ਜਜ਼ਬਾਤਾਂ ਨਾਲ ਖੇਡਦਾ ਇਨਸਾਨ

ਜਜ਼ਬਾਤਾਂ ਨਾਲ ਖੇਡਦਾ ਇਨਸਾਨ

ਦੁਨੀਆਂ ਦਾ ਕੋਈ ਮੁਲਕ ਬਰਾਤ ਦੇ ਪ੍ਰਬੰਧ ਵਿਚ ਸ਼ਾਮਿਲ ਕਾਮਿਆਂ ਨੂੰ ਬਰਾਤੀਆਂ ਦੇ ਨਾਲ ਰੋਟੀ ਖਿਲਾਉਣ ਲਈ ਪਾਬੰਦ ਨਹੀਂ ਕਰਦਾ

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਮੈਂ ਇਕ ਡਰੈਵਰ ਵੀਰ ਦੀ ਇੰਟਰਵਿਊ ਵੇਖਣ ਲੱਗ ਪਿਆ। ਇਸ ਇੰਟਰਵਿਊ (ਸਾਕਸ਼ਤਕਾਰ) ਦੇ ਸਿਰਲੇਖ ਤੇ ਲਿਖਿਆ ਸੀ 'ਪੈਲਸਾਂ ਚ ਡਰੈਵਰਾਂ ਦੀ ਨੋ ਐਂਟਰੀ' ਅਤੇ 'ਪੈਲਸਾਂ ਚ ਲੱਗੀ ਡਰੈਵਰਾਂ ਦੀ ਰੋਟੀ ਤੇ ਰੋਕ!' ਸਿਰਲੇਖ ਵੇਖਕੇ ਇੰਟਰਵਿਊ ਵੇਖਣਾ ਮੈਨੂੰ ਜਰੂਰੀ ਲੱਗਾ, ਵੀ ਹੁਣ ਆਹ ਕੀ ਨਵਾਂ ਮਾਮਲਾ??? ਮੰਨ ਚ ਵਿਚਾਰ ਆਇਆ, ਬਸ ਹੁਣ ਇਸੇ ਗੱਲ ਦੀ ਘਾਟ ਰਹਿ ਗਈ ਸੀ। ਇੰਟਰਵਿਊ ਚ ਡਰੈਵਰ ਵੀਰ ਆਪ ਬੀਤੀ ਸੁਨਾਣ ਲੱਗਿਆ ਵੀ ਜਦੋਂ ਅਸੀਂ ਬਤੌਰ ਡਰੈਵਰ ਗੱਡੀ ਲੈਕੇ ਬਰਾਤ ਨਾਲ ਜਾਂਦੇ ਹਾਂ 'ਤਾਂ ਸਾਡੀ ਡਰੈਵਰਾਂ ਦੀ ਰੋਟੀ ਬਰਾਤੀਆ ਨਾਲੋਂ ਵੱਖ, ਪੈਲਸ ਦੇ ਕਿਸੇ ਹੋਰ ਸਥਾਨ ਤੇ ਲਗਾਈ ਜਾਂਦੀ ਹੈ 'ਅਤੇ ਨਾਲ ਹੀ ਇਸ ਪਿੱਛੇ ਉਸਨੇ ਕਾਰਨ ਵੀ ਦੱਸਿਆ 'ਕਿ ਪੈਲਸ ਚ ਬਰਾਤੀਆ ਨੂੰ ਮਿਲਣ ਵਾਲੀ ਇਕ ਥਾਲੀ ਰੋਟੀ ਦੀ ਕੀਮਤ ਲਗਭਗ 2500 ਰੁਪਏ ਹੁੰਦੀਂ ਹੈ। ਜਿਸ ਵਿਚ ਅਨੇਕਾਂ ਕਿਸਮਾਂ ਦੇ ਲਜੀਜ਼ ਪਕਵਾਨ ਸ਼ਾਮਲ ਹੁੰਦੇ ਹਨ। ਸਾਨੂੰ ਮਿਲਣ ਵਾਲਾ ਭੋਜਨ ਬਿਲਕੁਲ ਸਾਦਾ ਹੁੰਦਾ। ਜਿਸਦੀ ਇਕ ਥਾਲੀ ਦੀ ਕੀਮਤ ਲਗਭਗ 100 ਰੁਪਏ ਹੁੰਦੀਂ ਹੈ। ਸਾਡੇ ਨਾਲ ਇਹ ਬਹੁਤ ਬੜੀ ਬੇ ਇਨਸਾਫੀ ਹੈ। ਸਾਨੂੰ ਬਾਕੀ ਬਰਾਤੀਆਂ ਨਾਲ ਅਨੇਕਾਂ ਪ੍ਰਕਾਰ ਦਾ ਲਜੀਜ਼ ਖਾਣਾ ਹੀ ਮਿਲਣਾ ਚਾਹੀਦਾ ਜਾਂ ਫੇਰ ਬਰਾਤੀਆਂ ਨੂੰ ਵੀ ਸਾਡੇ ਵਾਂਗੂ ਸਾਦਾ ਭੋਜਨ ਵਰਤਾਉਣਾ ਚਾਹੀਦਾ ਹੈ। ਐਂਕਰ ਨੇ ਝੱਟ ਅੱਗੋਂ ਉਸਨੂੰ ਕਿਹਾ ਵੀ ਇਹ ਤਾਂ ਓਵੇਂ ਹੀ ਹੋਇਆ, ਜਿਵੇਂ ਅੰਗਰੇਜ ਆਜ਼ਾਦੀ ਤੋਂ ਪਹਿਲਾਂ ਆਪਣੇ ਹੋਟਲਾਂ ਦੇ ਬਾਹਰ ਲਿੱਖ ਦੇਂਦੇ ਸੀ 'ਭਾਰਤੀ ਤੇ ਕੁੱਤੇ' ਇਸ ਹੋਟਲ ਵਿਚ ਪ੍ਰਵੇਸ਼ ਨਹੀਂ ਸਕਦੇ, ਮਤਲਬ ਨੋ ਐਂਟਰੀ। ਡਰੈਵਰ ਪਹਿਲਾਂ ਹੀ ਦੁੱਖੀ ਸੀ 'ਤੇ ਐਂਕਰ ਦੀ ਗੱਲ ਨਾਲ ਉਸਦੇ ਦਿਲ ਤੇ ਡੂੰਘੀ ਸੱਟ ਵੱਜੀ। ਡਰੈਵਰ ਹੋਰ ਜਿਆਦਾ ਦੁਖੀ ਹੋ ਗਿਆ 'ਤੇ ਕਹਿਣ ਲੱਗਾ, "ਮੇਰਾ ਤਾਂ ਹੁਣ ਆਪਣਾ ਦੇਸ਼ ਛੱਡ ਜਾਣ ਨੂੰ ਦਿਲ ਕਰਦਾ। ਮੈਂ ਬਹੁਤ ਦੁੱਖੀ ਹਾਂ, ਸਾਡੇ ਨਾਲ ਵਿਤਕਰਾ ਹੁੰਦਾ। ਮੈਂ ਸੋਚਦਾ ਹਾਂ, ਮੇਰੇ ਕੋਲ ਜਿਹੜੀ ਥੋੜੀ ਬਹੁਤੀ ਜਮੀਨ ਜਾਇਦਾਦ ਹੈ, ਇਸਨੂੰ ਵੇਚ ਕੇ ਜਲਦੀ ਇਸ ਦੇਸ਼ ਨੂੰ ਛੱਡ ਜਾਵਾ। ਕਿਸੇ ਛੋਟੀ ਮੋਟੇ ਅਰਬ ਦੇਸ਼ ਚ ਜਾਕੇ ਡਰਾਈਵਰੀ ਕਰਾਂ।"
ਡਰੈਵਰ ਦੀ ਇਸ ਗੱਲ ਨੇ ਮੈਨੂੰ ਸੋਚੀ ਪਾ ਦਿੱਤਾ,
ਪਹਿਲਾਂ ਸਵਾਲ ਮੰਨ ਵਿਚ ਉਠਿਆ, ਕੀ ਸੱਚੀ ਦੇਸ਼ ਚ ਉਹ ਸਲੂਕ ਡਰੈਵਰਾਂ ਨਾਲ ਹੋ ਰਿਹਾ, ਜਿਹੜਾ ਸਲੂਕ ਅੰਗਰੇਜ ਸਾਡੇ ਨਾਲ ਕਰਦੇ ਸਨ???
