ਕੇਸ ਕਤਲ ਕਰਵਾਉਣ ਵਾਲੀ ਸੋਚ ਦਾ ਓਪਜਣਾ

ਕੇਸ ਕਤਲ ਕਰਵਾਉਣ ਵਾਲੀ ਸੋਚ ਦਾ ਓਪਜਣਾ

ਆਦਮੀ ਹਮੇਸ਼ਾ ਔਰਤ ਨਾਲੋ ਜਿਆਦਾ ਖੂਬਸੂਰਤ ਲਗਦਾ ਸਿਰਫ ਕੇਸਾ ਦਾ ਕਰਕੇ

ਅੱਠ ਨੌ ਕੁ ਸਾਲ ਦਾ ਸੀ ਮੈ , ਪਤਾ ਲਗਾ ਤਾਏ ਦੇ ਪੁੱਤ ਅੰਮ੍ਰਿਤ ਛੱਕਣ ਚਲੇ ਨੇ ਲਾਗਲੇ ਪਿੰਡ ਦੇ ਗੁਰਦੁਵਾਰਾ ਸਾਹਿਬ ਵਿਖੇ । ਪੰਜਾ ਪਿਆਰਿਆ ਨੇ ਅੰਮ੍ਰਿਤ ਦੀ ਦਾਤ ਦੇਣੀ ਹੈ ਗੁਰਦੁਵਾਰਾ ਸਾਹਿਬ ਵਲੋ ਕੰਕਾਰ ਵੀ ਮੁਫਤ ਵਿੱਚ ਦੇਣੇ ਹਨ । ਠੰਢ ਦੇ ਦਿਨ ਸਨ ਘਰਦਿਆ ਨੂੰ ਆਖਿਆ ਮੈ ਵੀ ਅੰਮ੍ਰਿਤ ਛੱਕਣ ਜਾਣਾ ਘਰਦੇ ਕਹਿੰਦੇ ਧੰਨਭਾਗ ਜਾ ਪਰ ਦੇਖੀ ਅੰਮ੍ਰਿਤ ਤਾ ਛਕੀ ਜੇ ਬਾਅਦ ਵਿੱਚ ਭੰਗ ਨਹੀ ਕਰਨਾ । ਮੈ ਕਿਹਾ ਮੈ ਕਿਉ ਭੰਗ ਕਰੂ ਚਾਅ ਹੀ ਬਹੁਤ ਸੀ ਅੰਮ੍ਰਿਤ ਛੱਕਣ ਦਾ ਸਿਆਲ ਦੇ ਦਿਨਾ ਵਿੱਚ ਕੇਸੀ ਇਸ਼ਨਾਨ ਕੀਤਾ , ਤੇ ਸਾਇਕਲ ਫੜਿਆ ਤਾਏ ਦੇ ਪੁੱਤਾ ਨਾਲ ਚਲਿਆ ਗਿਆ।  ਉਥੇ ਜਾ ਕੇ ਕੰਕਾਰ ਮੁਫਤ ਮਿਲੇ ਉਤੋ ਦੀ ਗਾਤਰਾ ਸਾਹਿਬ ਪਾਇਆ ਪੰਜਾ ਪਿਆਰਿਆ ਆਖਿਆ ਜਿਨਾ ਚਿਰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਜਿਹੜੇ ਖਲੋ ਸਕਦੇ ਹੋ ਖਲੋ ਕੇ ਵਾਹਿਗੁਰੂ ਦਾ ਸਿਮਰਨ ਕਰੋ । ਬਾਟਾ ਤਿਆਰ ਹੋਇਆ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਵਾਪਿਸ ਘਰ ਆਉਦਿਆ ਰਾਤ ਹੋ ਗਈ । ਜਦੋ ਘਰ ਆਇਆ ਮਾਂ ਪਿਉ ਜਾਗ ਰਹੇ ਸੀ ਮੈ ਅੰਦਰ ਦਾ ਦਰਵਾਜਾ ਖੋਲਿਆ ਮਾ ਪਿਉ ਕੱਠਿਆ ਨੇ ਮੈਨੂੰ ਫਤਹਿ ਬੁਲਾਈ ।

