ਪ੍ਰੋਫੈਸਰ ਭੁੱਲਰ ਸਿੰਘ ਦੀ ਰਿਹਾਈ ਦਾ ਮਾਮਲਾ ਤੇ ਕੇਜਰੀਵਾਲ 

ਪ੍ਰੋਫੈਸਰ ਭੁੱਲਰ ਸਿੰਘ ਦੀ ਰਿਹਾਈ ਦਾ ਮਾਮਲਾ ਤੇ ਕੇਜਰੀਵਾਲ 

 ਪੰਥਕ ਵਿਚਾਰ   

ਸਰਬਜੀਤ ਸਿੰਘ ਘੁਮਾਣ

ਆਮ ਈ ਗੱਲ ਸੁਣਦੇ ਹਾਂ ਕਿ ਜੇ ਮੋਦੀ ਤੇ ਅਮਿਤ ਸ਼ਾਹ ਚਾਹੁਣ,ਦੋ ਸਕਿੰਟਾਂ ਵਿਚ ਨਜ਼ਰਬੰਦਾਂ ਸਿੱਖਾਂ ਦਾ ਮਾਮਲਾ ਹੱਲ ਹੋ ਜਾਵੇ।ਹੁਣ ਆਓ ਜਮੀਨੀ ਹਕੀਕਤ ਤੇ।ਕੀ ਮੋਦੀ ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਮੌਕੇ 2019 ਵਿਚ ਨੌਂ ਸਿੱਖਾਂ ਦੀਆਂ ਰਿਹਾਈਆਂ ਦਾ ਫੈਸਲਾ ਤੇ ਐਲਾਨ ਨਹੀਂ ਕੀਤਾ? ਅਗਲੀ ਗੱਲ ਇਹ ਕਿ ਜਦ ਰਿਹਾਈਆਂ ਦੀ ਪ੍ਰਕਿਰਿਆ ਤਹਿਤ ਵੱਖ ਵੱਖ ਸੂਬਿਆਂ ਨੇ ਇਸ ਬਾਰੇ ਕਾਰਵਾਈ ਕਰਨੀ ਸ਼ੁਰੂ ਈ ਕੀਤੀ ਤਾਂ ਮਨਿੰਦਰ ਜੀਤ ਬਿੱਟੇ ਦੀ ਪਟੀਸ਼ਨ ਉੱਤੇ ਸਭ ਕਾਰਵਾਈਆਂ ਤੇ ਰੋਕ ਲਾ ਦਿਤੀ।ਫੇਰ ਪਿਛਲੇ ਮਹੀਨੇ ਦਸੰਬਰ ਵਿਚ ਓਹ ਪਟੀਸ਼ਨ ਰੱਦ ਹੋਗੀ।ਸੁਭਾਵਿਕ ਹੈ ਕਿ ਇਸ ਮਗਰੋਂ ਹਰ ਸੂਬਾ ਸਰਕਾਰ ਆਪੋ ਆਪਣੇ ਅਧੀਨ ਓਸ ਕੈਦੀ ਦੀ ਰਿਹਾਈ ਦੀ ਫਾਈਲ ਬਣਾਕੇ ,ਰਿਹਾਈ ਦੀ ਪ੍ਰਕਿਰਿਆ ਮੁਕੰਮਲ ਕਰੇ ਜਿਨ੍ਹਾਂ ਦੀਆਂ ਰਿਹਾਈਆਂ ਦਾ ਐਲਾਨ ਕੇਂਦਰ ਸਰਕਾਰ ਕਰ ਚੁੱਕੀ ਹੈ।

