ਕਿਰਸਾਣੀ ਦਾ ਕਾਰਪੋਰੇਟ ਵਿਰੁੱਧ ਤਾਕਤਵਰ ਮੁਜ਼ਾਹਿਰਾ  ਅਤੇ ਸਿੱਖ ਪੰਥ

ਕਿਰਸਾਣੀ ਦਾ ਕਾਰਪੋਰੇਟ ਵਿਰੁੱਧ ਤਾਕਤਵਰ ਮੁਜ਼ਾਹਿਰਾ  ਅਤੇ ਸਿੱਖ ਪੰਥ

ਸਿੱਖ ਰਾਜਨੀਤੀ ਦੇ ਪ੍ਰਸੰਗ ਵਿੱਚ 

ਸਿੱਖਾਂ ਦੀ ਸੰਪ੍ਰਭੂ ਹਸਤੀ ਅਤੇ ਸਿੱਖ ਸਾਵਰੈਨਿਟੀ ਵੀਚਾਰ, ਮਾਡਰਨ ਯੁਗ ‘ਵਿਚ ਮਨੁੱਖੀ ਬੁੱਧੀ ਦੀ ਸੋਚ ਵਿਚੋਂ ਪੈਦਾ ਹੋਇਆ ਫਰਜ਼ੀ-ਰਾਸ਼ਟਰਵਾਦ ਦੇ ਗ਼ੁਬਾਰ ਵਿੱਚੋਂ ਪੈਦਾ ਹੋਇਆ ਅੰਸ਼ ਹੈ। ਰਾਸ਼ਟਰਵਾਦ ਸਤਿ ਜਾਂ ਹਕੀਕੀ ਨਹੀਂ ਹੁੰਦਾ, ਸਗੋਂ ਮਾਇਆ ਅਫ਼ਸਾਨਾ ਹੁੰਦਾ ਹੈ, ਜੋ ਕਿ ਘੱਟ ਗਿਣਤੀ ਨੂੰ ਹੜੱਪ ਜਾਂਦਾ ਹੈ। ਬਸਤੀਵਾਦੀ ਬ੍ਰਿਟਿਸ਼ ਰਾਜ ਵੇਲੇ ਤੋਂ “ਸਿੱਖ ਸੰਬੋਧਨ” ਵਰਤੋਂ ਵਿਚ ਆਉਣ ਲੱਗਾ ਜਦੋਂ ਕਿ ਪੰਜਾਬੀ ਰਾਜ ਦੀ ਅਧੀਨਗੀ ਵਿੱਚ ਚਲੇ ਗਏ ਸਨ। ਮੁਗ਼ਲ ‘ਗੁਰੂ ਕੇ ਸਿੱਖਾਂ ਸੇਵਕਾਂ ਵਾਸਤੇ “ਨਾਨਕਪ੍ਰਸਤਾਂ” ਸ਼ਬਦ ਵਰਤਦੇ ਸਨ ਜਦੋਂ ਕਿ ਸਿੱਖੀ ਸੇਵਕ ਆਪਸ ਵਿੱਚ ‘ਨਾਨਕਪੰਥੀ’ ਸੰਬੋਧਨ ਵਰਤਦੇ ਸਨ। ਅਫਗਾਨੀ ਕਾਜ਼ੀ ਨੂਰ ਮੁਹੰਮਦ ਨੇ ਅਬਦਾਲੀ ਹਮਲਿਆਂ ਸਮੇਂ ਸ਼ਾਇਦ ਪਹਿਲੀ ਵਾਰ “ਸਿੱਖ” ਸੰਬੋਧਨ ਵਰਤਿਆ ਜਾਪਦਾ ਹੈ। ਆਪਸ ਵਿੱਚ, ਭਾਈ ਰਤਨ ਸਿੰਘ ਭੰਗੂ ਅਨੁਸਾਰ, ਨਾਨਕਪੰਥੀ-ਸਿੰਘ  ਇੱਕ ਦੂਜੇ ਨੂੰ ਸਿੰਘ ਸੰਬੋਧਨ ਕਰਦੇ ਸਨ। ਮੁਕਤੀ ਲਈ ਸੰਗਰਾਮ ਦੇ ਸਮਿਆਂ ‘ਚ ਅਤੇ ਸਰਕਾਰੇ ਖਾਲਸਾ ਸਮੇਂ ਸੰਬੋਧਨ ਸਿੰਘ ਜਾਂ ਨਾਨਕਪੰਥੀ ਹੀ ਹੁੰਦਾ ਸੀ ਅਤੇ ਸਮੂਹ ਲਈ ਸੰਬੋਧਨ ਖਾਲਸਾ ਹੁੰਦਾ ਸੀ।

