ਲਾਹੌਰ 'ਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ 'ਤੇ ਕਬਜ਼ਾ ਕਰਨ ਵਾਲਾ ਗਿ੍ਫ਼ਤਾਰ

ਲਾਹੌਰ 'ਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ 'ਤੇ ਕਬਜ਼ਾ ਕਰਨ ਵਾਲਾ ਗਿ੍ਫ਼ਤਾਰ
ਲਾਹੌਰ ਸਥਿਤ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ

ਅੰਮਿ੍ਤਸਰ: ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ 'ਤੇ ਕਬਜ਼ਾ ਕਰਨ ਦੀ ਨੀਅਤ ਰੱਖਣ ਵਾਲੇ ਸੋਹੇਲ ਬੱਟ ਨੂੰ ਓਕਾਫ਼ ਬੋਰਡ ਦੇ ਸਕੱਤਰ ਦੀ ਸ਼ਿਕਾਇਤ 'ਤੇ ਸਥਾਨਕ ਪੁਲਿਸ ਵੱਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ। ਸੋਹੇਲ ਵੱਲੋਂ ਸਿੱਖਾਂ ਨੂੰ ਉਲਟਾ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਪਾਕਿਸਤਾਨ ਅੰਦਰ ਸਿੱਖਾਂ ਦੇ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਮੌਜੂਦ ਹਨ ਜਿਨ੍ਹਾਂ ਨਾਲ ਪੂਰੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਇਤਿਹਾਸਕ ਅਸਥਾਨਾਂ ਵਿੱਚੋਂ ਹੀ ਇਕ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਵੀ ਹੈ। ਭਾਈ ਤਾਰੂ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ। ਇਸ ਸ਼ਹੀਦ ਦੇ ਅਸਥਾਨ ਨੂੰ ਕੁਝ ਲੋਕਾਂ ਵੱਲੋਂ ਆਪਣੇ ਕਬਜ਼ੇ ਵਿਚ ਲੈਣ ਦੀ ਕਾਰਵਾਈ ਨੂੰ ਵੇਖਦਿਆਂ ਸਿੱਖ ਸੰਗਤਾਂ ਵਿਚ ਭਾਰੀ ਰੋਸ ਸੀ। ਦੇਸ਼ ਤੇ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਰੋਸ ਨੂੰ ਦੇਖਦਿਆਂ ਪਾਕਿਸਤਾਨ ਓਕਾਫ਼ ਬੋਰਡ ਦੇ ਚੇਅਰਮੈਨ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਕਬਜ਼ਾ ਛੁਡਵਾਉਣ ਲਈ ਅਪੀਲ ਕੀਤੀ ਗਈ ਸੀ ਜਿਸ ਪਿੱਛੋਂ ਓਕਾਫ਼ ਬੋਰਡ ਨੂੰ ਇਸ ਵਿਚ ਦਖਲ ਦੇਣਾ ਪਿਆ। ਓਕਾਫ਼ ਬੋਰਡ ਦੇ ਸਕੱਤਰ ਨੇ ਡੀਆਈਜੀ ਨੂੰ 24 ਘੰਟਿਆਂ ਅੰਦਰ ਕਾਰਵਾਈ ਕਰਨ ਲਈ ਕਿਹਾ ਤਾਂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸਬੰਧਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਡੀਆਈਜੀ ਆਪ੍ਰੇਸ਼ਨ ਲਾਹੌਰ ਕੋਲ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੋਹੇਲ ਭੱਟ, ਜੋ ਕਿ ਦਰਬਾਰ ਹਜ਼ਰਤ ਸ਼ਾਹ ਕਾਕੂ ਚਿਸਤੀ ਦੇ ਗੁਰਦੁਆਰੇ ਦੇ ਪਰਿਸਰ ਦੇ ਇੱਕ ਅਖੌਤੀ ਫੋਕਲ ਸ਼ਖਸ ਹਨ, ਨੇ ਇੱਕ ਵੀਡੀਓ ਵਿੱਚ ਸਿੱਖਾਂ ਵਿਰੁੱਧ ਬਹੁਤ ਹੀ ਅਨੈਤਿਕ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਹੀ ਹੈ।

ਉਧਰ ਸੋਹੇਲ ਭੱਟ ਨੇ ਦਾਅਵਾ ਕੀਤਾ ਕਿ ਭਾਈ ਤਾਰੋ ਸਿੰਘ ਦੀ ਸ਼ਹਾਦਤ ਦਾ ਸਥਾਨ ਅਤੇ ਜਿਥੇ ਗੁਰਦੁਆਰਾ ਸਾਹਿਬ ਸਥਿਤ ਹੈ ਉਹ ਜਗ੍ਹਾ ਇੱਕ ਮਸਜਿਦ ਹੈ ।ਉਸਦਾ ਇਹ ਵੀ ਦਾਅਵਾ ਹੈ ਕਿ ਇੱਥੇ ਕਥਿਤ ਤੌਰ ਤੇ ਇੱਕ ਸ਼ਹੀਦ ਗੰਜ ਮਸਜਿਦ ਸੀ।ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸੋਹੇਲ ਭੱਟ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਉਸਦਾ ਇਹ ਵੀ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਨਾਲ ਹੀ ਪਾਕਿਸਤਾਨ ਨੇ ਦੁਨੀਆ ਭਰ ਦੀਆਂ ਘੱਟ ਗਿਣਤੀਆਂ ਦੇ ਸੰਬੰਧ 'ਚ ਆਪਣੀ ਪਛਾਣ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।

ਕੀ ਹੈ ਮਸਲਾ
ਮਸਲਾ ਕਰੀਬ ਤਿੰਨ ਸੌ ਸਾਲ ਪੁਰਾਣਾ ਹੈੀ ਇਤਿਹਾਸਕਾਰਾਂ ਅਤੇ ਅਦਾਲਤੀ ਕਾਰਵਾਈ ਅਤੇ ਕਾਗਜ਼ਾਤਾਂ ਮੁਤਾਬਕ ਸਾਲ 1722 ਵਿੱਚ ਮੁਗਲ ਰਾਜ ਦੌਰਾਨ ਇੱਥੇ ਮਸਜਿਦ ਬਣੀ ਸੀ ਜਦੋਂ ਚਾਰ ਦਹਾਕਿਆਂ ਬਾਅਦ ਇੱਥੇ ਸਿੱਖ ਰਾਜ ਸਥਾਪਤ ਹੋਇਆ ਤਾਂ ਉਸੇ ਇਮਾਰਤ ਨੇੜੇ ਖਾਲੀ ਥਾਂ 'ਤੇ ਇੱਕ ਸਮਾਧ ਉਸਾਰੀ ਗਈੀ  ਸਮਾਧ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਸੀ 18ਵੀ ਸਦੀ ਦੀ ਸ਼ੁਰੂਆਤ ਵਿੱਚ ਇੱਥੇ ਮੁਗ਼ਲ ਕਾਲ ਵਿੱਚ ਬਣੀ ਇੱਕ ਮਸਜਿਦ ਸੀ ਪਰ ਸਿੱਖਾਂ ਦੇ ਲਾਹੌਰ ਉੱਤੇ ਰਾਜ ਤੋਂ ਬਾਅਦ ਸਿੱਖ ਯੋਧੇ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਬਣਾ ਦਿੱਤਾ ਗਿਆ ਸੀ ।ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ 1716 ਈਸਵੀ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ ਹੋਇਆ। ਮੁਗ਼ਲਾਂ ਨੇ ਸਿੱਖਾਂ ਉੱਪਰ ਅੱਤਿਆਚਾਰ ਸਿੱਖ ਧਰਮ ਦੇ ਹੋਂਦ ਵਿਚ ਆਉਣ ਤੋਂ ਹੀ ਸ਼ੁਰੂ ਕਰ ਦਿੱਤੇ ਸਨ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਵੇਲੇ ਜ਼ੁਲਮ ਦੀ ਇੰਤਹਾ ਹੋ ਗਈ ਸੀ। ਇਸ ਉਪਰੰਤ 1734 ਈਸਵੀ ਵਿਚ ਲਾਹੌਰ ਵਿਖੇ ਭਾਈ ਮਨੀ ਸਿੰਘ ਜੀ ਦੀ ਸ਼ਹੀਦ ਹੋਈ। ਉਸ ਵੇਲੇ ਪੰਜਾਬ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਪਰ ਜ਼ੁਲਮ ਹੋਰ ਵਧਾ ਦਿੱਤੇ। ਜ਼ਕਰੀਆ ਖ਼ਾਨ ਨੇ ਹੁਕਮ ਦਿੱਤਾ ਕਿ 'ਮੈਨੂੰ ਕਿਸੇ ਪਾਸੇ ਕੋਈ ਸਿੱਖ ਦਿਸਣਾ ਨਹੀਂ ਚਾਹੀਦਾ।' ਜ਼ਕਰੀਆ ਖ਼ਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਸਿੱਖਾਂ ਨੇ ਜੰਗਲਾਂ ਵਿਚ ਟਿਕਾਣੇ ਕਰ ਲਏ। ਜਦ ਕਦੇ ਵੀ ਮੌਕਾ ਲਗਦਾ ਤਾਂ ਉਹ ਆ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆ ਕੇ ਮੱਥਾ ਟੇਕ ਜਾਂਦੇ, ਇਸ਼ਨਾਨ ਕਰ ਜਾਂਦੇ ਤੇ ਜੰਗਲਾਂ ਵਿੱਚੋਂ ਹੀ ਵਿਓਂਤ ਬਣਾ ਕੇ ਜ਼ਾਲਮ ਸਰਕਾਰ ਨਾਲ ਟੱਕਰ ਲੈ ਜਾਂਦੇ। ਸ਼ਹੀਦ ਭਾਈ ਤਾਰੂ ਸਿੰਘ ਜੀ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਭਾਈ ਤਾਰੂ ਸਿੰਘ ਜੀ ਨੇ ਜੰਗਲਾਂ 'ਚ ਲੁਕ ਕੇ ਰਹਿੰਦੇ ਸਿੰਘਾਂ ਵਾਸਤੇ ਲੰਗਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਇਕ ਮੁਖ਼ਬਰ ਹਰਿ ਭਗਤ ਨਿਰੰਜਨੀਏ ਨੇ ਸਮੇਂ ਦੀ ਹਕੂਮਤ ਕੋਲ ਇਸ ਬਾਰੇ ਚੁਗਲੀ ਲਈ ਤਾਂ ਇਹ ਗੱਲ ਜ਼ਕਰੀਆ ਖ਼ਾਨ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਉਸ ਨੇ ਹੁਕਮ ਭੇਜ ਕੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿਖੇ ਤਲਬ ਕਰ ਲਿਆ।

ਭਾਈ ਤਾਰੂ ਸਿੰਘ ਜੀ ਨੂੰ ਧਰਮ ਦੀ ਇਸ ਸੇਵਾ ਬਦਲੇ ਅਸਹਿ ਤੇ ਅਕਹਿ ਤਸੀਹੇ ਸਹਿਣੇ ਪਏ। ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਧਰਮ ਪਰਿਵਰਤਨ ਕਰ ਕੇ ਮੁਸਲਮਾਨ ਬਣ ਜਾਣ ਵਾਸਤੇ ਕਈ ਲਾਲਚ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਨੂੰ ਛੱਡ ਕੇ ਦੀਨ ਕਬੂਲ ਕਰ ਲਵੇ ਤੇ ਇਸ ਦੇ ਬਦਲੇ ਉਸ ਨੂੰ ਦੁਨੀਆ ਭਰ ਦੀਆਂ ਖ਼ੁਸ਼ੀਆਂ ਤੇ ਸੁੱਖ-ਸਹੂਲਕਾਂ ਮਿਲਣਗੀਆਂ ਪਰ ਭਾਈ ਤਾਰੂ ਸਿੰਘ ਜੀ ਸਿੱਖੀ ਸਿਦਕ ਤੋਂ ਨਾ ਡੋਲੇ। ਉਨ੍ਹਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁੱਖ ਹੋਣਾ ਕਬੂਲ ਨਹੀਂ ਕੀਤਾ। ਭਾਈ ਤਾਰੂ ਸਿੰਘ ਵੱਲੋਂ ਇਸ ਗੱਲ ਤੋਂ ਇਨਕਾਰ ਕਰਨ 'ਤੇ ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਹੁਕਮ ਦਿੱਤਾ ਕਿ ਇਸ ਦੇ ਕੇਸ ਕਤਲ ਕਰ ਦਿੱਤੇ ਜਾਣ। ਭਾਈ ਤਾਰੂ ਸਿੰਘ ਨੇ ਕਿਹਾ ਇਹ ਕੇਸ ਮੇਰੇ ਗੁਰੂ ਦੀ ਮੋਹਰ ਹਨ, ਇਨ੍ਹਾਂ ਨੂੰ ਕਤਲ ਨਾ ਕੀਤਾ ਜਾਵੇ। ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਦੇ ਦਿੱਤਾ। ਜਿਸ ਸਮੇਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ, ਉਹ ਜਪੁਜੀ ਸਾਹਿਬ ਦਾ ਪਾਠ ਪੜ੍ਹ ਰਹੇ ਸਨ। ਰੱਬੀ ਭਾਣੇ 'ਚ ਰਹਿੰਦਿਆਂ ਉਨ੍ਹਾਂ ਮੂੰਹੋਂ 'ਸੀ' ਤਕ ਨਾ ਉਚਾਰੀ।

