ਕੈਨੇਡਾ ਵਿਖੇ ਓਪਨ ਵਰਕ ਪਰਮਿਟ ਵਾਲਿਆਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ

ਕੈਨੇਡਾ ਵਿਖੇ ਓਪਨ ਵਰਕ ਪਰਮਿਟ ਵਾਲਿਆਂ ਦੇ ਜੀਵਨ ਸਾਥੀ ਵੀ ਕਰ ਸਕਣਗੇ ਕੰਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟੋਰਾਂਟੋ-ਕੈਨੇਡਾ ਨੇ ਐਲਾਨ ਕੀਤਾ ਹੈ ਕਿ ਸਾਲ 2023 ਦੀ ਸ਼ੁਰੂਆਤ ਤੋਂ ਉਨ੍ਹਾਂ ਦੇ ਮੁਲਕ ’ਵਿਚ ਓਪਨ ਵਰਕ ਪਰਮਿਟ ਧਾਰਕਾਂ ਦੇ ਪਤੀ/ਪਤਨੀ ਵੀ ਕੰਮ ਕਰਨ ਦੇ ਯੋਗ ਹੋਣਗੇ। ਸਰਕਾਰ ਨੇ ਇਹ ਫ਼ੈਸਲਾ ਓਪਨ ਵਰਕ ਪਰਮਿਟ ਧਾਰਕਾਂ ਦੇ ਪਰਿਵਾਰਾਂ ਨੂੰ ਇਕੱਠਿਆਂ ਰੱਖਣ ਲਈ ਕੀਤਾ ਹੈ। ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ, ‘ਇਸ  ਨਾਲ ਕੰਮ ਦੇਣ ਵਾਲਿਆਂ ਲਈ ਕਾਮੇ ਲੱਭਣੇ ਆਸਾਨ ਹੋਣਗੇ ਅਤੇ ਪਰਿਵਾਰ ਵੀ ਇਕੱਠੇ ਰਹਿ ਸਕਣਗੇ।’ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਕੈਨੇਡਾ ਦੇ ਦੋ ਲੱਖ ਤੋਂ ਵੱਧ ਵਰਕਰ ਆਪਣੇ ਪਰਿਵਾਰਾਂ ਨਾਲ ਰਹਿ ਸਕਣਗੇ ਤੇ ਕੰਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਵੀਂ ਨੀਤੀ ਨਾਲ ਉਮੀਦ ਹੈ ਕਿ ਕੈਨੇਡਾ ਨੂੰ ਇੱਕ ਲੱਖ ਤੋਂ ਵੱਧ ਨਵੇਂ ਕਾਮੇ ਮਿਲਣਗੇ। -