ਵੱਖੋ ਵੱਖ ਦਸਤਕਾਰੀਆਂ ‘ਵਿਚ ਗੁਜ਼ਰਾਨ ਕਮਾਉਣ ਵਿਚ  ਜਾਣ ਵਾਲ਼ਿਆਂ ਨੂੰ ਜਾਤੀ ਦਾ ਜਾਂ ਕੌਮ ਵਾਲਾ ਕਸਬੀ ਨਾਉਂ ਦਿੱਤਾ ਜਾਂਦਾ ਸੀ ਅਤੇ ਅੱਜ ਵੀ ਇਵੇਂ ਹੀ ਜਾਣਿਆ ਜਾਂਦਾ ਹੈ ਭਾਵੇਂ ਕਿ ਕਈਆਂ ਦੇ ਕਸਬ ਵੀ ਬਦਲ ਗਏ ਹਨ। ਸੋ ਸਿੱਖ ਨੂੰ ਪੰਥ ਤਾਂ ਕਹਾਇਆ  ਜਾ  ਸਕਦਾ ਹੈ ਪਰੰਤੂ ਕੌਮ ਨਹੀਂ। ਜੰਮਦੇ ਮਰਦੇ ਜੱਟ, ਤਰਖਾਣ, ਜੁਲਾਹੇ, ਘੁਮਿਆਰ ਆਦਿਕ ਕੌਮਾਂ ਜੂਨੀ ਹਨ, ਜਦੋਂ ਕਿ ਪੰਥ ਤਾਂ ਅਜੂਨੀ ਹੁੰਦਾ ਹੈ। 

ਗੁਜ਼ਰਾਨ ਦੇ ਦੋ ਪਹਿਲੂ ਹਨ :   

੧. ਗੁਜ਼ਰਾਨ, ਮਨੁੱਖ ਜਾਂ ਰਾਸ਼ਟਰ ਜਾਂ ਸਟੇਟ ਜਾਂ ਕਾਰਪੋਰੇਟਸ ਜਾਂ ਕੈਪੀਟਲਿਸਟ ਜਾਂ ਕਮਿਊਨਿਸਟ ਦੀ ਦੇਣ ਨਹੀਂ ਹੈ ।  

੨. ਗੁਜ਼ਰਾਨ ਦਾ ਆਧਾਰ ;  ਰਿਜ਼ਕ ,...ਸੰਪ੍ਰਭੂ ਕੁਦਰਤ ਦੇ ਜੈਵਿਕੀ-ਪ੍ਰਭੁ ਦਾ ਅੰਸ਼ ਹੈ, ਅੰਤਹਿ ਕਿਰਤ ਹੀ ਅਟੁੱਟ ਪ੍ਰਭੁ ਹੈ ਜੀਵ ਦੇ ਜੀਵਨ ਦਾ ,  ਜਿਸਦੇ ਸਰਮ-ਕਿਰਤ ਦੀ ਵੰਡ-ਖਪਤਕਾਰੀ ਜਾਂ ਵੰਡ ਛਕਣਾ ਕੁਦਰਤ ਰੂਪੀ ਚਲਣ ਜਾਂ ਭਾਣਾ ਹੈ ।

ਬਾਣੀ ਗੁਰੂ ਦੇ ਸ਼ਬਦਾਂ ਦੀ ਕੀਤੀ ਜਾ ਰਹੀ ਵਿਆਖਿਆ ਵਿੱਚ ਇਹ ਹਕੀਕਤ ਜਾਹਿਰ ਕਿਉਂ ਨਹੀਂ ਹੋ ਰਹੀ ?