ਭਾਈ ਤਾਰੂ ਸਿੰਘ ਜੀ ਵੀ ਖੋਪਰੀ ਲਾਹੇ ਜਾਣ ਤੋਂ ਬਾਅਦ 22 ਦਿਨ ਬਾਅਦ 1 ਜੁਲਾਈ 1745 ਈਸਵੀ ਨੂੰ ਸ਼ਹਾਦਤ ਪ੍ਰਾਪਤ ਕਰ ਗਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਹ ਗੁਰਦੁਆਰਾ ਰਿਹਾ ਅਤੇ ਮਸਜਿਦ ਵਿੱਚ ਇਬਾਦਤ ਨਹੀਂ ਹੋਈ। ਜਦੋਂ ਪੰਜਾਬ ਉੱਤੇ ਵੀ ਬ੍ਰਿਟਿਸ਼ ਰਾਜ ਕਾਇਮ ਹੋਇਆ ਤਾਂ ਕੁਝ ਮੁਸਲਿਮ ਲੋਕਾਂ ਅਤੇ ਅਦਾਰਿਆਂ ਨੇ ਮਸਜਿਦ ਦਾ ਕਬਜ਼ਾ ਲੈਣ ਲਈ ਅਦਾਲਤੀ ਕਾਰਵਾਈ ਕੀਤੀ ਪਰ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਨਹੀਂ ਆਇਆ। ਮਸਜਿਦ ਵਾਲੀ ਇਮਾਰਤ ਵਿੱਚ ਇਬਾਦਤ ਨਹੀਂ ਹੋਈ। ਵੱਡਾ ਮੋੜ ਉਦੋਂ ਆਇਆ ਜਦੋਂ ਮਸਜਿਦ ਰਹੀ ਇਮਾਰਤ ਨੂੰ ਜੁਲਾਈ 1935 ਵਿੱਚ ਢਾਹ ਦਿੱਤਾ ਗਿਆ।

