ਇੰਡੀਆ ਗੇਟ 'ਤੇ ਲਗਾਇਆ ਜਾਵੇਗਾ ਸੁਭਾਸ਼ ਚੰਦਰ ਬੋਸ ਦਾ ਬੁੱਤ: ਨਰਿੰਦਰ ਮੋਦੀ

ਇੰਡੀਆ ਗੇਟ 'ਤੇ ਲਗਾਇਆ ਜਾਵੇਗਾ ਸੁਭਾਸ਼ ਚੰਦਰ ਬੋਸ ਦਾ ਬੁੱਤ: ਨਰਿੰਦਰ ਮੋਦੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਇੰਡੀਆ ਗੇਟ 'ਤੇ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬੁੱਤ ਗ੍ਰੇਨਾਈਟ ਦੀ ਹੋਵੇਗੀ।ਇੰਡੀਆ ਗੇਟ 'ਤੇ ਉਨ੍ਹਾਂ ਦੀ ਬਣਾਈ ਗਈ ਸ਼ਾਨਦਾਰ ਮੂਰਤੀ ਲਗਾਈ ਜਾਵੇਗੀ। ਇਹ ਉਨ੍ਹਾਂ ਪ੍ਰਤੀ ਰਾਸ਼ਟਰ ਦੇ ਅਹਿਸਾਨ ਦਾ ਪ੍ਰਤੀਕ ਹੋਵੇਗਾ। ਨੇਤਾ ਜੀ ਦੀ ਇਸ ਮੂਰਤੀ ਦਾ ਮਾਪ 28 ਫੁੱਟ ਗੁਣਾ 6 ਫੁੱਟ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਨੇਤਾ ਜੀ ਦੀ ਗ੍ਰੇਨਾਈਟ ਮੂਰਤੀ ਤਿਆਰ ਨਹੀਂ ਹੋ ਜਾਂਦੀ, ਉਦੋਂ ਤੱਕ ਉਸ ਜਗ੍ਹਾ 'ਤੇ ਹੋਲੋਗ੍ਰਾਮ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ 23 ਜਨਵਰੀ ਨੂੰ ਨੇਤਾ ਜੀ ਦੇ ਜਨਮ ਦਿਨ ਮੌਕੇ ਇਸ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਹੁਣ ਨੇਤਾ ਜੀ ਦੀ ਜਯੰਤੀ ਨੂੰ ਕਵਰ ਕਰਨ ਲਈ ਗਣਤੰਤਰ ਦਿਵਸ ਸਮਾਰੋਹ ਹਰ ਸਾਲ 24 ਜਨਵਰੀ ਦੀ ਬਜਾਏ 23 ਜਨਵਰੀ ਤੋਂ ਸ਼ੁਰੂ ਹੋਵੇਗਾ।