ਬਾਣੀ ਗੁਰੂ ਦੇ ਗੁਰਦਰਸਨੁ ‘ਵਿਚ ;  ਪ੍ਰਭ, ਪ੍ਰਭੁ, ਪ੍ਰਭੂ ਸ਼ਬਦਾਂ ਨੂੰ ਰੱਬ ਜਾਂ ਪਰਮਾਤਮਾ ਦੇ ਅਰਥਾਂ ‘ਚ ਤਬਦੀਲ ਕਰਨਾ ਡਾ: ਸਾਹਿਬ ਸਿੰਘ ਸਰੀਖੇ ਵਿਦਵਾਨਾਂ ਦੇ ਪੂਰਬਲੇ-ਮਣਸੁ ਯਾਨਿ ਬ੍ਰਾਹਮਣ ਵਿਰਸੇ ਦਾ ਅਤੇ ਈਸਾਈ ਮਤ ਦੇ ਮੁਕਾਬਲੇ ਵਿਚੋਂ ਪੈਦਾ ਹੋਇਆ,  ਅੰਸ਼ ਹੈ ਜਿਸਤੋਂ ਅਨੁਭਵ ਹੁੰਦਾ ਹੈ ਕਿ ‘ਅੰਮ੍ਰਿਤ ਛਕਣ’  ਦੇ ਬਾਵਜ਼ੂਦ ਉਹ ਪੂਰਬਲੇ ਜਨਮ ਵਾਲਾ ਕੁਲਨਾਸ਼ ਬਿਰਤਨਾਸ਼ ਧਰਮਨਾਸ਼ ਨਹੀਂ ਕਰ ਸਕੇ। ਬੋਧਾਂ ਦੇ ਪਤਨ ਦਾ ਆਰੰਭ ਵੀ ਇੱਦਾਂ ਹੀ ਹੋਇਆ ਸੀ।

ਰਾਸ਼ਟਰਵਾਦ ਬੋਧਿਕ ਅਫਸਾਨਾਗਿਰੀ ਵਰਤਮਾਨ ‘ਵਿਚ ਜ਼ਰੂਰੀ ਵੀ ਹੈ, ਸੰਸਾਰ ਪੱਧਰ ਉੱਤੇ ਜੁੜਣ ਵਾਸਤੇ, ਵੱਡੇ ਪ੍ਰਾਜੈਕਟਾਂ ਵਾਸਤੇ, ਆਕਾਸ਼ੀ  ਉਡਾਰੀਆਂ ਵਾਸਤੇ, ਅਕੀਦੇ ਦੀ ਹੋਂਦੁ ਬਚਾਉਣ ਵਾਸਤੇ ਅਤੇ ਮਨੁੱਖੀ ਸੰਗਠਿਤ ਹੋਂਦ ਵਾਸਤੇ ।

ਇਹ ਸੰਕਲਪ ਮਨੁੱਖੀ ਬੁੱਧੀ  ਦਾ ਹਰਿ-ਨਾਮ ਸਰੂਪ ਵੀ ਹੋ ਸਕਦਾ ਹੈ। ਯਾਨਿ ਇਕ ਸਮੂਹ ਵਾਸਤੇ ਰਾਸ਼ਟਰਵਾਦ, ਉਬਾਰਕ ਹਰਤਾ ਸਿਰਤਾ ਸਰੂਪ ਤਾਂ ਹੀ ਹੋ ਸਕਦਾ ਹੈ ਜੇਕਰ ਰਾਸ਼ਟਰਵਾਦ,  ਕੁਦਰਤ ਵਿਚ ਪੂਰੇ ਹੋਏ ਪੂਰਣ ਸੰਪ੍ਰਭੂ ਹੁਕਮ ਦੀ ਰਜ਼ਾ ਦੀ ਸਮਝ ਦੀ ਰੋਸ਼ਨੀ ਅੰਦਰ, ਚੇਤੰਨੁ ਸਦ-ਨਵਿਆਇਆਂ ਜਾਂਦਾ ਆਈਨ ਹੈ।