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

ਮੈ ਵੀ ਅਗੋ ਉਸੇ ਹੀ ਜੋਸ਼ ਨਾਲ ਫਤਹਿ ਬੁਲਾਈ ਮੇਰੀ ਖੁਸ਼ੀ ਦਾ ਕੋਈ ਹਿਸਾਬ ਨਹੀ ਸੀ , ਉਸ ਸਮੇ ਹਰ ਵੇਲੇ ਕਿਰਪਾਨ ਉਪਰ ਦੀ ਹੀ ਪਾ ਕੇ ਰੱਖਣੀ । ਹੌਲੀ ਹੌਲੀ ਜਵਾਨ ਹੁੰਦਾ ਗਿਆ ਕਲਾਸਾਂ ਵੱਡੀਆਂ ਹੁੰਦੀਆ ਗਈਆ ਕੁੜੀਆ ਮੁੰਡੇ ਕੱਠੇ ਬਹਿਣ ਲਗ ਪਏ।  ਉਸ ਵੇਲੇ ਗੁਰੂ ਗੋਬਿੰਦ ਸਿੰਘ ਵਲੋ ਪਹਿਲੀ ਪਰਖ ਸੁਰੂ ਹੋਈ ਦੇਖਾ ਮੇਰਾ ਹੁਣ ਵੀ ਹੈਗਾ ਕਿ ਪਿਆਰ ਘਟ ਗਿਆ। ਪਰ ਉਸ ਵੇਲੇ ਮੈ ਵੇਖਿਆ ਗੁਰੂ ਵਲੋ ਪਿਆਰ ਘਟ ਗਿਆ ਤੇ ਕੁੜੀਆ ਨੂੰ ਕਿਵੇ ਸੋਹਣਾ ਲੱਗਣਾ ਉਧਰ ਧਿਆਨ ਵੱਧ ਗਿਆ । ਜਿਹੜਾ ਗਾਤਰਾ ਉਪਰ ਦੀ ਪਾਉਂਦਾ ਹੁੰਦਾ ਸੀ ਇਹ ਕਪੜਿਆ ਦੇ ਥਲੇ ਚਲਾ ਗਿਆ ਛੋਟੀ ਡੋਰੀ ਦਾ ਰੂਪ ਧਾਰ ਕੇ , ਤੇ ਫੇਰ ਜਦੋ ਸਕੂਲ  ਆਉਣਾ ਛੋਟੀ ਡੋਰੀ ਵਾਲੀ ਕਿਰਪਾਨ ਵੀ ਪੈਟ ਵਿੱਚ ਦੇ ਕੇ ਆਉਣੀ । ਕਿਤੇ ਕੁੜੀਆ ਨੂੰ ਪਤਾ ਨਾ ਲਗ ਜਾਵੇ ਇਸ ਨੇ ਅੰਮ੍ਰਿਤ ਛੱਕਿਆ ਹੈ , ਦਿਮਾਗ ਵਿੱਚ ਏਹੋ ਘੁੰਮਣਾ ਕੁੜੀਆ ਨੂੰ ਕਟਿੰਗ ਵਾਲੇ ਹੀ ਮੁਡੇ ਚੰਗੇ ਲਗਦੇ ਹਨ ।  ਨਾਲ ਦੇ ਦੋਸਤਾ ਨੇ ਮੈਨੂੰ ਬਾਬਾ ਕਹਿ ਦੇਣਾ ਅੱਗ ਲਗ ਜਾਣੀ ਕਹਿਣਾ ਮੇਰਾ ਨਾਮ ਲਿਆ ਕਰੋ ਬਾਬਾ ਕੀ ਹੁੰਦਾ ।

