ਸ੍ਰੋਮਣੀ ਭਗਤ ਨਾਮਦੇਵ ਜੀ ਦੇ 753ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਕੀਰਤਨ ਸਮਾਗਮ ਹੋਏ 

ਸ੍ਰੋਮਣੀ ਭਗਤ ਨਾਮਦੇਵ ਜੀ ਦੇ 753ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਕੀਰਤਨ ਸਮਾਗਮ ਹੋਏ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 24 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):-13 ਆਸਾ ਵੈਲਫੇਅਰ ਟਰੱਸਟ ਰਜਿ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਵਿਕਾਸ ਪੂਰੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ 13 ਆਸਾ ਵੈਲਫੇਅਰ ਟਰੱਸਟ ਦੇ ਫਾਉਂਡਰ ਸੰਤ ਬਾਬਾ ਪੁਪਿੰਦਰ ਸਿੰਘ ਜੀ ਯੂ ਕੇ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੋਮਣੀ ਭਗਤ ਨਾਮਦੇਵ ਜੀ ਦੇ 753ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਕੀਰਤਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਜੀ, ਪੰਥ ਪ੍ਰਸਿੱਧ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਲੰਧਰ ਵਾਲੇ, ਹਜ਼ੂਰੀ ਰਾਗੀ ਭਾਈ ਸਤਿੰਦਰ ਸਿੰਘ ਸਰਤਾਜ ਤੇ ਭਾਈ ਮਹਿਤਾਬ ਸਿੰਘ ਜੀ ਅਮ੍ਰਿਤਸਰ ਵਾਲਿਆਂ ਨੇ ਭਗਤ ਨਾਮਦੇਵ ਜੀ ਵੱਲੋਂ ਉਚਾਰੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜੀ ਅਤੇ ਗਿਆਨੀ ਰਣਜੀਤ ਸਿੰਘ ਜੀ ਨੇ ਭਗਤਾਂ ਦੀ ਬਾਣੀ ਅਤੇ ਭਗਤਾਂ ਦੇ ਦਰਸਾਏ ਜੀਵਨ ਤੇ ਚਲਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ ਜਿਨੇ ਵੀ ਭਗਤ ਹੋਏ ਉਨ੍ਹਾਂ ਨੇ ਕਿਰਤ ਕਰਦਿਆਂ ਰੱਬ ਨਾਲ ਸੂਰਤ ਲਾਈਂ ਤੇ ਅੱਜ ਦੇ ਸੰਤ ਕਿਰਤੀ ਘੱਟ ਹਨ ਜੀ। ਇੰਦਰਜੀਤ ਸਿੰਘ ਵਿਕਾਸ ਪੂਰੀ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ 13 ਆਸਾ ਵੈਲਫੇਅਰ ਟਰੱਸਟ ਦੀ ਬੇਨਤੀ ਨੂੰ ਝਟ ਪ੍ਰਵਾਨ ਕਰਦਿਆਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਰਤਨ ਸਮਾਗਮ ਕਰਵਾਉਣ ਦੀ ਇਜਾਜ਼ਤ ਦੇ ਨਾਲ ਹਰ ਸਹਿਯੋਗ ਕੀਤਾ, 13 ਆਸਾ ਵੈਲਫੇਅਰ ਟਰੱਸਟ ਹਰਮੀਤ ਸਿੰਘ ਕਾਲਕਾ ਦਾ ਦਿਲੋਂ ਧੰਨਵਾਦ ਕਰਦਾ ਹੈ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਵੀ ਧੰਨਵਾਦੀ ਹਾਂ। ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਕੀਰਤਨ ਸਮਾਗਮ ਕਰਵਾਉਣ ਦੀ ਪਰਵਾਨਗੀ ਦਿੱਤੀ ਜਾਵੇਗੀ ਜੀ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਰਤਨ ਸਮਾਗਮ ਦੀ ਸਟੇਜ ਦੀ ਸੇਵਾ ਸ੍ਰ ਦਲਜੀਤ ਸਿੰਘ ਸਰਨਾ ਜੀ ਨੇ ਨਿਭਾਈ ਅਤੇ ਟਰੱਸਟ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