ਪਰੰਤੂ  ਤਾਮਸਿਕ ਰਾਜਸਿਕ ਤਸਕਰ ਬੁੱਧੀ ਨੇ, ਕੁਦਰਤ ਦੇ ਅੰਸ਼ਾਂ ਉਤੇ ਮਾਲਕੀ ਅਫ਼ਸਾਨਿਆਂ ਨੂੰ ਸੰਵਿਧਾਨਕ ਕਾਨੂੰਨੀ ਜ਼ਾਬਤਿਆਂ ‘ਚ ਬੰਧੁ ਕਰਕੇ ਮਨੁੱਖ ਦੇ ਜਨਮ ਅਧਿਕਾਰ ਰਿਜ਼ਕ ਯਾਨਿ ਜ਼ਮੀਨ,ਸੰਪੱਤੀ, ਕਿਰਤ ਜਾਂ ਸਰਮ-ਪ੍ਰਭੁ ਉਤੇ ਉਲਟਾ ਡਾਕੇ ਮਾਰਨੇ ਵਾਲ਼ੀਆਂ ਨੀਤੀਆਂ ਨੂੰ, ਰਾਸ਼ਟਰੀ ਜਾਂ ਕੌਮੀ ਫ਼ਸਾਨਾ ਜਾਂ ਤਰੱਕੀ-ਗਾਣ ਵਾਲੀ ਠੱਗੀ ਨੂੰ ਹੀ ਗਿਆਨ ਬਣਾ ਠਹਿਰਾ ਕੇ ਮਨੁੱਖੀ ਮਨ ਦਾ ਗੁਲਾਮੀਕਰਣ ਕੀਤਾ ਹੋਇਆ ਹੈ।

ਲੋਭੀ ਮਨੁੱਖਾਂ ਨੇ ਕਾਰਪੋਰੇਟ (ਕਮਿਊਨਿਸਟ/ ਡਿਕਟੇਟਰ/ਕੈਪੀਟਲਿਸਟ) ਨੂੰ ਲੋਟੂ-ਸਾਂਝ ਵਾਲੀ ਹਮਲਾਵਰੀ ਜਰਵਾਣਾ ਉਧਾਲਣ ਵਾਲੀ ਤਾਕਤ ਬਣਾ ਧਰਿਆ ਹੈ, ਜਿਸਨੇ  ਲੋਕਾਂ ਦੇ ਜਮਾਂਦਰੂ ਪ੍ਰਭੁ ਵਾਲੇ ਹੱਕ ਨੂੰ, ਯਾਨਿ ਜੈਵਿਕੀ ਹਥਲੇ ਰਿਜ਼ਕ, ਸਰਮ-ਪ੍ਰਭ,  ਗੁਜਰਾਨ ਅਤੇ ਰੁਜ਼ਗਾਰ ਨੂੰ ਬਹੁਜੁਗਤੀਂ ਕਾਨੂੰਨਾਂ ਦੁਆਰਾ ਲੁੱਟਿਆ। ਇੱਥੋਂ ਤੀਕਰ ਕਿ ਅਨੇਕ ਰੁਜ਼ਗਾਰ ਕਿਰਤਾਂ ਅਤੇ ਹੁਨਰ ਉਧਾਲ ਲਏ ਗਏ ਅਤੇ ਜੀਵ-ਜੈਵਿਕੀ ਕੁਦਰਤ ਦੀ ਪ੍ਰਭੂ-ਪਦਿੱਤੀ ਯਾਨਿ ਜਨ-ਰਿਜ਼ਕ ਦੇ ਹੱਕ ਨੂੰ ਉਲੰਘਿਆ, ਜਿਸ ਦੇ ਪ੍ਰਤੀਕਰਮ ਫਲਸਰੂਪ ਹਜ਼ਾਰਾਂ ਜੈਵਿਕੀ-ਸੰਗਲ਼ੀ ਵਿਚਲੀਆਂ ਜਿਣਸਾਂ ਜਾਤੀਆਂ ਲੁਪਤ ਹੋਇ ਕੈ, ਕੁਦਰਤ ਦੇ ਤਵਾਜ਼ਨ ਸਰਬ ਖੇਤਰਾਂ ਵਿੱਚ ਵਿਗੜ ਕੇ, ਮਨੁੱਖੀ ਹੋਂਦ ਨੂੰ ਹੀ ਖਤਰਾ ਖੜਾ ਹੋ ਗਿਆ। 