ਬਾਬੇ ਤੇ ਹੋਏ ਸਾਡੇ ਵੱਡੇ ਸਾਡੇ ਸਾਹਿਬਜਾਦੇ ਬਾਬਾ ਬਿੰਧੀ ਚੰਦ ਬਾਬਾ ਦੀਪ ਸਿੰਘ ਜੀ  ਵਰਗੇ ਸਾਇਦ ਨਾਲ ਦੇ ਦੋਸਤ ਇਹ ਸੁਣ ਕੇ ਬਾਬਾ ਕਹਿਣੋ ਹਟ ਜਾਣ । ਹੁਣ ਹਰ ਵੇਲੇ ਧਿਆਨ ਇਸੇ ਹੀ ਕੰਮ ਵਿੱਚ ਰਹਿਣਾ ਕੁੜੀਆ ਨੂੰ ਸੋਹਣਾ ਕਿਵੇ ਬਣ ਕੇ ਦਿਖਾਵਾ ਦਾੜ੍ਹੀ-ਮੁੱਛ ਵੀ ਆ ਗਈ। ਦਾੜ੍ਹੀ-ਮੁੱਛ ਤੇ ਕੁੜੀਆ ਨੂੰ ਸੋਹਣੀ ਨਹੀ ਲਗਣੀ ਕੀ ਕਰਾ ਬਾਪੂ ਮਾਤਾ ਵੀ ਅੰਮ੍ਰਿਤਧਾਰੀ ਸਨ ਜੇ ਕੋਈ ਪੁੱਠਾ ਕੰਮ ਕੀਤਾ ਕੁੱਟ ਵੀ ਬਹੁਤ ਪੈਣੀ ਕੀ ਕਰਾ । ( ਨੋਟ - ਜਿਹੜੇ ਅੱਜ ਵੀ ਸਿੱਖਾ ਦੇ ਪੁੱਤ ਦਾੜ੍ਹੀ-ਮੁੱਛ ਤੇ ਸਿਰ ਦੇ ਵਾਲ ਕਟਵਾਈ ਫਿਰਦੇ ਹਨ ਹੋਰ ਕੋਈ ਇਹਨਾ ਨੂੰ ਤਕਲੀਫ ਨਹੀ ਬਸ ਔਰਤਾ ਨੂੰ ਕਿਵੇ ਸੋਹਣਾ ਲਗਣਾ ਅਸੀ ਵੱਡੀ ਉਮਰ ਦੇ ਨਾ ਲਗੀਏ ਬਸ ਏਹੋ ਹੀ ਕਾਰਨ ਹੈ ਹੋਰ ਕੋਈ ਕਾਰਨ ਨਹੀ ਕੇਸ ਕਤਲ ਕਰਵਾਉਣ ਦਾ ) ਚਲੋ ਖੈਰ ਹੌਲੀ ਹੌਲੀ ਮੰਮੀ ਨੂੰ ਕਹਿਣ ਲਗ ਪਿਆ ਮੰਮੀ ਮਾਸੀ ਦੇ ਮੁੰਡੇ ਨੇ ਵੇਖ ਦਾੜ੍ਹੀ-ਮੁੱਛ ਕਟਵਾਈ ਕਿਨੀ ਹੌਲੀ ਜਿਹੀ ਉਮਰ ਦਾ ਲਗਦਾ ਮੈ ਤੇ ਗਿਆਨੀ ਜਿਹਾ ਬਣਦਾ ਜਾਦਾ । ਅਗੋ ਮਾਂ ਨੇ ਕਹਿਣਾ ਮੈਨੂੰ ਨੀ ਪਤਾ ਆਪਣੇ ਪਿਉ ਨੂੰ ਕਹਿ ਜਾ ਕੇ , ਹੁਣ ਕੌਣ ਜਾ ਕੇ ਬੱਬਰ ਸ਼ੇਰ ਦੇ ਅਗੇ ਮੌਤ ਨੂੰ ਮਾਸੀ ਆਖੇ ਹਾਰ ਕੇ ਫੇਰ ਬੈਠ ਜਾਣਾ । ਜਦੋ ਸਕੂਲ ਜਾਣਾ ਕਟਿੰਗ ਵਾਲੇ ਮੁੰਡਿਆਂ ਨੇ ਕੁਝ ਕੁ ਕੁੜੀਆ ਦੇ ਨਾਲ ਗਲਾ ਕਰਦੇ ਹੋਣਾ ,  ਜਦੋ ਮੈ ਜਾਣਾ ਕੁੜੀਆ ਕਹਿਣਾ ਲਉ ਵੀਰ ਜੀ ਵੀ ਆ ਗਏ ਇਨਾ ਗੁੱਸਾ ਆਉਣਾ ਇਟ ਫੜ ਕੇ ਇਹਨਾਂ ਦਾ ਸਿਰ ਪਾੜ ਦੇਵਾਂ । ਇਕ ਦਿਨ ਮਨ ਬਣਾ ਲਿਆ ਹੁਣ ਦੇਖੀ ਜਾਊ ਜੋ ਹੋਊ  ਪਹਿਲਾ ਮੈ ਦਾੜ੍ਹੀ-ਮੁੱਛਾਂ ਕਟਵਾ ਹੀ ਦੇਣੀਆ ਫੇਰ ਬਾਅਦ ਵਿੱਚ ਸਿਰ ਦੇ ਕੇਸਾਂ ਦੀ ਵੀ ਦੇਖੀ ਜਾਊ । ਐਤਵਾਰ ਸਵੇਰੇ ਉਠ ਕੇ ਜਦੋ ਨਹਾ ਕੇ ਆਇਆ ਤਾ ਡੈਡੀ ਜੀ ਗਿਆਨੀ ਸੰਤ ਸਿੰਘ ਮਸਕੀਨ ਦੀ ਕਥਾ ਲਾ ਕੇ ਬੈਠੇ ਸਨ । ਮੈ ਵੀ ਅੰਦਰ ਚਲਿਆ ਗਿਆ , ਕਥਾ ਸੁਣ ਕੇ ਮੈਨੂੰ ਏਦਾ ਲੱਗਾ ਜਿਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਿਆਨੀ ਮਸਕੀਨ ਜੀ ਹੋਣਾ ਪਾਸੋ ਮੈਨੂੰ ਸਮਝਾਣ ਲਈ ਇਹ ਕਥਾ ਕਰਵਾ ਰਹੇ ਹੋਣ । ਗਿਆਨੀ ਜੀ ਕਹਿ ਰਹੇ ਸਨ ਨਰ ਨੂੰ ਮਾਦਾ ਨਾਲੋ ਰੱਬ ਨੇ ਜਿਆਦਾ ਸੁੰਦਰ ਬਣਾਇਆ ਹੈ ਚਾਹੇ ਉਹ ਜਾਨਵਰ ਹੋਵੇ ਚਾਹੇ ਉਹ ਪੰਛੀ ਹੋਵੇ ਜਾ ਮਨੁੱਖ ਹੋਵੇ ਇਹਨਾ ਵਿੱਚ ਸਭ ਤੋ ਖੂਬਸੂਰਤ ਨਰ ਹੀ ਹੁੰਦਾ । ਕਿਉਕਿ ਇਹਨਾ ਦੀ ਖੂਬਸੂਰਤੀ ਸਿਰਫ ਵਾਲਾਂ ਦਾ ਕਰਕੇ ਹੀ ਹੈ ਮੋਰ ਮੋਰਨੀ ਨਾਲੋ ਖੂਬਸੂਰਤ ਹੈ ਸ਼ੇਰ ਸ਼ੇਰਨੀ ਨਾਲੋ ਸੋਹਣਾ ਹੈ ਚਿੜਾ ਚਿੜੀ ਨਾਲੋ ਸੋਹਣਾ ਹੈ ਮੁਰਗਾ ਮੁਰਗੀ ਨਾਲੋ ਸੋਹਣਾ ਹੈ ਇਹ ਸਿਰਫ ਵਾਲਾਂ ਦਾ ਕਰਕੇ ਹੀ ਸੋਹਣੇ ਹਨ । ਕਦੇ ਮੁਰਗੇ ਨੇ ਨਾਈ ਦੇ ਕੋਲ ਜਾ ਕੇ ਨਹੀ ਆਖਿਆ ਮੇਰੀ ਪੂਛ ਦੇ ਵਾਲ ਕਟ ਕੇ ਮੈਨੂੰ ਮੁਰਗੀ ਵਰਗਾ ਬਣਾ ਦੇ , ਕਦੇ ਮੋਰ ਨੇ ਨਾਈ ਨੂੰ ਜਾ ਕੇ ਨਹੀ ਆਖਿਆ ਮੇਰੇ ਵਾਲ ਕਟ ਕੇ ਮੈਨੂੰ ਮੋਰਨੀ ਵਰਗਾ ਬਣਾ ਦੇ ,  