ਬਰਗਾੜੀ ਬੇਅਦਬੀ ਮਾਮਲੇ ਸਬੰਧੀ ਜਾਂਚ ਟੀਮ ਨੇ ਐੱਸ.ਪੀ, ਡੀ.ਐੱਸ.ਪੀ ਤੋਂ ਕੀਤੀ ਪੁੱਛ ਪੜਤਾਲ

ਬਰਗਾੜੀ ਬੇਅਦਬੀ ਮਾਮਲੇ ਸਬੰਧੀ ਜਾਂਚ ਟੀਮ ਨੇ ਐੱਸ.ਪੀ, ਡੀ.ਐੱਸ.ਪੀ ਤੋਂ ਕੀਤੀ ਪੁੱਛ ਪੜਤਾਲ

ਫਗਵਾੜਾ: ਬਰਗਾੜੀ ਬੇਅਦਬੀ ਮਾਮਲੇ ’ਚ ਚੱਲ ਰਹੀ ਜਾਂਚ ਦੇ ਸਬੰਧ ’ਚ ਵਿਸ਼ੇਸ਼ ਜਾਂਚ ਕਮੇਟੀ ਨੇ ਇੱਥੇ ਇਸ ਕੇਸ ਨਾਲ ਸਬੰਧਿਤ ਪੁਲੀਸ ਤੇ ਸਿਵਲ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਅਤੇ ਬਿਆਨ ਦਰਜ ਕੀਤੇ। ਏ.ਡੀ.ਜੀ.ਪੀ. ਪ੍ਰਮੋਦ ਕੁਮਾਰ, ਆਈ.ਜੀ. ਅਰੁਨਪਾਲ ਸਿੰਘ, ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ, ਡੀ.ਸੀ.ਪੀ. ਭੁਪਿੰਦਰ ਸਿੰਘ ’ਤੇ ਆਧਾਰਿਤ ਟੀਮ ਵਲੋਂ ਇਕ ਐੱਸ.ਪੀ., ਇਕ ਡੀ.ਐੱਸ.ਪੀ. ਅਤੇ ਚਾਰ ਸਿਵਲੀਅਨ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ। 

ਬਿਆਨਾਂ ਸਬੰਧੀ ਹੋਰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਵਰਨਣਯੋਗ ਹੈ ਕਿ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਇਸ ਮਾਮਲੇ ’ਚ ਪਹਿਲਾਂ ਹੀ ਜੇਲ੍ਹ ’ਚ ਹਨ। ਸਿੱਟ ਟੀਮ ਵੱਲੋਂ ਇਸ ਕੇਸ ’ਚ ਪੁੱਛਗਿੱਛ ਦਾ ਕੰਮ ਲਗਾਤਾਰ ਜਾਰੀ ਹੈ।