'ਤੇ ਦੂਜਾ ਸਵਾਲ ਸੀ! ਕੀ ਡਰੈਵਰ ਦੇ ਮੁਲਕ ਛੱਡ ਜਾਣ ਨਾਲ ਉਸਦੀ ਇਹ ਸਮੱਸਿਆ ਹੱਲ ਹੋ ਜਾਵੇਗੀ???
ਇਹ ਦੋਵੇ ਸਵਾਲਾਂ ਦਾ ਜਵਾਬ ਸਮਝਣ ਲਈ ਮੈਂ ਆਪਣੇ ਕੁੱਝ ਖਾਸ ਦੋਸਤਾਂ ਨਾਲ ਵਿਚਾਰ ਚਰਚਾ ਕੀਤੀ ਜਿਸ ਵਿਚ ਮਨਦੀਪ ਸੰਧੂ (ਪੰਚ) , ਕੁਲਵੰਤ ਸਿੰਘ (ਰਾਜਪੁਰਾ), ਜਗਦੇਵ ਸਿੰਘ (ਅਮਲੋਹ) ਹਰਜੋਤ ਸਿੰਘ (ਪਟਿਆਲਾ), ਅਨਮੋਲ ਰਾਜ (ਵਕੀਲ), ਪਿਆਰਾ ਸਿੰਘ (ਨਾਭਾ) ਅਤੇ ਅਨਿਲ ਕੁਮਾਰ (ਸਮਾਣਾ) ਸ਼ਾਮਿਲ ਸਨ।

ਮਨਦੀਪ ਸੰਧੂ (ਪੰਚ) ਨੇ ਕਿਹਾ, "ਭਾਜੀ ਡਰੈਵਰ ਨੂੰ ਚਾਹੀਦਾ ਬਰਾਤਾਂ ਲਗਾਉਣ ਦੀ ਥਾਂ ਇਹ ਏਅਰਪੋਰਟ ਦੀਆਂ ਸਵਾਰੀਆਂ ਚੁੱਕੀਆਂ ਕਰੇ। ਪੰਜਾਬ ਤੋਂ ਦਿਲੀ ਨੂੰ ਜਾਂਦੀਆਂ ਪਿੰਡ ਮੂਰਥਲ ਜਿਲ੍ਹਾ ਸੋਨੀਪਤ ਹਰਿਆਣਾ ਰਸਤੇ ਦੇ ਦੋਵੇਂ ਪਾਸੇ ਜਿਹੜੇ ਹੋਟਲ ਤੇ ਢਾਬੇ ਹਨ। ਉੱਥੇ ਡਰੈਵਰਾਂ ਨੂੰ ਸਪੈਸ਼ਲ ਡੀਲਕਸ ਕਮਰਿਆਂ ਚ ਬਠਾਕੇ, ਸਪੈਸ਼ਲ ਡੀਲਕਸ ਖਾਣਾ ਮੁਫ਼ਤ ਪਰੋਸਿਆ ਜਾਂਦਾ ਹੈ। ਡਰੈਵਰਾਂ ਨੂੰ ਇਹ ਮੁਫ਼ਤ ਸਹੂਲਤਾਂ ਦੀ ਭਰਪਾਈ, ਸਵਾਰੀਆਂ ਨੂੰ ਘਟੀਆ ਖਾਣਾ ਪਰੋਸਕੇ, ਚੰਗੇ ਪੈਸੇ ਵਸੂਲਕੇ ਕੀਤੀ ਜਾਂਦੀ ਹੈ। ਇਥੇ ਵਿਤਕਰਾ ਡਰੈਵਰ ਨਾਲ ਨਹੀਂ, ਸਵਾਰੀਆਂ ਨਾਲ ਹੁੰਦਾ ਹੈ। ਇਸ ਲਈ ਡਰੈਵਰ ਨੂੰ ਮੁਲਕ ਛੱਡਣ ਦੀ ਕੋਈ ਲੋੜ ਨਹੀਂ।" 