13 ਆਸਾ ਵੈਲਫੇਅਰ ਟਰੱਸਟ ਵੱਲੋਂ ਗੁਰੂ ਨਾਨਕ ਚੈਰੀਟੇਬਲ ਅਤੇ ਕਲੀਨਿਕਲ ਲੈਬ ਗੁਰਦੁਆਰਾ ਰਾਜੌਰੀ ਗਾਰਡਨ ਦੇ ਸਹਿਯੋਗ ਨਾਲ ਫਰੀ ਮੈਡੀਕਲ ਚੈੱਕ-ਅਪ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ ਬਲਾਕ ਹਰੀ ਨਗਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਜਿਸ ਵਿਚ ਬਹੁਤ ਵੜੀ ਤਾਦਾਦ ਵਿਚ ਹਰੀ ਨਗਰ ਦੀਆਂ ਸੰਗਤਾਂ ਲਾਭ ਉਠਾਇਆ ਜੀ। ਟਰੱਸਟ ਨੇ ਹਰੀ ਨਗਰ ਪ੍ਰਬੰਧਕ ਕਮੇਟੀ ਤੇ ਖਾਸਤੌਰ ਤੇ ਸ੍ਰ ਅਮਰਜੀਤ ਸਿੰਘ ਟੱਕਰ ਤੇ ਸ੍ਰ ਗੁਰਮੀਤ ਸਿੰਘ ਗਰਚਾ ਜਰਨਲ ਸਕੱਤਰ ਜੀ ਦਾ ਦਿਲੋਂ ਧੰਨਵਾਦ ਕੀਤਾ। 21,22 ਨਵੰਬਰ ਦਾ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ ਬਲਾਕ ਹਰੀ ਨਗਰ ਵਿਖੇ ਮਨਾਇਆ ਗਿਆ ਜਿਸ ਵਿਚ ਡਾ ਮਨਪ੍ਰੀਤ ਸਿੰਘ ਜੀ ਪੰਥ ਪ੍ਰਸਿੱਧ ਕਥਾਵਾਚਕ, ਭਾਈ ਮਹਿਤਾਬ ਸਿੰਘ ਜੀ, ਡਾ ਗੁਰਸ਼ਰਨ ਕੌਰ ਜੀ ਮਾਤਾ ਸੁੰਦਰੀ ਕਾਲਜ ਵਾਲੇ ਨੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਰਾਹੀਂ ਨਿਹਾਲ ਕੀਤਾ ਜੀ।

ਇਨ੍ਹਾਂ ਸਮਾਗਮਾਂ ਵਿੱਚ ਸਮੂਲੀਅਤ ਕਰਨ ਵਾਲੇ ਸਨਮਾਨਤ ਕੀਤੇ ਸਜਨਾਂ ਦੇ ਨਾਮ ਸ੍ਰ ਅਮਰਜੀਤ ਸਿੰਘ ਟੱਕਰ, ਸ੍ਰ ਗੁਰਮੀਤ ਸਿੰਘ ਗਰਚਾ, ਸ੍ਰ ਹਰਵਿੰਦਰ ਸਿੰਘ ਬੁਬੀ, ਜਤਿੰਦਰ ਸਿੰਘ ਗਾਗੀ, ਰਾਜਿੰਦਰ ਸਿੰਘ ਸ਼ਾਨ, ਹਰਪਿੰਦਰ ਸਿੰਘ ਵਿਕਾਸ ਪੂਰੀ, ਨਿਸ਼ਕਾਮ ਸੇਵਕ ਜਥਾ ਵਿਕਾਸ ਪੂਰੀ ਦੇ ਬਲਜੀਤ ਸਿੰਘ, ਗਿਆਨੀ ਦਵਿੰਦਰ ਸਿੰਘ ਜੀ, ਸ੍ਰ ਤਜਿੰਦਰ ਪਾਲ ਸਿੰਘ ਰਹਿਮਤ ਜਵੈਲਰਸ, ਸ੍ਰ ਬਲਜੀਤ ਸਿੰਘ ਸੇਠੀ ਅਤੇ ਮੈਡੀਕ ਮੈਡੀਕਲ ਕੈਂਪ ਵਿਚ ਆਏ ਡਾਕਟਰ ਸਾਹਿਬਾਨ ਅਤੇ ਲੈਬ ਟੈਕਨੀਸ਼ੀਅਨ ਨੂੰ ਸਾਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡੀਕਲ ਕੈਂਪ ਦਾ ਉਦਘਾਟਨ ਗਿਆਨੀ ਹਰਨਾਮ ਸਿੰਘ ਜੀ ਗੁਰਦੁਆਰਾ ਸੀਜ ਗ੍ਰੰਥ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਜੀ ਨੇ ਅਰਦਾਸ ਕਰਕੇ ਸ਼ੁਰੂਆਤ ਕੀਤੀ ਅਤੇ 13 ਆਸਾ ਵੈਲਫੇਅਰ ਟਰਸਟ ਦੀ ਚੜਦੀ ਕਲਾ ਦੀ ਮਨੋਕਾਮਨਾ ਗੁਰੂ ਮਹਾਰਾਜ ਅੱਗੇ ਕੀਤੀ।