ਸਿੱਧੂ ਦਾ ਅਸਤੀਫ਼ਾ ਕਾਂਗਰਸ ਲਈ ਮਹਾਂ ਸੰਕਟ

ਸਿੱਧੂ ਦਾ ਅਸਤੀਫ਼ਾ ਕਾਂਗਰਸ ਲਈ ਮਹਾਂ ਸੰਕਟ

ਸਮੱਸਿਆਵਾਂ ਦੇ ਵਧਣ ਨਾਲ ਸਰਕਾਰ ਦੀ ਕੰਮ ਕਰਨ ਦੀ ਸਮਰੱਥਾ ’ਤੇ ਵੀ ਅਸਰ ਪਵੇਗਾ।       

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸੂਬੇ ਦੀ ਸਿਆਸਤ ਵਿਚ ਫਿਰ ਅਸਥਿਰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਲਗਭਗ 10 ਹਫ਼ਤੇ ਪਹਿਲਾਂ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਵਿਚ ਤਬਦੀਲੀ ਦਾ ਮਾਹੌਲ ਦੇਖਿਆ ਜਾ ਰਿਹਾ ਸੀ।  ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨਾਲ ਸੂਬੇ ਦੀ ਸਿਆਸਤ ਵਿਚ ਉਹ ਪਸਾਰ ਉੱਭਰੇ ਜਿਨ੍ਹਾਂ ਬਾਰੇ ਸਿਆਸੀ ਆਗੂਆਂ ਨੇ ਪਹਿਲਾਂ ਨਹੀਂ ਸੀ ਸੋਚਿਆ। ਕੁਝ ਹੀ ਦਿਨਾਂ ਵਿਚ ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਚੰਨੀ ਦਾ ਮੁੱਖ ਮੰਤਰੀ ਬਣਨਾ ਇਕ ਇਤਿਹਾਸਕ ਤਬਦੀਲੀ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਚੰਨੀ ਨੂੰ ਹੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਪਵੇਗਾ।ਅਸਲ ਵਿਚ ਕਾਂਗਰਸ ਹਾਈਕਮਾਨ ਕੋਲ ਪੰਜਾਬ ਤੇ ਸਿਖ ਮੁਦਿਆਂ ਬਾਰੇ ਸਮਝ ਦੀ ਘਾਟ ਹੈ ਜਿਸ ਕਰਕੇ ਇਹ ਸੰਕਟ ਉਭਰ ਰਹੇ ਹਨ।ਪੰਜਾਬ ਦੀ  ਸਿਆਸਤ ਬਾਰੇ ਜੇ ਕਿਸੇ ਨੂੰ ਗੰਭੀਰ ਸਮਝ ਸੀ ,ਉਹ  ਬਹਜਨ ਸੁਪਰੀਮੋ ਕਾਂਸ਼ੀ ਰਾਮ ਜੀ ਨੂੰ ਸੀ।ਉਹ ਸਮਝ ਕਾਂਗਰਸ ਕੋਲ ਨਹੀਂ ਹੈ ਨਾ ਭਾਜਪਾ ਕੋਲ ਹੈ ।ਕਾਂਸ਼ੀ ਰਾਮ ਜਾਣਦੇ ਸਨ ਪੰਜਾਬ ਦੀ ਭੂਗੋਲਿਕ ,ਸਿਆਸੀ ਤੇ ਸਾਮਾਜਿਕ ਸਥਿਤੀ ਨੂੰ।ਉਹ ਸਚਮੁਚ ਸ਼ੋਸ਼ਲ ਸਿਆਸੀ ਇੰਜੀਨੀਅਰ ਸਨ। ਉਹਨਾਂਂ ਨੇ ਆਪਣੀੀ ਸਿਆਸਤ ਵਿਚ ਸਿਖ ਧਰਮ ਤੇ ਸਿਖ ਭਾਈਚਾਰਾ ਕਦੇ ਖਾਰਜ ਨਹੀਂ ਕੀਤਾ।ਕਾਂਗਰਸ ਭਾਜਪਾ ਵਾਂਗ ਪੰਜਾਬ ਦਲਿਤ ਹਿੰਦੂ ਸਿਆਸਤ ਖੇਡਣਾ ਚਾਹੁੰਦੀ ਸੀ।ਬਾਬਾ ਕਾਸ਼ੀ ਰਾਮ ਦਲਿਤ ਸਿਖ ਸਿਆਸਤ ਕਰਨਾ ਚਾਹੁੰਦੇ ਸਨ।ਇਸੇ ਕਰਕੇ ਉਹਨਾਂ ਬਹੁਜਨ ਨਾਮ ਦਿਤਾ।ਹਿੰਦੂ ਮੂਲਨਿਵਾਸੀ ਗਠਜੋੜ ਇਕ ਤਰਾਂ ਮਨੂਵਾਦੀ ਸਿਆਸਤ ਹੈ ਤਾਂਂ ਜੋ ਪੰਜਾਬੀ  ਤੇ ਪੰਥਕ ਮੁੁਦਿਆਂ ਨੂੰ ਵਿਸਾਰਿਆ ਜਾ ਸਕੇ।ਜਦਕਿ ਦਲਿਤ ਪੰਥ ਗਠਜੋੋੜ  ਸੰਗਤੀ ਤੇ ਸਰਬਤ ