ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ 'ਤੇ ਹਮਲਾ ਕਰਨ ਵਾਲੀ ਔਰਤ ਨਫਰਤੀ ਅਪਰਾਧ ਤਹਿਤ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇਕ ਭਾਰਤੀ ਮੂਲ ਦੇ ਵਿਅਕਤੀ ਜਿਸ ਨੇ ਰਵਾਇਤੀ ਫਲਸਤੀਨੀ ਸਕਾਰਫ ਪਾਇਆ ਹੋਇਆ ਸੀ, ਉਪਰ ਹਮਲਾ ਕਰਨ ਦੇ ਮਾਮਲੇ ਵਿਚ ਇਕ ਔਰਤ ਨੂੰ ਨਫਰਤੀ ਅਪਰਾਧ ਤਹਿਤ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਬਰੁੱਕਲਿਨ ਦੇ ਐਡਮੌਂਡਜ ਖੇਡ ਮੈਦਾਨ ਵਿਚ ਵਾਪਰੀ ਇਸ ਘਟਨਾ ਵਿਚ ਇਕ ਔਰਤ ਨੇ 40 ਸਾਲਾ ਅਸ਼ੀਸ਼ ਪ੍ਰਾਸ਼ਰ ਨਾਮੀ ਭਾਰਤੀ ਅਮਰੀਕੀ ਉਪਰ ਉਸ ਵੇਲੇ ਹਮਲਾ ਕੀਤਾ ਸੀ ਜਦੋਂ ਉਹ ਆਪਣੇ 18 ਮਹੀਨਿਆਂ ਦੇ ਪੁੱਤਰ ਨਾਲ ਖੇਡ ਰਿਹਾ ਸੀ। ਹਡਾਸਾ ਬੋਜ਼ਾਕਾਰਾਵਾਨੀ (48) ਨਾਮੀ ਔਰਤ ਵਿਰੁੱਧ ਨਫਰਤੀ ਅਪਰਾਧ ਦੇ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜਾਂ ਅਨੁਸਾਰ ਬੋਜ਼ਾਕਾਰਾਵਾਨੀ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ ਹੈ। ਪ੍ਰਾਸ਼ਰ ਅਨੁਸਾਰ ਯਹੂਦੀ ਔਰਤ ਉਸ ਦੇ ਫਲਸਤੀਨੀ ਸਕਾਰਫ ਪਾਇਆ ਵੇਖ ਕੇ ਖਿਝ ਗਈ ਸੀ ਤੇ ਉਸ ਨੇ ਪਹਿਲਾਂ ਉਸ ਵੱਲ ਆਪਣਾ ਫੋਨ ਮਾਰਿਆ ਤੇ ਫਿਰ ਗਰਮ ਕੌਫੀ ਦਾ ਕੱਪ ਉਸ ਵੱਲ ਮਾਰਿਆ ਹਾਲਾਂ ਕਿ ਇਸ ਹਮਲੇ ਵਿਚ ਉਹ ਤੇ ਉਸ ਦਾ ਪੁੱਤਰ ਵਾਲ ਵਾਲ ਬਚ ਗਏ ਸਨ।
Comments (0)