ਇਤਿਹਾਸਕਾਰਾਂ ਅਤੇ ਅਦਾਲਤੀ ਕਾਗਜ਼ਾਤ ਮੁਤਾਬਕ ਢਾਹੁਣ ਦਾ ਕੰਮ ਸਿੱਖਾਂ ਦੇ ਇੱਕ ਧਿਰ ਨੇ ਕੀਤਾੀ ਉਸ ਦਹਾਕੇ ਵਿੱਚ ਇਹ ਮਾਮਲਾ ਭਖਦਾ ਰਿਹਾ ਅਤੇ ਮਸਜਿਦ ਦੀ ਇਮਾਰਤ ਢਾਹੇ ਜਾਣ ਦੌਰਾਨ ਅਤੇ ਉਸ ਤੋਂ ਬਾਅਦ ਲਾਹੌਰ ਵਿੱਚ ਮਾਹੌਲ ਖਰਾਬ ਰਿਹਾ, ਕਰਫਿਊ ਵੀ ਲਗਾਇਆ ਗਿਆੀ
ਅਦਾਲਤੀ ਕਾਰਵਾਈ ਸਾਲ 1940 ਵਿੱਚ ਬ੍ਰਿਟਿਸ਼ ਰਾਜ ਸਰਬ ਉੱਚ ਅਦਾਲਤ, ਪ੍ਰਿਵੀ ਕੌਂਸਲ, ਵਿੱਚ ਪਹੁੰਚੀ, ਜਿਸ ਨੇ ਮਸਜਿਦ ਵਾਲਾ ਦਾਅਵਾ ਨਹੀਂ ਮੰਨਿਆੀ ਕੌਂਸਲ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਗੁਰਦੁਆਰਾ ਹੀ ਸੀ ਅਤੇ ਮੁਸਲਿਮ ਧਿਰ ਨੇ ਸਮਾਂ ਰਹਿੰਦਿਆਂ ਦਾਅਵਾ ਪੇਸ਼ ਨਹੀਂ ਕੀਤਾ।
ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਬਣਿਆ ਤਾਂ ਮਾਮਲਾ ਕਦੇ-ਕਦੇ ਉੱਠਦਾ ਰਿਹਾ। ਸਾਲ 1988 ਵਿੱਚ ਲਾਹੌਰ ਹਾਈ ਕੋਰਟ ਨੇ ਮੁੜ ਗੁਰਦੁਆਰੇ ਦੇ ਹੱਕ ਵਿੱਚ ਫੈਸਲਾ ਦਿੱਤਾ, ਕਿਹਾ ਕਿ ਮਸਜਿਦ ਦੇ ਦਾਅਵੇ ਲਈ ਲੋੜੀਂਦੇ ਸਬੂਤ ਨਹੀਂ ਪੇਸ਼ ਹੋਏ।

ਨਵੀਂ ਸਦੀ ਵਿੱਚ ਇੱਥੇ ਕੁਝ ਰੁਕਾਵਟਾਂ ਤੋਂ ਬਾਅਦ ਗੁਰਦੁਆਰੇ ਦੀ ਵੱਡੀ ਇਮਾਰਤ ਵੀ ਉਸਾਰੀ ਗਈ। ਹੁਣ ਕੁਝ ਦਹਾਕਿਆਂ ਬਾਅਦ ਸੋਸ਼ਲ ਮੀਡੀਆ ਰਾਹੀਂ ਮੁੜ ਮਸਲਾ ਉੱਠਿਆ ਹੈ।

ਇਵੈਕਿਊ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਪੁਸ਼ਟੀ ਕੀਤੀ ਹੈ ਕਿ ਜ਼ਮੀਨ ਗੁਰਦੁਆਰੇ ਦੀ ਹੈ ਅਤੇ ਬੋਰਡ ਦੇ ਅਧੀਨ ਹੈ।ਬਾਅਦ ਵਿਚ ਜਦੋਂ ਬਰਤਾਨਵੀਂ ਸ਼ਾਸਕਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਤਾਂ ਇਹ ਮਸਲਾ ਕਈ ਪੜਾਵਾਂ 'ਤੇ ਅਦਾਲਤ ਵਿੱਚ ਗਿਆ ਪਰ ਗੁਰਦੁਆਰਾ ਹੀ ਰਿਹਾ।

1935 ਵਿੱਚ ਜਦੋਂ ਮਸਜਿਦ ਦੀ ਇਮਾਰਤ ਨੂੰ ਢਾਹਿਆ ਗਿਆ ਸੀ ਤਾਂ ਜਿਸ ਕਾਰਨ ਲਾਹੌਰ ਵਿੱਚ ਕੁਝ ਮਹੀਨਿਆਂ ਤੱਕ ਅਸ਼ਾਂਤੀ ਰਹੀ। ਹਾਲਾਂਕਿ, 1940 ਵਿੱਚ ਪ੍ਰਿਵੀ ਕਾਊਂਸਿਲ, ਬਰਤਾਨਵੀ ਭਾਰਤ ਦੀ ਸਰਬਉੱਚ ਅਦਾਲਤ ਨੇ ਸਿੱਖ ਪੰਥ ਦੇ ਪੱਖ ਵਿੱਚ ਫ਼ੈਸਲਾ ਸੁਣਾ ਦਿੱਤਾ ਅਤੇ ਉਨ੍ਹਾਂ ਦਾ ਜ਼ਮੀਨ 'ਤੇ ਕਬਜ਼ਾ ਕਾਇਮ ਰਿਹਾ।

