ਭਾਜਪਾ ਦਾ ਐਲਾਨ; ਪੰਜਾਬ ਦੇ ਦਰਿਆਈ ਪਾਣੀ ਦੀ ਲੁੱਟ ਨੂੰ ਯਕੀਨੀ ਬਣਾਵਾਂਗੇ

ਭਾਜਪਾ ਦਾ ਐਲਾਨ; ਪੰਜਾਬ ਦੇ ਦਰਿਆਈ ਪਾਣੀ ਦੀ ਲੁੱਟ ਨੂੰ ਯਕੀਨੀ ਬਣਾਵਾਂਗੇ

ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਸਬੰਧੀ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੋਣ ਵਾਅਦਿਆਂ ਦੇ ਦਸਤਾਵੇਜ 'ਸੰਕਲਪ ਭਾਰਤ ਸਸ਼ਕਤ ਭਾਰਤ' ਵਿੱਚ ਐਲਾਨ ਕੀਤਾ ਗਿਆ ਹੈ ਕਿ ਦਰਿਆਈ ਪਾਣੀਆਂ ਉੱਤੇ ਸੂਬਿਆਂ ਦੇ ਹੱਕ ਨੂੰ ਖਤਮ ਕਰਕੇ ਇਸਦਾ ਹੱਕ ਸਿੱਧਾ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਲਿਆ ਜਾਵੇਗਾ। 

ਭਾਜਪਾ ਦੇ ਚੌਣ ਵਾਅਦਿਆਂ ਦੇ ਦਸਤਾਵੇਜ ਵਿੱਚ ਦਰਜ 'ਜਲ ਸ਼ਕਤੀ' ਅਜੈਂਡੇ ਵਿੱਚ ਦਰਿਆਵਾਂ ਨੂੰ ਜੌੜਨ ਦਾ ਮੰਨਸੂਬਾ ਘੜ੍ਹਿਆ ਗਿਆ ਹੈ, ਜੋ ਕਿ ਸਿੱਧਾ ਐੱਸਵਾਈਐਲ ਦੀ ਹਿਮਾਇਤ ਹੈ ਅਤੇ ਪਾਣੀਆਂ ਦੀ ਵੰਡ ਸਬੰਧੀ ਕੌਮਾਂਤਰੀ ਕਨੂੰਨ "ਰਾਇਪੇਰੀਅਨ ਸਿਧਾਂਤ' ਨੂੰ ਛਿੱਕੇ ਟੰਗ ਕੇ, ਸੂਬਿਆਂ ਦੇ ਹੱਕਾਂ 'ਤੇ ਹਮਲਾ ਕਰਦਾ ਹੈ। 


ਭਾਜਪਾ ਵੱਲੋਂ ਜਾਰੀ ਚੋਣ ਵਾਅਦਿਆਂ ਦੇ ਦਸਤਾਵੇਜ ਵਿੱਚ ਜਲ ਸ਼ਕਤੀ ਸਿਰਲੇਖ ਹੇਠ ਸ਼ਾਮਿਲ ਕੀਤਾ ਗਿਆ ਦਰਿਆਵਾਂ ਨੂੰ ਜੋੜਨ ਦਾ ਪ੍ਰੋਗਰਾਮ

ਦੱਸਣਯੋਗ ਹੈ ਕਿ ਭਾਜਪਾ ਪਿਛਲੀ ਸਰਕਾਰ ਤੋਂ ਹੀ ਲਗਤਾਰ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੀ ਨੀਤੀ 'ਤੇ ਕੰਮ ਕਰ ਰਹੀ ਸੀ ਪਰ ਇਸ ਵਾਰ ਭਾਜਪਾ ਨੇ ਆਪਣੇ ਚੋਣ ਵਾਅਦਿਆਂ ਦੇ ਦਸਤਾਵੇਜ ਵਿੱਚ ਇਸ ਗੱਲ ਨੂੰ ਸ਼ਾਮਿਲ ਕਰਕੇ ਸਿੱਧਾ ਐਲਾਨ ਕਰ ਦਿੱਤਾ ਹੈ ਕਿ ਉਹ ਪੰਜਾਬ ਵਰਗੇ ਸੂਬਿਆਂ ਦਾ ਗਲਾ ਘੁੱਟਣ ਜਾ ਰਹੀ ਹੈ। 

ਦੂਜੇ ਪਾਸੇ ਭਾਜਪਾ ਦੇ ਪੰਜਾਬ ਵਿਚਲੇ ਭਾਈਵਾਲ ਬਾਦਲ ਪਰਿਵਾਰ ਦੇ ਜੀਅ ਖੁਦ ਨੂੰ ਪੰਜਾਬ ਦੇ ਪਾਣੀਆਂ ਦੇ ਰਾਖੇ ਦੇ ਖਿਤਾਬ ਨਾਲ ਨਿਵਾਜਦੇ ਹਨ। ਅਜਿਹੇ ਵਿੱਚ ਪੰਜਾਬ ਵਿੱਚ ਅਕਾਲੀ ਦੱਲ ਨੂੰ ਇਸ ਬਾਰੇ ਆਪਣਾ ਪੱਖ ਸਾਫ ਕਰਨਾ ਚਾਹੀਦਾ ਹੈ  ਜੇਕਰ ਭਾਜਪਾ ਦਾ ਚੌਣ ਮਨੋਰਥ ਪੱਤਰ ਹੀ ਬਾਦਲ ਦਲ ਦਾ ਚੌਣ ਮਨੋਰਥ ਪੱਤਰ ਹੈ ਤਾਂ ਇਸਦਾ ਮਤਲਬ ਹੈ ਕਿ ਅਕਾਲੀ ਦਲ ਨੇ ਦਰਿਆਵਾਂ ਨੂੰ ਜੌੜਣ ਦੇ ਗੈਰ ਕੁਦਰਤੀ ਪ੍ਰੌਜੈਕਟ ਨਾਲ ਸਹਿਮਤੀ ਜਤਾਈ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