ਕਦੇ ਸ਼ੇਰ ਨੇ ਨਾਈ ਨੂੰ ਜਾ ਕੇ ਨਹੀ ਆਖਿਆ ਮੇਰੇ ਵਾਲ ਕਟ ਕੇ ਮੈਨੂੰ ਸ਼ੇਰਨੀ ਵਰਗਾ ਬਣਾ ਦੇ । ਪਰ ਇਕ ਆਦਮੀ ਏਹੋ ਜਿਹਾ ਹੈ ਜੋ ਨਾਈ ਨੂੰ ਜਾ ਕੇ ਕਹਿੰਦਾ ਮੇਰੀ ਦਾੜ੍ਹੀ-ਮੁੱਛ ਕੱਟ ਕੇ ਮੈਨੂ ਔਰਤ ਵਰਗਾ ਬਣਾ ਦੇ । ਆਦਮੀ ਹਮੇਸ਼ਾ ਔਰਤ ਨਾਲੋ ਜਿਆਦਾ ਖੂਬਸੂਰਤ ਲਗਦਾ ਸਿਰਫ ਕੇਸਾ ਦਾ ਕਰਕੇ ਜਦੋ ਸਵੇਰੇ ਆਦਮੀ ਨਹਾ ਕੇ  ਦਾੜ੍ਹੀ-ਮੁੱਛ ਨੂੰ ਤੇਲ ਲਾ ਕੇ ਬਾਹਰ ਆਵੇ ਤੇ ਦੂਸਰੇ ਪਾਸੇ ਔਰਤ ਨਹਾ ਕੇ ਬਾਹਰ ਨਿਕਲੇ ਦੇਖਿਉ ਔਰਤ ਨਾਲੋ ਆਦਮੀ ਜਿਆਦਾ ਸੋਹਣਾ ਲਗਦਾ ਹੈ । ਔਰਤ ਤੇ ਕਈ ਤਰਾ ਦੇ ਹਾਰ ਸੰਗਾਰ ਲਗਾ ਕੇ ਸੋਹਣੀ ਬਣਦੀ ਹੈ ਪਰ ਰੱਬ ਨੇ ਮਰਦ ਨੂੰ ਉਸ ਦੀ ਦਾੜ੍ਹੀ-ਮੁੱਛ ਦੇ ਕੇ ਸਭ ਤੋ ਸੋਹਣਾ ਬਣਾ ਦਿਤਾ ਹੈ । ਕਦੇ ਵੱਡੀ ਉਮਰ ਦੇ  ਖੋਦੇ ਬੰਦੇ ਨੂੰ ਤੇ ਦਾੜ੍ਹੀ-ਮੁੱਛ ਵਾਲੇ ਬੰਦੇ ਵੱਲ ਦੇਖਿਉ ਆਪ ਹੀ ਪਤਾ ਲਗ ਜਾਵੇਗਾ ਕੌਣ ਜਿਆਦਾ ਖੂਬਸੂਰਤ ਹੈ ਕਿਸੇ ਨੂੰ ਪੁਛਣ ਦੀ ਵੀ ਲੋੜ ਨਹੀ । ਗਿਆਨੀ ਸੰਤ ਸਿੰਘ ਮਸਕੀਨ ਹੋਣਾ ਦੀ ਕਥਾ ਸੁਣ ਕੇ ਤੇ ਪਿਉ ਦੇ ਡਰ ਦਾ ਕਰਕੇ ਮੈ ਆਪਣੀ ਦਾੜ੍ਹੀ-ਮੁੱਛ ਕਟਵਾਉਣ ਵਾਲਾ ਫੈਸਲਾ ਅਗੇ ਪਾ ਦਿਤਾ । ਜਦੋ ਮੈ ਅਗਲੇ ਦਿਨ ਸਕੂਲ ਗਿਆ ਤਾ ਪਤਾ ਲਗਾ ਕਿ ਗੋਪੀ ਮੁੰਡਾ ਜਿਹੜਾ ਸਾਡੇ ਨਾਲ ਪੜਦਾ ਸੀ ਉਸ ਦੀ ਕਿਸੇ ਕੁੜੀ ਨਾਲ ਗਲਬਾਤ ਸੀ ਉਸ ਨੂੰ ਕੁੜੀ ਨੇ ਜਵਾਬ ਦੇ ਦਿਤਾ ਪਹਿਲਾ ਤੇ ਗੋਪੀ ਨੇ ਕੋਈ ਨਸ਼ਾ ਕੀਤਾ ਫੇਰ ਰੇਲ ਗੱਡੀ ਥੱਲੇ ਆਣ ਕੇ ਆਪਣੀ ਜਾਨ ਦੇ ਦਿਤੀ। ਉਸ ਦੇ ਮਾਂ ਪਿਉ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਇਆ ਕਿਉਕਿ ਉਹਨਾ ਦੇ ਘਰ ਦਾ ਕੱਲਾ ਕੱਲਾ ਚਿਰਾਗ ਸੀ । ਬਹੁਤ ਸੁਣ ਕੇ ਦਿਲ ਦੁਖੀ ਹੋਇਆ ਇਕ ਤਾ ਇਕੋ ਕਲਾਸ ਵਿੱਚ ਪੜਦੇ ਸੀ ਉਸ ਦੇ ਘਰ ਵੀ ਗਿਆ ਸੀ ਮੈ ਉਸ ਦੇ ਮਾਂ ਪਿਉ ਮੈਨੂ ਵੀ ਗੋਪੀ ਵਾਗੂ ਹੀ ਪਿਆਰ ਕਰਦੇ ਸਨ । ਮਨ ਬਹੁਤ ਉਦਾਸ ਹੋਇਆ ਕੁਝ ਦਿਨ ਏਦਾ ਹੀ ਲੰਘਦੇ ਗਏ ਜਦੋ ਕਦੇ ਦਾੜ੍ਹੀ-ਮੁੱਛ ਕਟਿਆ ਵਲ ਦੇਖਣਾ ਜੋ ਮੇਰੇ ਨਾਲ ਪੜਦੇ ਸਨ , ਫੇਰ ਮੈ ਆਪਣੇ ਵਲ ਦੇਖਣਾ ਮੈ ਉਹਨਾ ਨਾਲੋ ਵੱਡਾ ਤੇ ਸਿਆਣਾ ਜਿਹਾ ਲਗਦਾ ਕੁੜੀਆ ਵੀ ਵੀਰ ਕਹਿ ਕੇ ਬਲੌਦੀਆ ਦਿਲ ਉਦਾਸ ਜਿਹਾ ਹੋ ਜਾਣਾ । ਜਦੋ ਫੇਰ ਕਿਸੇ ਕਥਾਵਾਚਕ ਕੋਲੋ ਸਾਹਿਬਜਾਦਿਆਂ ਜਾ ਸ਼ਹੀਦਾ ਦੀ ਕਥਾ ਸਰਵਨ ਕਰਨੀ ਦਿਲ ਫੇਰ ਖੁਸ਼ ਹੋ ਜਾਣਾ ਮੈ ਗੁਰੂ ਦਾ ਸਿੱਖ ਤੇ ਹੈਗਾ ਹਾ । ( ਨੋਟ - ਜਰੂਰ ਆਪਣੇ ਬੱਚਿਆ ਨੂੰ ਆਪਣੇ ਵੱਡਿਆ ਦੀਆਂ ਸ਼ਹੀਦਾ ਦੀਆਂ ਗਲਾ ਸੁਣਾਇਆ ਕਰੋ ਬਹੁਤ ਜਿਆਦਾ ਫਰਕ ਪੈਦਾ ਸਿਖੀ ਵਲ ਵਧਣ ਲਈ  ) ਚਲੋ ਖੈਰ ਟਾਇਮ ਲੰਘ ਗਿਆ ਸਕੂਲ ਦੀ ਪੜਾਈ ਖਤਮ ਹੋਈ ਆਪਣੇ ਆਪਣੇ ਕੰਮਾ ਕਾਰਾ ਤੇ ਲਗ ਗਏ ਵਿਆਹ ਹੋ ਗਏ  ਬੱਚੇ ਹੋ ਗਏ।  