ਪ੍ਰਿਵੀ ਕਾਊਂਸਿਲ ਨੇ ਕਿਹਾ ਕਿ ਇਹ ਸਾਲਾਂ ਤੱਕ ਗੁਰਦੁਆਰਾ ਬਣਿਆ ਰਿਹਾ ਹੈ ਅਤੇ ਕਿਸੇ ਨਿਸ਼ਚਿਤ ਸਮੇਂ ਵਿੱਚ ਦਾਅਵਾ ਨਹੀਂ ਕੀਤਾ ਜਾ ਸਕਦਾ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਇਹ ਮਸਲਾ 1988 ਤੱਕ ਲਾਹੌਰ ਕੋਰਟ ਵਿੱਚ ਕਾਇਮ ਰਿਹਾ, ਸਬੂਤ ਨਾਲ ਹੋਣ 'ਤੇ ਅਦਾਲਤ ਨੇ ਗੁਰਦੁਆਰੇ ਦੇ ਹੱਕ 'ਚ ਫ਼ੈਸਲਾ ਸੁਣਾਇਆ। ਮੌਜੂਦਾ ਦੌਰ 'ਚ ਜਗ੍ਹਾਂ ਦੀ ਦੇਖ-ਰੇਖ ਅਤੇ ਸਾਂਭ-ਸੰਭਾਲ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜੋ ਵੀਡੀਓ ਵਿੱਚ ਆਦਮੀ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਰੱਦ ਕਰਦਾ ਹੈ।

ਸਿੱਖ ਭਾਈਚਾਰੇ ਦਾ ਪ੍ਰਤੀਕਰਮ
ਸੋਹੇਲ ਭੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਇਸ ਵੀਡੀਓ ਤੋਂ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਠੇਸ ਲੱਗੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਸਰਕਾਰ ਦਾ ਵਿਜ਼ਨ ਸ਼ਾਂਤੀ ਅਤੇ ਭਾਈਚਾਰਾ ਹੈ।


ਦੋਸ਼ੀ ਸੋਹੇਲ ਭੱਟ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਸਲੇ 'ਤੇ ਚਿੰਤਾ ਜ਼ਾਹਿਰ ਡਾ. ਐਸ ਜੈਸ਼ੰਕਰ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿਚ ਸਾਰੇ ਸਿੱਖ ਤੇ ਹਿੰਦੂ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦਾ ਮਾਮਲਾ ਪਾਕਿਸਤਾਨ ਵਿਚ ਸਰਵ ਉਚ ਪੱਧਰ 'ਤੇ ਚੁੱਕਣ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਹੈ।ਉਨ੍ਹਾਂ ਟਵੀਟ ਕਰਕੇ ਕਿਹਾ, “ਮੈਂ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਲਾਹੌਰ ਸਥਿਤ ਗੁਰਦੁਆਰਾ ਸ੍ਰੀ ਸ਼ਹੀਦੀ ਅਸਥਾਨ ਨੂੰ ਮਸਜਿਦ ਬਣਾਉਣ ਦੀ ਕੋਸ਼ਿਸ਼ ਦੀ ਜ਼ੋਰਦਾਰ ਨਿੰਦਾ ਕਰਦਾ ਹਾਂ। ਮੈਂ ਡਾ. ਐੱਸ ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਚਿੰਤਾ ਨੂੰ ਸਖਤੀ ਨਾਲ ਪਾਕਿਸਤਾਨ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਸਿੱਖ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਹਿਣ।।”

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਕਿਹਾ, “ਪਾਕਿਸਤਾਨ ਨੂੰ ਆਪਣੇ ਦੇਸ ਵਿੱਚ ਘੱਟ-ਗਿਣਤੀਆਂ ਦੀ ਸੁਰੱਖਿਆ, ਰੱਖਿਆ ਅਤੇ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਸਮੇਤ ਸਲਾਮਤੀ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ।”