ਪਰ ਇਕਦਮ ਪਿਛਲੇ ਹਫਤੇ ਇਹ ਸਨਸਨੀਖੇਜ਼ ਖੁਲਾਸਾ ਹੋਇਆ ਕਿ ਜਿਨ੍ਹਾਂ ਕੈਦੀਆਂ ਦੀ ਰਿਹਾਈ ਦਾ ਐਲਾਨ ਕੇਂਦਰ ਸਰਕਾਰ ਕਰ ਚੁੱਕੀ ਹੈ,ਉਨ੍ਹਾਂ ਵਿਚੋ ਇਕ ਪ੍ਹੋ ਦਵਿੰਦਰਪਾਲ ਸਿੰਘ ਭੁੱਲਰ ਹੈ ਜੀਹਦੀ ਰਿਹਾਈ ਕੇਜਰੀਵਾਲ ਸਰਕਾਰ ਨੇ ਕਰਨੀ ਹੈ,ਉਨ੍ਹਾਂ ਦੀ ਰਿਹਾਈ ਦੀ ਫਾਈਲ ਉਤੇ ਚਾਰ ਵੇਰ ਗਲਤ ਰਿਪੋਰਟਾਂ ਕੀਤੀਆਂ ਗਈਆਂ ਨੇ।ਇਹ ਚਾਰੇ ਮੀਟਿੰਗਾਂ ਗੈਰਕਾਨੂੰਨੀ ਨੇ ਕਿਉਂਕਿ ਉਦੋਂ ਤਾਂ ਸੁਪਰੀਮ ਕੋਰਟ ਨੇ ਸਭ ਪ੍ਰਕਿਰਿਆ ਉਤੇ ਰੋਕ ਲਾਈ ਹੋਈ ਸੀ।ਕੇਜਰੀਵਾਲ ਸਰਕਾਰ ਨੂੰ ਕੀ ਲੋੜ ਸੀ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇ ਕੇ ਪ੍ਰੋਫੈਸਰ ਭੁੱਲਰ ਖਿਲਾਫ ਰਿਪੋਰਟਾਂ ਦੇਣ ਦੀ ਜਦਕਿ ਕੇਂਦਰ ਸਰਕਾਰ ਤਾਂ ਪਹਿਲਾਂ ਈ ਰਿਹਾਈ ਦਾ ਹੁਕਮ ਦੇ ਚੁੱਕੀ ਸੀ।ਕੀ ਕੇਜਰੀਵਾਲ ਸਰਕਾਰ ਮੁਲਕ ਦੇ ਹਿੰਦੂ ਕੱਟੜਵਾਦੀਆਂ ਸਾਹਮਣੇ ਖੁਦ ਨੂੰ ਮੋਦੀ ਨਾਲੋਂ ਵੱਡਾ ਤੇ ਮਹਾਨ ਦੇਸ਼ਭਗਤ ਸਾਬਤ ਕਰਨਾ ਚਾਹੁੰਦਾ ਹੈ ਕਿ ਦੇਖ ਲਵੋ ਭੁਲਰ ਸਾਹਿਬ ਨੂੰ ਮੋਦੀ ਅਮਿਤ ਸ਼ਾਹ ਬੇਸ਼ੱਕ ਛੱਡਣਾ ਚਾਹੇ ਪਰ ਮੈਂ ਡਟ ਗਿਆ।ਪਰ ਕੇਜਰੀਵਾਲ ਦੀ ਮਾੜੀ ਕਿਸਮਤ ਕਿ ਇਹ ਸਭ ਕੁਝ ਪੰਜਾਬ ਵਿਚ ਵੋਟਾਂ ਮੌਕੇ ਜਨਤਕ ਹੋ ਗਿਆ।ਹੁਣ ਕਹਿੰਦੇ ਨੇ ਕਿ ਫਾਈਲ ਐਲ ਜੀ ਕੋਲ ਆ।ਉਹਦੇ ਵਿਚ ਪਤਾ ਨਹੀਂ ਰਿਪੋਰਟ ਕਿਹੋ ਜਹੀ ਹੋਵੇਗੀ।ਪਰ ਸਵਾਲ ਤਾਂ ਇਹ ਹੈ ਕਿ ਮੋਦੀ ਸਰਕਾਰ ਦੇ ਫੈਸਲੇ ਦੇ ਉਲਟ ਕੇਜਰੀਵਾਲ ਸਰਕਾਰ ਨੇ ਪ੍ਰੋ ਭੁੱਲਰ ਦੀ ਰਿਹਾਈ ਦੇ ਖਿਲਾਫ ਰਿਪੋਰਟ ਤਿਆਰ ਕਰਨ ਮੌਕੇ ਐਨੇ ਗਲਤ ਸ਼ਬਦ ਕਿਉਂ ਵਰਤੇ? ਕੇਜਰੀਵਾਲ ਦੀ ਕਰਤੂਤ ਦੀ ਗੱਲ ਪਰਵਾਨ ਕਰਨ ਦੀ ਥਾਂ ਕੇਜਰੀਵਾਲ ਦੇ ਭਗਤ ਹੋਰ ਈ ਰਾਗ ਅਲਾਪ ਰਹੇ ਨੇ।ਆਖਦੇ  ਨੇ ਕਿ ਭੁੱਲਰ ਸਾਹਿਬ ਦੀ ਗੱਲ ਕਰਨ ਨਾਲ ਸਾਡੀ ਵੋਟ ਖਰਾਬ ਹੋ ਜਾਊ। ਤੁਸੀਂ ਬਾਦਲਕਿਆਂ ਨੂੰ,ਕਾਂਗਰਸੀਆਂ ਨੂੰ ਸੱਤਾ ਵਿਚ ਲਿਆਉਣਾ ਚਾਹੁੰਦੇ ਹੋਂ।ਪਰ ਹੁਣ ਕੇਜਰੀਵਾਲ ਦੇ ਸਮਰਥਕ ਰਹੇ ਬਹੁਤ ਸਾਰੇ ਸਿੱਖਾਂ ਨੇ ਕੇਜਰੀਵਾਲ ਦੀਆਂ ਭੇਡਾਂ ਦੀ ਭਕਾਈ ਸੁਣਨੀ ਮੰਨਣੀ ਬੰਦ ਕਰਤੀ ਹੈ ਕੀ ਜਿਹੋ ਜਿਹੇ ਕਾਂਗਰਸੀ ਤੇ ਬਾਦਲਕੇ ਨੇ ਉਹੋ ਜਿਹੇ ਆਮ ਆਦਮੀ ਪਾਰਟੀ ਵਾਲੇ ਨੇ।ਪਤਾ ਨਹੀਂ ਵਾਹਿਗੁਰੂ ਦੀ ਕਿਵੇਂ ਕਿਰਪਾ ਹੋਗੀ ਕਿ ਮੌਕੇ ਸਿਰ ਸੱਚ ਪਤਾ ਲੱਗ।ਗਿਆ ਨਹੀਂ ਦੁਨੀਆਂ ਨੇ ਹੱਸਣਾ ਸੀ ਕਿ ਕੇਜਰੀਵਾਲ ਭੁੱਲਰ ਸਾਹਿਬ ਦੀ ਫਾਈਲ ਰੱਦ ਕਰਦਾ ਰਿਹਾ ਤੇ ਸਿੱਖ ਉਹਨੂੰ ਵੋਟਾਂ ਪਾਉਂਦੇ ਰਹੇ।ਜੇ ਕਿਤੇ ਸੁਪਰੀਮ ਕੋਰਟ ਦਾ ਫੈਸਲਾ ਤੇ ਕੇਜਰੀਵਾਲ ਸਰਕਾਰ ਵਾਲੇ ਦਸਤਾਵੇਜ਼ ਚਾਰ ਪੰਜ ਮਹੀਨੇ ਲੇਟ ਹੋ ਜਾਂਦੇ ਤਾਂ ਉਨ੍ਹਾਂ ਸਿੱਖਾਂ ਦਾ ਮਰਨ ਹੋ ਜਾਂਦਾ ਜਿਹੜੇ ਕੇਜਰੀਵਾਲ ਨੂੰ ਸਿੱਖਾਂ ਦਾ ਚਹੇਤਾ ਦੱਸਕੇ ਵੋਟਾਂ ਪਵਾ ਚੁੱਕੇ ਹੁੰਦੇ।ਹੁਣ ਕੇਜਰੀਵਾਲ ਸਰਕਾਰ ਇਹ ਲਾਹਾ ਲੈਣ ਜੋਗੀ ਨਹੀਂ ਰਹੀ ਕਿ ਅਸੀਂ ਭੁੱਲਰ ਸਾਹਿਬ ਦੀ ਰਿਹਾਈ ਕਰਵਾਈ।