ਯਾਨਿ ਰਾਸ਼ਟਰਵਾਦ, ਕੁਦਰਤਿ ਪ੍ਰਭੂ-ਪ੍ਰਤੀਕਰਮ ਰੂਪੀ ਸਜ਼ਾ, ਬਣੀ ਜਾਂਦੇ ਹਨ।

   ਹਿੰਦੁੱਤਵਾ ਦਾ ਵਿਖਾਵਾਕਾਰੀ ਰਾਸ਼ਟਰਵਾਦ ਜੋ ਕਿ ਸਿੰਮ੍ਰਿਤੀ ਵਰਣਆਸ਼ਰਮ ਆਚਾਰ ਵਾਲਾ ਹੈ ਤਾਂ :  ਵਰਣਧਰਮ ਦੇ ਅਸੂਲਾਂ ਦੇ ਵਿਰੋਧ ਵਿੱਚ...

—-75ਸਾਲਾਂ ਉਮਰ ਤੋਂ ਵਡੇਰੇ ਸਮਾਜ ਪਰਿਵਾਰ ਵਿੱਚ ਰਹਿੰਦੇ ਕਿਉਂ ਖੇਹ ਖਾ ਰਹੇ ‘ਤੇ ਖੇਹ ਝਾਟਿਆਂ ‘ਚ ਪਾ ਰਹੇ ਹਨ, ਵਰਣਧਰਮ ਅਨੁਸਾਰ ਸੰਨਿਆਸੀ ਕਿਉਂ ਨਹੀਂ ਬਣਦੇ ?  —-

—-ਜਾਤੀਗਤ ਕਿੱਤਿਆਂ ਨੂੰ ਜਾਤੀਆਂ ਤੋਂ ਖੋਹ ਕੇ ਕਿਉਂ ਅੰਬਾਨੀਆਂ ਅਡਾਨੀਆਂ ਵਰਗਿਆਂ ਗ਼ੈਰ-ਕਿਰਤੀ ਗ਼ੈਰ-ਦਸਤਕਾਰ ਮੁਨਾਫ਼ੇਖ਼ੋਰਾਂ ਨੂੰ ਲੁਟਾ ਰਹੇ ਹਨ ?

—-ਆਰੀਆ ਵਰਤ ਵੇਲੇ ਭੰਗੀ ਕਿੱਤੇ ਦਾ ਵਜ਼ੂਦ ਹੀ ਨਹੀਂ ਸੀ, ਜੰਗਲ਼ ਅਤੇ ਨਦੀਸਨਾਨੀ ਸਭਿਆਚਾਰ ਸੀ, ਸੋ ਇਸ ਕਿੱਤੇ ਨੂੰ ਬੈਨ ਕਿਉਂ ਨਹੀਂ ਕੀਤਾ ਅਤੇ ਸਿੰਮ੍ਰਿਤੀਆਂ ‘ਵਿਚ ਪੈਦਾ ਹੋਈਆਂ ਅਸ਼ੁੱਧੀਆਂ ਨੂੰ ਕਿਉਂ ਨਹੀਂ ਸੋਧਿਆ ?

—-ਬਣੀਏਂ ਨੂੰ ਵਣਜ ਤੀਕਰ ਹੀ ਰੱਖੋ ਅਤੇ ਕ੍ਰਿਤ-ਓੁਤਪਾਦਨ ਨੂੰ ਕਸਬੀ-ਜਾਤੀ ਵਾਲੀ ਪਾਤ ਯਾਨਿ ਜਮਾਤ/ਕਿਸਮ ਅਨੁਸਾਰ, ਮੌਲਿਕ ਜਾਂ ਹਕੀਕੀ ਭਿੰਨ ਕਿਰਤੀ ਜਾਤੀਆਂ ਦੀਆਂ ਸੰਪੂਰਨ ਗਿਣਤੀ ਦੀਆਂ ਕਾਰਪੋਰੇਟਸ ਬਣਾ ਕੇ ਉਹਨਾਂ ਦੀ ਜਾਤੀ ਮਲਕੀਅਤ ‘ਚ ਕਿਉਂ ਨਹੀਂ ਦਿੱਤੀਆਂ ਜਾਂਦੀਆਂ ?