ਕੁਲਵੰਤ ਸਿੰਘ (ਰਾਜਪੁਰਾ) ਨੇ ਕਿਹਾ, "ਡਰੈਵਰ ਸਹੀ ਕਹਿ ਰਿਹਾ ਹੈ। ਇਹ ਉਸ ਨਾਲ ਇਕ ਤਰ੍ਹਾਂ ਦਾ ਵਿਤਕਰਾ ਕੀਤਾ ਗਿਆ ਹੈ ਪਰ ਇਸ ਵਿਚ ਮੁਲਕ ਛੱਡਣ ਵਾਲੀ ਕੋਈ ਗੱਲ ਨਹੀਂ।"
ਜਗਦੇਵ ਸਿੰਘ (ਅਮਲੋਹ) ਨੇ ਕੁਲਵੰਤ ਸਿੰਘ ਨਾਲ ਆਪਣੀ ਸਹਿਮਤੀ ਪ੍ਰਗਟਾਈ।
ਹਰਜੋਤ ਸਿੰਘ ਨੇ ਕਿਹਾ, "ਡਰੈਵਰ ਨੇ ਬਰਾਤ ਲਗਾਉਣ ਤੋਂ ਪਹਿਲਾਂ ਆਪਣੀ ਮਿਹਨਤ ਅਤੇ ਲਾਗਤ ਦਾ ਕੁੱਲ ਆਉਣ ਵਾਲਾ ਖਰਚਾ ਪੰਜ-ਸੱਤ ਹਜ਼ਾਰ ਆਪਣੀ ਬਣਦੀ ਦਿਹਾੜੀ ਦੀ ਗੱਲ ਖੋਲ੍ਹ ਕੇ ਕੀਤੀ ਹੁੰਦੀਂ ਹੈ। ਜੇਕਰ ਉਸਨੂੰ ਪੁਗਦਾ ਹੈ ਤਾਂ ਹੀ ਉਹ ਜਾਂਦਾ ਹੈ। ਜੇਕਰ ਫੇਰ ਵੀ 100 ਰੁਪਿਆ ਦੀ ਸਾਦੀ ਰੋਟੀ ਖਾਣ ਚ ਹੀਣ ਮਹਿਸੂਸ ਕਰਦਾ। ਉਸਨੂੰ ਚਾਹੀਦਾ ਕਿ ਉਹ ਆਪਣੀ ਦਿਹਾੜੀ ਵਿਚੋਂ 2500 ਰੁਪਿਆ ਦੀ ਥਾਲੀ, ਜਿਸ ਵਿਚ ਅਨੇਕਾਂ ਕਿਸਮਾਂ ਦੇ ਲਜੀਜ਼ ਪਕਵਾਨ ਪਰੋਸੇ ਜਾਂਦੇ ਹਨ, ਖਰੀਦਕੇ ਖਾ ਲਵੇ।
ਬਾਕੀ ਇਕ ਵਿਆਹ ਦਾ ਪ੍ਰਬੰਧ ਸਿਰੇ ਚਾੜਨ ਲਈ ਵੱਖ-ਵੱਖ ਕਾਰੋਬਾਰ ਨਾਲ ਜੁੜੇ ਅਨੇਕਾਂ ਕਾਮਿਆਂ ਦੀ ਲੋੜ ਪੈਂਦੀ ਹੈ। ਜਿਵੇਂ ਬਾਜੇ ਵਾਲੇ, ਟੈਂਟ ਵਾਲੇ, ਵੇਟਰ ਵਗੈਰਾ, ਜਿਹੜੇ ਆਪਣੇ ਆਪਣੇ ਕੰਮ ਦਾ ਬਣਦਾ ਮਿਹਨਤਾਨਾ ਵਸੂਲਦੇ ਹਨ। ਉਹ ਵੀ ਕਹਿਣਗੇ ਵੀ ਸਾਡੇ ਨਾਲ ਵਿਤਕਰਾ ਹੋ ਗਿਆ।
ਅਨਮੋਲ ਰਾਜ (ਵਕੀਲ) ਨੇ ਹਰਜੋਤ ਸਿੰਘ ਨਾਲ ਆਪਣੀ ਸਹਿਮਤੀ ਪ੍ਰਗਟਾਈ।
ਪਿਆਰਾ ਸਿੰਘ ਨੇ ਕਿਹਾ, "ਡਰੈਵਰ ਦੀ ਭਾਵਨਾਵਾਂ ਭਾਵੇ ਸਹੀ ਹਨ ਪਰ ਜਿਹੜੀ ਬਰਾਬਰੀ ਦੀ ਆਸ ਇਹ ਕਰ ਰਿਹਾ ਹੈ। ਇਹ ਬਰਾਬਰੀ ਉਸਨੂੰ ਗੁਰੂ ਘਰਾਂ ਵਿਚ ਹੀ ਮਿਲ ਸਕਦੀ ਹੈ। ਜਿੱਥੇ ਸਭਨੂੰ ਇਕ ਪੰਕਤ ਵਿਚ ਇਕੋ ਜਿਹਾ ਪ੍ਰਸ਼ਾਦਾ ਬਿਠਾਕੇ ਛਕਾਇਆ ਜਾਂਦਾ ਹੈ। ਪਰ ਪੈਲਸ ਇਕ ਕਾਰੋਬਾਰੀ ਸਥਾਨ ਹੈ, ਕੋਈ ਗੁਰੂ ਘਰ ਨਹੀਂ। ਇਸ ਲਈ ਇਸ ਜਗ੍ਹਾ ਤੇ ਬਰਾਬਰੀ ਦੀ ਆਸ ਰੱਖਣੀ ਕੋਈ ਸਮਝਦਾਰੀ ਨਹੀਂ।
ਲੜਕੀ ਦੇ ਮਾਪਿਆਂ ਆਪਣੀ ਲੜਕੀ ਦਾ ਘਰ ਵਸਾਉਣ ਲਈ ਇਕ ਨਵੀਂ ਰਿਸ਼ਤੇਦਾਰੀ ਤੇ ਪ੍ਰਭਾਵ ਪਾਉਣਾ ਹੁੰਦਾ ਹੈ। ਉਨ੍ਹਾਂ ਦੀ ਰਿਸ਼ਤੇਦਾਰਾਂ ਚ ਸ਼ਾਨ ਵੀ ਵਧਾਉਣੀ ਹੁੰਦੀਂ ਹੈ। ਇਹ ਉਨ੍ਹਾਂ ਲਈ ਜਰੂਰੀ ਸਮਝ ਲਵੋ ਭਾਵੇ ਉਨ੍ਹਾਂ ਦੀ ਮਜਬੂਰੀ ਸਮਝ ਲਵੋਂ। ਬਰਾਤੀਆਂ ਦੀ ਸੇਵਾ ਕਰਨਾ ਉਨ੍ਹਾਂ ਦਾ ਫਰਜ ਹੈ। ਆਪਾ ਸਾਰੇ ਧੀਆਂ ਭੈਣਾਂ ਵਾਲੇ ਹਾਂ। ਡਰੈਵਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਇਸ ਗੱਲ ਤੇ ਮੁਲਕ ਛੱਡਣ ਦੀ ਉਸਨੂੰ ਕੋਈ ਲੋੜ ਨਹੀਂ।
ਅਨਿਲ ਕੁਮਾਰ (ਸਮਾਣਾ) ਨੇ ਪਿਆਰਾ ਸਿੰਘ ਨਾਲ ਆਪਣੀ ਸਹਿਮਤੀ ਪ੍ਰਗਟਾਈ, ਖਾਸ ਦੋਸਤਾਂ ਨਾਲ ਵਿਚਾਰ ਕਰਨ ਮਗਰੋਂ ਮੈਨੂੰ ਲੱਗਿਆ, ਐਂਕਰ ਵੀਰ ਨੇ ਆਪਣੇ ਵਿਓਂ ਵਧਾਉਣ ਦੇ ਚੱਕਰ 'ਚ ਡਰੈਵਰ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ ਹੈ। ਪਹਿਲਾਂ ਤਾਂ ਉਸਨੇ ਸਿਰਲੇਖ ਜਿਸ ਤਰਾਂ ਦਾ ਲਗਾਇਆ, ਇੰਟਰਵਿਊ ਅੰਦਰ ਉਹ ਗੱਲ ਨਹੀਂ ਸੀ। ਫੇਰ ਉਸਨੇ ਭਾਰਤੀ ਤੇ ਕੁੱਤੇ ਇਸ ਹੋਟਲ ਵਿਚ ਨਹੀਂ ਵੜ ਸਕਦੇ' ਦੀ ਗੱਲ ਕਰਕੇ ਡਰੈਵਰ ਦੇ ਦਿਲ ਤੇ ਡੂੰਘੀ ਸੱਟ ਮਾਰੀ 'ਤੇ ਉਸਨੂੰ ਆਪਣੇ ਹੀ ਮੁਲਕ ਚ ਨੀਵਾਂ ਹੋਣ ਦਾ ਅਹਿਸਾਸ ਕਰਵਾਇਆ। ਜਿਸ ਕਰਕੇ ਡਰੈਵਰ ਨੇ ਅੱਤ ਦੁਖੀ ਹੋਕੇ ਮੁਲਕ ਛੱਡ ਜਾਣ ਦੀ ਗੱਲ ਕੀਤੀ। ਬਾਕੀ ਵਿਆਹ ਦੇ ਪ੍ਰਬੰਧ ਵਿਚ ਸ਼ਾਮਿਲ ਕਾਮਿਆਂ ਨੂੰ ਬਰਾਤ ਦੇ ਨਾਲ ਰੋਟੀ ਖਲਾਉਣੀ ਜਾਂ ਵੱਖ ਖਲਾਉਣੀ, ਇਹ ਮਾਪਿਆ ਦਾ ਨਿੱਜੀ ਫੈਸਲਾ ਹੈ। ਜੇਕਰ ਆਪਾ ਇਸਨੂੰ ਵਿਤਕਰੇ ਨਾਲ ਜੋੜਨ ਦੀ ਬਜਾਏ ਉਨ੍ਹਾਂ ਦੀ ਜੇਬ ਨਾਲ ਜੋੜਕੇ ਵੇਖੀਏ 'ਤਾਂ ਸਾਨੂੰ ਸਾਰੀ ਗੱਲ ਸਮਝ ਆ ਜਾਵੇਗੀ। ਦੁਨੀਆਂ ਦਾ ਕੋਈ ਮੁਲਕ ਬਰਾਤ ਦੇ ਪ੍ਰਬੰਧ ਵਿਚ ਸ਼ਾਮਿਲ ਕਾਮਿਆਂ ਨੂੰ ਬਰਾਤੀਆਂ ਦੇ ਨਾਲ ਰੋਟੀ ਖਿਲਾਉਣ ਲਈ ਪਾਬੰਦ ਨਹੀਂ ਕਰਦਾ।
ਬਥੇਰਾ ਕੁੱਝ ਐ ਜਮਾਨੇ ਚ ਖੇਡਣ ਨੂੰ, "ਤੂੰ ਐਵੇਂ ਨਾ ਕਿਸੇ ਦੇ ਜਜ਼ਬਾਤਾਂ ਨਾਲ ਖੇਡਿਆ ਕਰ" ਐਂਕਰ ਵੀਰ ਨੂੰ ਬੇਨਤੀ ਕਰਕੇ ਲਿਖਤ ਸਮਾਪਤ ਕਰਦਾ। ਬਸ ਅੱਜ ਇਨਾ ਹੀ ਬਾਕੀ ਫੇਰ ਜਦੋਂ ਵੇਲਾ ਲੱਗਿਆ ਗੱਲ ਕਰਾਂਗੇ! 

 

ਏ.ਐਸ.ਆਈ. (ਪੀ.ਪੀ)
ਅਜੈ ਸਭਰਵਾਲ ਦੀ ਕਲਮ ਤੋਂ..
9653743242