ਇਹ ਕਰੈਡਿਟ ਮੋਦੀ ਸਰਕਾਰ ਨੂੰ ਜਾਵੇਗਾ ਤੇ ਸੰਗਤਾਂ ਨੂੰ ਜਾਵੇਗਾ ਕਿ ਕੇਜਰੀਵਾਲ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ ਅੜਿੱਕੇ ਡਾਹੁਣ ਵਾਲੀ ਪਰ ਸਿੱਖ ਸੰਗਤਾਂ ਨੇ ਕੇਜਰੀਵਾਲ ਦੀਆਂ ਭੇਡਾਂ ਖਿਲਾਫ ਜੰਗ ਜਿਤ ਲਈ।ਪ੍ਰੋ ਸਾਹਿਬ ਰਿਹਾਅ ਹੋਣਗੇ ਪਰ ਜੇ ਕਿਤੇ ਕੇਜਰੀਵਾਲ ਸਰਕਾਰ ਆਹ ਬੇਲੋੜੀਆਂ ਗਲਤ ਰਿਪੋਰਟਾਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਕੇ ਨਾ ਤਿਆਰ ਕਰਦੀ ਤਾਂ ਉਲਟਾ ਇਹੋ ਜਹੀਆਂ ਰਿਪੋਰਟਾਂ ਹੁੰਦੀਆਂ ਕਿ ਜਦ ਮੋਦੀ ਸਰਕਾਰ ਰਿਹਾਈ ਦੇ ਹੁਕਮ ਦੇ ਚੁੱਕੀ ਸੀ ਤੇ ਸੁਪਰੀਮ ਕੋਰਟ ਰੋਕ ਲਾ ਚੁੱਕੀ ਸੀ ਤਾਂ ਵੀ ਕੇਜਰੀਵਾਲ ਨੇ ਧੜੱਲੇ ਨਾਲ ਭੁੱਲਰ ਸਾਹਿਬ ਦੇ ਹੱਕ ਵਿੱਚ ਰਿਪੋਰਟਾਂ ਦਿਤੀਆਂ ਸੀ ਤਾਂ ਅੱਜ ਵੋਟਾਂ ਮੌਕੇ ਇਸ ਪਾਰਟੀ ਦੀ ਕਹਾਣੀ ਈ ਹੋਰ ਹੋਣੀ ਸੀ।ਹੁਣ ਕੇਜਰੀਵਾਲ ਦੇ ਭਗਤਾਂ ਨੂੰ ਸੱਚ ਦਾ ਪਤਾ ਹੋਵੇ ਜਾਂ ਨਾ ਪਰ ਕੇਜਰੀਵਾਲ ਦੇ ਭਰਮਜਾਲ ਵਿਚੋਂ ਨਿਕਲ ਚੁੱਕੇ ਵੀਰ ਮੰਨਦੇ ਨੇ ਕਿ "ਘੁਮਾਣ ਸਾਹਿਬ ਸਾਨੂੰ ਯਕੀਨ ਈ ਨਹੀਂ ਸੀ ਆਉਂਦਾ ਕਿ ਕਦੇ ਕੇਜਰੀਵਾਲ ਭੁੱਲਰ ਸਾਹਿਬ ਖਿਲਾਫ ਭੁਗਤਿਆ ਹੋਵੇਗਾ,ਇਸ ਕਰਕੇ ਤੁਹਾਨੂੰ ਗਲਤ ਸਮਝਦੇ ਸਾਂ,ਪਰ ਸ਼ੁਕਰ ਆ,ਗੱਲ ਸਮਝ ਆਗੀ,ਹੁਣ ਵੋਟਾਂ ਮੌਕੇ ਖਿਆਲ ਰੱਖਾਂਗੇ।"