ਹੁਣ ਜਦੋ ਕਦੇ ਕੋਈ ਕਲਾਸ ਫੈਲੋ ਮਿਲਦਾ ਉਸ ਨੂੰ ਪੁੱਛਦਾ ਯਾਰ ਉਹ ਕਟਿੰਗ ਵਾਲੇ ਫਲਾਣੇ ਮੁੰਡੇ ਜੋ  ਬਹੁਤ ਟੌਹਰ ਕੱਢ ਕੇ ਆਉਦੇ ਸੀ ਉਹਨਾ ਦਾ ਕਿਦਾ । ਉਹਨਾ ਬਾਰੇ ਪਤਾ ਲਗਾ ਦਸਦੇ ਕਿ ਹੌਲੀ ਹੌਲੀ ਉਹ ਨਸ਼ਿਆ ਦੇ ਚੱਕਰਾ ਵਿੱਚ ਪੈ ਗਏ ਕੰਮ ਕਾਰ ਤੇ ਕੋਈ ਕੀਤਾ ਨਹੀ ਕੁਝ ਤਾ ਨਸ਼ੇ ਖਾ ਕੇ ਮਰ ਗਏ ਕਈਆ ਨੇ ਆਪਣੀ ਜਇਆਦਾਦ ਵੇਚ ਵਟ ਕੇ ਨਸ਼ਿਆ ਦੇ ਲੇਖੇ ਲਾ ਦਿਤੀ ਤੇ ਆਪ ਹੁਣ ਦਿਹਾੜੀਆ ਕਰਦੇ ਫਿਰਦੇ ਹਨ । ਹੁਣ ਛੋਟੇ ਹੁੰਦਿਆ ਅੰਮ੍ਰਿਤ ਛੱਕਣ ਤੇ ਮਾਣ ਮਹਿਸੂਸ ਹੋਇਆ ਤੇ ਦਿਲ ਵਿੱਚ ਇਹ ਆਇਆ ਹੇ ਗੁਰੂ ਗੋਬਿੰਦ ਸਿੰਘ ਜੀ ਜੇ ਤੁਸੀ ਭਾਈ ਜੋਗਾ ਸਿੰਘ ਨੂੰ ਪੁੱਛਿਆ ਸੀ ਜੋਗਾ ਸਿੰਘ ਤੂੰ ਕਿਸ ਜੋਗਾ ਤਾ ਜੋਗਾ ਸਿੰਘ ਨੇ ਬਚਪਨ ਵਿੱਚ ਭੋਲੇ ਭਾਅ ਕਹਿ ਦਿਤਾ ਸੀ ਗੁਰੂ ਜੋਗਾ ਤੇ ਅਗੋ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਹਿ ਦਿਤਾ ਸੀ ਫੇਰ ਗੁਰੂ ਵੀ ਤੇਰੇ ਜੋਗਾ । ਇਹ ਗਲ ਵਾਰ ਵਾਰ ਦਿਮਾਗ ਵਿੱਚ ਆ ਰਹੀ ਸੀ ਜੇ ਮੈ ਅੰਮ੍ਰਿਤ ਛੱਕ ਕੇ ਛੋਟੇ ਹੁੰਦਿਆ ਗੁਰੂ ਦਾ ਬਣ ਗਿਆ ਸੀ । ਤੇ ਗੁਰੂ ਵੀ ਮੇਰੇ ਜੋਗਾ ਹੀ ਹੋ ਗਿਆ ਸੀ ਕਿਨੇ ਜਿੰਦਗੀ ਦੇ ਉਤਰਾਅ ਚੜਾਅ ਆਏ ਪਰ ਉਸ ਗੁਰੂ ਨੇ ਮੇਰੀ ਬਾਹ ਨਹੀ ਛੱਡੀ । ਜੇ ਮੈ ਛੋਟੇ ਹੁੰਦਿਆ ਅੰਮ੍ਰਿਤ ਨਾ ਛਕਦਾ ਗੁਰੂ ਵਾਲਾ ਨਾ ਬਣਦਾ ਤੇ ਸਾਇਦ ਗੁਰੂ ਵੀ ਮੇਰਾ ਨਾ ਬਣਦਾ ਸੰਸਾਰ ਨੂੰ ਸੋਹਣੇ ਲੱਗਣ ਦੇ ਚੱਕਰ ਵਿੱਚ ਦਾੜ੍ਹੀ-ਮੁੱਛ ਸਿਰ ਦੇ ਕੇਸ ਕਟਵਾ ਕੇ ਨਿਰੰਕਾਰ ਨੂੰ ਛੱਡ ਦੇਦਾ । ਤੇ ਹੋ ਸਕਦਾ ਸੀ ਮੈ ਵੀ ਮਾੜੀ ਸੰਗਤ ਵਿੱਚ ਬੈਠ ਕੇ ਨਸ਼ਿਆ ਦੇ ਵਹਿਣ ਵਿੱਚ ਵਹਿ ਜਾਦਾ ਪਤਾ ਨਹੀ ਹੁਣ ਤਕ ਰਹਿਣਾ ਵੀ ਸੀ ਕਿ ਨਹੀ । ਜਿਹੜੀਆ ਕੁੜੀਆ ਵੀਰ ਕਹਿ ਕੇ ਬਲੌਦੀਆ ਸਨ ਅਜ ਉਹ ਵੀ ਚੇਤੇ ਆਉਦੀਆ ਸਨ ਕਿ ਜੋ ਮੈਨੂ ਬੁਰੀਆ ਲਗਦੀਆ ਸਨ ਅਜ ਆਪਣੀਆ ਭੈਣਾ ਵਾਗ ਪਿਆਰੀਆ ਲਗਦੀਆ ਹਨ । ਕਿਉਕਿ ਉਹ ਮੈਨੂੰ ਵੀਰ ਕਹਿ ਬੇਅਜਤੀ ਨਹੀ ਕਰਦੀਆ ਸਨ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿੱਖੀ ਨੂੰ ਇੱਜਤ ਦੇਦੀਆ ਸਨ । ਉਹਨਾ ਦੇ ਦਿਮਾਗ ਵਿੱਚ ਸੀ ਕਿ ਬਾਕੀ ਤੇ ਕਟਿੰਗ ਵਾਲੇ ਸਾਡੇ ਬਾਰੇ ਹਮੇਸਾਂ ਮਾੜਾ ਹੀ ਸੋਚਣ ਸਾਇਦ ਇਹ ਗੁਰੂ ਦਾ ਸਿੱਖ ਹੈ ਇਹ ਤੇ ਸਾਡੀ ਇੱਜਤਾਂ ਦੇ ਰਾਖੇ ਹਨ ।ਇਸ ਲਈ ਜਿਹੜੀਆ ਕੁੜੀਆ ਨੂੰ ਸਿੱਖਾ ਦਾ ਇਤਿਹਾਸ ਬਾਰੇ ਪਤਾ ਹੋਵੇਗਾ ਉਹ ਸਿੱਖੀ ਸਰੂਪ ਵਾਲਿਆ ਨੂੰ ਹਮੇਸ਼ਾ ਆਪਣੀ ਇੱਜਤ ਦੇ ਰਾਖੇ ਸਮਝ ਕੇ ਇੱਜਤ ਦੇਦੀਆਂ ਰਹਿਣ ਗੀਆ । ਇਸ ਲਈ ਆਪਣੇ ਬੱਚਿਆ ਨੂੰ ਛੋਟੇ ਹੁੰਦਿਆ ਤੋ ਹੀ ਬਾਣੀ ਬਾਣੇ ਨਾਲ ਜੋੜੋ ਤੇ ਅੰਮ੍ਰਿਤ ਛਕਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਬੱਚੇ ਦੀ ਬਹਾਂ ਫੜਾ ਕੇ ਅਰਦਾਸ ਕਰਿਉ ਪਿਤਾ ਦਸਮੇਸ ਜੀ ਅਸੀ ਹਰ ਵੇਲੇ ਬੱਚਿਆ ਦੇ ਨਾਲ ਨਹੀ ਰਹਿ ਸਕਦੇ ਇਸ ਕਰਕੇ ਤੁਸੀ ਇਹਨਾਂ ਨੂੰ ਮਾੜੀ ਸੰਗਤ ਤੋ ਬਚਾ ਕੇ ਗੁਰਸਿੱਖਾ ਦੀ ਸੰਗਤ ਵਿੱਚ ਰਖਿਉ ਜੀ ।

ਜੋਰਾਵਰ ਸਿੰਘ ਤਰਸਿੱਕਾ ।