ਮਿਸੀਸਾਗਾ ਦੇ ਇਕ ਗੈਸ ਸਟੇਸ਼ਨ ਤੇ ਕੰਮ ਕਰਦੀ ਪੰਜਾਬੀ ਸਿੱਖ ਨੋਜਵਾਨ ਕੁੜੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਮ੍ਰਿਤਕ ਦੀ ਪਹਿਚਾਣ ਪਵਨਪ੍ਰੀਤ ਕੌਰ (21) ਸਾਲ ਬਰੈਂਪਟਨ ਵਾਸੀ ਵਜੋ ਹੋਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਬਰੈਂਪਟਨ,6 ਦਸੰਬਰ (ਰਾਜ ਗੋਗਨਾ )— ਬੀਤੀ ਰਾਤ ਕੈਨੇਡਾ ਦੇ ਮਿਸੀਸਾਗਾ ਦੇ ਇਕ ਗੈਸ ਸਟੇਸ਼ਨ 'ਤੇ ਕੰਮ ਕਰਦੀ ਪੰਜਾਬੀ ਸਿੱਖ ਪਰਿਵਾਰ ਦੀ ਕੁੜੀ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕਿ ਉਸ ਦੀ ਹੱਤਿਆ ਕਰ ਦੇਣ ਦੇ ਬਾਰੇ ਮੰਦਭਾਗੀ ਖਬਰ ਮਿਲੀ ਹੈ।ਪੀਲ ਪੁਲਿਸ ਨੇ ਬੀਤੀ ਰਾਤ ਸ਼ਨੀਵਾਰ ਦੀ ਰਾਤ ਨੂੰ ਮਿਸੀਸਾਗਾ ਦੇ ਇੱਕ ਗੈਸ ਸਟੇਸ਼ਨ 'ਤੇ ਗੋਲੀਬਾਰੀ ਤੋਂ ਬਾਅਦ ਮਰਨ ਵਾਲੀ 21 ਸਾਲਾ ਦੀ ਸਿੱਖ ਨੋਜਵਾਨ ਲੜਕੀ ਦੀ ਪਛਾਣ ਪਵਨਪ੍ਰੀਤ ਕੌਰ (21) ਸਾਲਾ ਦੇ ਵਜੋ ਕੀਤੀ ਗਈ ਹੈ ਜੋ ਬਰੈਂਪਟਨ ਦੀ ਰਹਿਣ ਵਾਲੀ ਸੀ।ਅਤੇ ਗੈਸ ਸਟੇਸ਼ਨ ਤੇ ਕੰਮ ਕਰਦੀ ਸੀ|ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ 10:40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਦੇ ਨੇੜੇ ਗੈਸ ਸਟੇਸ਼ਨ 'ਤੇ ਫੋਨ ਕਰਕੇ ਬੁਲਾਇਆ ਗਿਆ ਸੀ। ਜਦੋਂ ਪੁਲਿਸ ਅਧਿਕਾਰੀ ਪਹੁੰਚੇ, ਤਾਂ ਉਨ੍ਹਾਂ ਨੇ ਇੱਕ ਲੜਕੀ ਨੂੰ ਬੰਦੂਕ ਦੀ ਲੱਗੀ ਗੋਲੀ ਨਾਲ ਜ਼ਖਮੀ ਦੇਖਿਆ। ਜਿਸ ਦੀ ਜਾਨ ਬਚਾਉਣ ਦੇ ਉਪਰਾਲੇ ਕੀਤੇ ਗਏ ਪਰ ਉਸ ਦੀ ਮੌਤ ਹੋ ਗਈ।ਪੁਲਿਸ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਇਹ ਇੱਕ ਨਿਸ਼ਾਨਾ ਦੀ ਘਟਨਾ ਸੀ।
ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।ਪੁਲਿਸ ਅਧਿਕਾਰੀ ਇੱਕ ਪੁਰਸ਼ ਸ਼ੱਕੀ ਦੀ ਭਾਲ ਕਰ ਰਹੇ ਹਨ, ਜਿਸਨੂੰ ਕਾਲੇ ਕੱਪੜੇ ਅਤੇ ਦਸਤਾਨੇ ਪਾਏ ਹੋਏ ਦੇਖਿਆ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸੂਚਨਾ, ਨਿਗਰਾਨੀ ਜਾਂ ਡੈਸ਼ਕੈਮ ਫੁਟੇਜ ਜਿਸ ਨੇ ਘਟਨਾ ਤੋਂ ਪਹਿਲਾਂ, ਦੌਰਾਨ ਜਾਂ ਬਾਅਦ ਦੇ ਪਲਾਂ ਨੂੰ ਕੈਪਚਰ ਕੀਤਾ ਹੋ ਸਕਦਾ ਹੈ, ਨੂੰ 905-453-2121 ਐਕਸਟੈਂਸ਼ਨ 3205 'ਤੇ ਜਾਂਚਕਰਤਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
Comments (0)