—-ਖੱਤਰੀਆਂ ਨੂੰ ਫੌਜਾਂ ਵਿੱਚ ਭੇਜੋ, ਉਹ ਦਫ਼ਤਰਾਂ ਦੁਕਾਨਾਂ ਬਿਜਨਸ ‘ਚ ਕੀ ਕਰ ਰਹੇ ਹਨ ? 

—-ਅਗਿਆਨੀ ਚੈਤੰਨੁਵਿਹੀਨ ਪਰੰਤੂ ਬਸਤੀਵਾਦੀ ਸਿੱਖਿਆ ਸਿਖਿਅਤ ਪੱਛਮੀਕਰਣ ਹੋਏ ਭ੍ਰਿਸ਼ਟ ਬ੍ਰਾਹਮਣਾਂ ਦੀ ਸੰਚਾਰ, ਪ੍ਰਸ਼ਾਸ਼ਕੀ ‘ਵਿਚ ਕੋਈ ਵੈਧਤਾ ਹੀ ਨਹੀਂ ਹੈ। ਪਰੰਤੂ ਉਹਨਾਂ ਦੇ ਵਰਣ ਧਰਮ ਭ੍ਰਿਸ਼ਟਾਂ ਦੇ ਜਾਤੀਗਤ ਜੱਫੇ ਕਿਉਂ ਜਾਇਜ਼ ਠਹਿਰਾਏ ਜਾਂਦੇ ਹਨ ?

ਯਾਨਿ ਸਾਰ ਤੱਤ ਤਾਂ ਇਹ ਹੈ ਕਿ ਹਿੰਦੁੱਤਵਾ ਰਾਸ਼ਟਰਵਾਦ ਨੂੰ ਰਾਖਸ਼ਸ-ਮਲੇਛ-ਪੰਡਤਾਂ ਦੇ ਹੱਥੋਂ ਖੋਹਣਾ ਹੀ ਭਾਰਤੀਆਂ ਦੀ ਮੁਕਤੀ ਅਤੇ ਆਜ਼ਾਦੀ ਦਾ ਜ਼ਾਮਨ ਹੈ।

ਬਸਤੀਵਾਦੀ-ਪੜ੍ਹਾਕੂ ਸਿੱਖ ਅਜਾਣਪੁਣੇ ਵਿੱਚ ਇਸੇ ਛਾਯਾ ਛਲ਼ੇਡੇ ਬਸਤੀਵਾਦੀ-ਰਾਸ਼ਟਰਵਾਦ ਦੀ ਸਿੱਖ-ਕਲੋਨਿੰਗ ਕਰਣ ‘ਚ ਲੱਗੇ ਹਨ। ਖੇਡੋ, ਜ਼ਰੂਰ ਖੇਡੋ! ਇਸ ਬਸਤੀਵਾਦ-ਰਾਸ਼ਟਰਵਾਦੀ ਨਜ਼ਰੀਏ ਦੀ ਖੇਡ ‘ਵਿਚ ਸਭ ਮੁਗਧ ਹਨ, ਪਰ ਸਿੱਖ ਨਾਉਂ ਤੋਂ ਮੁਕਤ ਹੋ ਕੇ ਖੇਡੋ । ਸਿੱਖ ਸ਼ਬਦ ਵਾਲਾ ਨਾਉਂ Learning faculty/ ਸੁਰਤ  ਲਈ  ਸੰਬੋਧਨ ਹੈ, ਜੋ ਕਿ ਜੰਮਦੀ ਮਰਦੀ ਨਹੀਂ। ਸਿਰਫ ਕੌਮਾਂ ਜੰਮਦੀਆਂ ਮਰਦੀਆਂ ਹਨ। ਜੱਟਾਂ ਤੋਂ ਲੈ ਕੇ ਬਾਲਮੀਕੀਆਂ ਤੀਕਰ ਸਭ ਕਿੱਤਾਗਤ ਜਾਤੀਆਂ ਜਾਂਦੀਆਂ ਜਾਤੀ ਸਮੂਹ ਹਨ। ਕਿਰਸਾਣੀ-ਦਸਤਕਾਰੀ ਦੇ ਸੰਜੋਗ ਵਿੱਚ ਕਾਰਜਸ਼ਾਲੀ ਸਮਾਨ-ਅਨੁਪੂਰਕ ਅਤੇ ਭਾਗੀਦਾਰੀ ਕਿਰਤੀ-ਸਰਮ ਦਸਤਕਾਰੀਆਂ ਇੱਕ ਆਰਥਿਕ ਇਕਾਈ ਹਨ ਯਾਨਿ ਸਮੁੱਚ ਵਿੱਚ ਸੰਪੂਰਨ ਖੇਤਕਾਰੀ ਵਾਲਾ ਸਰਮ ਬਣਦੀਆਂ ਹਨ। ਜਿਸ ਵੀ ਕਿੱਤੇ ‘ਚ ਜਿਸਦੀ ਨਿਪੁੰਨਤਾ ਅਤੇ ਰੁਚੀ ਹੈ ਸੋਈ ਉਸਦਾ ਕਿੱਤਾ ਹੈ ਅਤੇ ਸੋਈ ਉਸਦੀ ਜਾਤੀ।

ਸੋ ਇਸ ਨੁਕਤਾ ਨਿਗਾਹ ਨਜ਼ਰੀਏ ਤੋਂ ਖੇਤਕਾਰੀ-ਰਾਸ਼ਟਰਵਾਦ ਜਾਂ ਜੱਟਲੈਂਡ  , ਅਨੁਪੂਰਕ ਭਾਗੀਦਾਰੀ-ਰੁਜ਼ਗਾਰਾਂ ਦੀ ਮਲਕੀਅਤ ਦੇ ਆਧਾਰ ਉਤੇ ਪ੍ਰਦਰਸ਼ਿਤ ਕਰੋ, ਤਾਂ ਹੀ ਰਾਜਸ਼ਕਤੀ ਹਾਸਲ ਹੋਵੇਗੀ ਅਤੇ ਬੇਰੁਜ਼ਗਾਰੀ।  ਮਾਲਕੀ ਵਿਹੀਨ ਮਜ਼ਦੂਰੀ ਵਾਲਾ ਮੁੱਦਾ ਹੀ ਲੁਪਤ ਹੋਵਣ ਦੀ ਪਰਾਲਭਧ ਫਿਰ ਅਟੱਲ ਹੈ। ਜੜਵਿਹੀਨ ਲੱਫਾਜੀ ਨਾਰੇਬਾਜੀ ਨਾਲ ਸਿਰਫ ਜਵਾਨੀ ਦਾ ਘਾਣ ਅਤੇ ਮੰਦਬੁੱਧ ਦਾ ਪਸਾਰਾ ਹੀ ਹਾਸਲ ਹੋਵੇਗਾ । ਦੁਬਾਰਾ ਮੁਜਾਰਾ ਹਸਤੀ ਵੱਲ ਨੂੰ ਗ਼ਰਕਣ ਵਾਲੇ ਹੀਲੇ ਹਨ ਇਹ। ਪਰਾਧੀਨ ਰਿਜ਼ਕ ਵਿੱਚ ਲੱਗੇ ਮਿਹਨਤ ਕਸ਼ਾਂ ਨੂੰ ਪੂਰੀ ਉਜਰਤ ਨਸੀਬ ਨਹੀਂ ਦਾ ਅਰਥ ਇਹ ਹੈ ਕਿ ਉਹ ਬੇਗ਼ਾਰੀ ਮਜ਼ਦੂਰੀ ਕਰਦੇ ਹਨ।

ਕਿਰਸਾਣੀ-ਦਸਤਕਾਰੀਆਂ ਦੀ ਤਾਕਤ, ਕਿਰਸਾਣੀ ਦੇ ਤਾਕਤਵਰ ਮੁਜ਼ਾਹਰਿਆਂ ਤੋਂ ਪ੍ਰਮਾਣਿਤ ਹੈ , ਬਸ ਚਾਹੀਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਸਤਿਗੁਰੁ ਗੋਬਿੰਦ ਸਿੰਘ ਦੁਆਰਾ ਬਖ਼ਸ਼ਿਆ ਨਾਨਕਿਨੀਸਾਣਾ ਤੀਰ ।

 

ਪ੍ਰੋ ਦੇਵਿੰਦਰ ਸਿੰਘ ਹਿਸਟੋਰੀਅਨ