਦੀ ਘੋਰ ਨਿਖੇਧੀ ਕੀਤੀ ਗਈ ਉਪਰੰਤ ਸਿੱਖ ਕੌਮ ਦੇ ਚਲ ਰਹੇ ਮੌਜੂਦਾ ਸੰਘਰਸ਼ ਨੂੰ ਖਾਲਸਾ ਰਾਜ ਦੀ ਪ੍ਰਾਪਤੀ ਲਈ ਹੋਰ ਤਿੱਖਾ ਕਰਣ ਦਾ ਅਹਿਦ ਕੀਤਾ ਗਿਆ ।