ਅਮਰੀਕਾ ਵਿਚ ਦੋਹਰੇ ਕਤਲਕਾਂਡ ਦੇ ਦੋਸ਼ੀ ਬਰੀਅਨ ਡੋਰਸੀ ਨੂੰ ਲਾਇਆ ਜ਼ਹਿਰ ਦਾ ਟੀਕਾ

ਅਮਰੀਕਾ ਵਿਚ ਦੋਹਰੇ ਕਤਲਕਾਂਡ ਦੇ ਦੋਸ਼ੀ ਬਰੀਅਨ ਡੋਰਸੀ ਨੂੰ ਲਾਇਆ ਜ਼ਹਿਰ ਦਾ ਟੀਕਾ
ਕੈਪਸ਼ਨ ਬਰੀਅਨ ਡੋਰਸੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਮਿਸੂਰੀ ਰਾਜ ਵਿਚ 2006 ਵਿਚ ਹੋਏ ਦੋਹਰੇਕਤਲ ਕਾਂਡ ਦੇ ਦੋਸ਼ੀ ਬਰੀਅਨ ਡੋਰਸੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਜੇਲ ਦੇ 70 ਤੋਂ ਵਧ ਅਫਸਰਾਂ ਵੱਲੋਂ ਜੇਲ ਵਿਚ ਉਸ ਦੇ ਚੰਗੇ ਵਿਵਹਾਰ ਨੂੰ ਦੇਖਦੇ ਹੋਏ ਉਸ ਦਾ ਜੀਵਨ ਬਖਸ਼ ਦੇਣ ਦੀ ਕੀਤੀ ਅਪੀਲ ਰਾਜ ਦੇ ਰਿਪਬਲੀਕਨ ਗਵਰਨਰ ਵੱਲੋਂ ਰੱਦ ਕਰ ਦੇਣ ਉਪਰੰਤ ਉਸ ਨੂੰ ਬੀਤੇ ਦਿਨ ਸ਼ਾਮ 6.11 ਵਜੇ ਸਦਾ ਦੀ ਨੀਂਦ ਸੁਆ ਦਿੱਤਾ ਗਿਆ। ਇਹ ਜਾਣਕਾਰੀ ਮਿਸੂਰੀ ਜੇਲ ਵਿਭਾਗ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਡੋਰਸੀ ਦੀ ਮੌਤ ਦੀ ਸਜ਼ਾ ਉਪਰ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਫਾਂਸੀ ਤੋਂ ਪਹਿਲਾਂ ਆਪਣੇ ਆਖਰੀ ਬਿਆਨ ਵਿਚ ਡੋਰਸੀ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਮ੍ਰਿਤਕਾਂ ਸਾਰਾਹ ਬੋਨੀ ਤੇ ਬੈਨਜਾਮਿਨ ਬੋਨੀ ਦੇ ਪਰਿਵਾਰ ਤੋਂ ਮੁਆਫੀ ਮੰਗੀ। ਡੋਰਸੀ ਨੂੰ ਆਪਣੀ ਭਤੀਜੀ ਸਾਰਾਹ ਬੋਨੀ ਤੇ ਉਸ ਦੇ ਪਤੀ ਬੈਨਜਾਮਿਨ ਦੀ ਹਤਿਆ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।