ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਸਮਰਪਿਤ ਹੋਏ ਚੌਪਈ ਸਾਹਿਬ ਦੇ ਜਾਪ ਅਤੇ ਅਰਦਾਸ

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਸਮਰਪਿਤ ਹੋਏ ਚੌਪਈ ਸਾਹਿਬ ਦੇ ਜਾਪ ਅਤੇ ਅਰਦਾਸ

ਹਰ ਇਕ ਸ਼ਹਾਦਤ ਸਿੱਖ ਕੌਮ ਦੀ ਅਜ਼ਾਦੀ ਅਤੇ ਬਰਾਬਰੀ ਲਈ ਜੂਝਣ ਦਾ ਜਜ਼ਬਾ ਅਤੇ ਬੱਲ ਪੈਦਾ ਕਰਦੀ ਹੈ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 20 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- 18 ਜੁਲਾਈ ਨੂੰ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਇਕ ਮਹੀਨੇ ਦਾ ਸਮਾਂ ਬੀਤ ਜਾਣ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਉਨ੍ਹਾਂ ਦੇ ਸ਼ਹੀਦੀ ਅਸਥਾਨ ਤੇ ਨਿਸ਼ਾਨ ਸਾਹਿਬ ਦੇ ਲਾਗੇ ਚੌਪਈ ਸਾਹਿਬ ਦੇ ਜਾਪ ਅਤੇ ਅਰਦਾਸ ਬੇਨਤੀ ਤੋਂ ਉਪਰੰਤ ਨੌਜਵਾਨ ਬੱਚਿਆਂ-ਬੱਚੀਆਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਰਾਜ ਕਰੇਗਾ ਖਾਲਸਾ, ਖਾਲਿਸਤਾਨ ਜਿੰਦਾਬਾਦ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਗਾ ਕੇ ਸ਼ਹੀਦਾਂ ਦੇ ਵਾਰਿਸ ਅਤੇ ਸਰਬੱਤ ਦੇ ਭਲੇ ਵਾਲੇ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦੀ ਅਜ਼ਾਦੀ ਲਈ ਜੂਝਦੇ ਰਹਿਣ ਦਾ ਅਹਿਦ ਕੀਤਾ।

ਉੱਥੇ ਮੌਜੂਦ ਸੰਗਤਾਂ ਨੇ ਕਿਹਾ ਕਿ ਹਿੰਦੁਸਤਾਨੀ ਹਕੂਮਤ ਅਤੇ ਉਹਨਾਂ ਦੀਆਂ ਏਜੰਸੀਆਂ ਨੂੰ ਬਹੁਤ ਵੱਡਾ ਭੁਲੇਖਾ ਸੀ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਨਾਲ ਨੌਜਵਾਨਾਂ ਵਿੱਚ ਦਹਿਸ਼ਤ ਦਾ ਮਾਹੌਲ ਸਿਰਜ ਲਵੇਗੀ। ਪਰ ਹਿੰਦੁਸਤਾਨੀ ਹਕੂਮਤ ਦੀਆਂ ਏਜੰਸੀਆਂ ਨੂੰ ਸਾਡੀ ਸਲਾਹ ਅਤੇ ਸੁਝਾਅ ਹੈ ਕਿ ਉਹਨਾ ਨੂੰ ਸਿੱਖ ਇਤਿਹਾਸ ਪੜਣ ਅਤੇ ਸਮਝਣ ਦੀ ਲੋੜ ਹੈ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਵਰਗੇ ਅਨੇਕਾਂ ਹੀ ਸਿੱਖ ਜੁਝਾਰੂਆਂ ਨੇ ਸਿੱਖ ਕੌਮ ਦੀ ਅਜ਼ਾਦੀ ਅਤੇ ਨਿਆਂ ਲਈ ਜਦੋਂ ਵੀ ਆਪਣਾ ਲਹੂ ਡੋਲਿਆ ਹੈ ਉਸ ਡੁੱਲੇ ਹੋਏ ਲਹੂ ਦੇ ਕਤਰਿਆਂ ਵਿੱਚੋਂ ਹਜ਼ਾਰਾਂ ਹੀ ਨਹੀਂ ਲੱਖਾਂ ਹੀ ਨੌਜਵਾਨਾਂ ਅੰਦਰ ਸਿੱਖ ਕੌਮ ਦੀ ਅਜ਼ਾਦੀ ਅਤੇ ਬਰਾਬਰੀ ਲਈ ਜੂਝਣ ਦਾ ਜਜ਼ਬਾ ਅਤੇ ਬੱਲ ਪੈਦਾ ਹੁੰਦਾ ਆ ਰਿਹਾ ਹੈ। ਇਹਨਾਂ ਸ਼ਹਾਦਤਾਂ ਸਦਕਾ ਹੀ ਸਿੱਖ ਕੌਮ ਦਾ ਆਪਣਾ ਸ਼ਾਨਾਂ ਮੱਤਾ ਇਤਿਹਾਸ ਸੁਨਿਹਰੀ ਅੱਖਰਾਂ ਨਾਲ ਲਿਖਿਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਭਾਰਤੀ ਹਕੂਮਤ ਸਿੱਖਾਂ ਉਤੇ ਜਬਰ ਜ਼ੁਲਮ ਕਰਦੀ ਰਹੇਗੀ ਉਵੇਂ ਉਵੇਂ ਹੀ ਸਿੱਖ ਕੌਮ ਹਰਿਆਵਲ ਦਸਤੇ (ਨੌਜਵਾਨ) ਪਤੰਗੇ ਬਣ ਕੇ ਜਬਰ ਜੁਲਮ ਦੀ ਲੱਗੀ ਹੋਈ ਹਕੂਮਤੀ ਅੱਗ ਨੂੰ ਬੁਝਾੳੇਣ ਅਤੇ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਆਖਰੀ ਸਵਾਸਾਂ ਤੱਕ ਦੂਣ ਸਵਾਏ ਹੋ ਕੇ ਜੂਝਦੇ ਰਹਿਣਗੇ।

ਅੰਤ ਵਿਚ ਗੁਰੂਘਰ ਦੇ ਪ੍ਰਬੰਧਕਾਂ ਨੇ ਦਸਿਆ ਕਿ ਅਕਾਲ ਪੁਰਖ ਦੀ ਕ੍ਰਿਪਾ ਸਦਕਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਪਵਿੱਤਰ ਯਾਦ ਅਤੇ ਭਾਰਤੀ ਹਕੂਮਤ ਦੇ ਜ਼ਬਰ ਨੂੰ ਤਾਜ਼ਾ ਰੱਖਣ ਲਈ ਹਰ ਮਹੀਨੇ ਦੀ 18 ਤਰੀਕ ਨੂੰ ਰਾਤ ਦੇ 8.30 ਵਜੇ ਉਨ੍ਹਾਂ ਦੇ ਸ਼ਹੀਦੀ ਅਸਥਾਨ ਤੇ ਚੌਪਈ ਸਾਹਿਬ ਦੇ ਜਾਪ ਅਤੇ ਅਰਦਾਸ ਬੇਨਤੀ ਕਰਨ ਉਪਰੰਤ ਆਪਣੀ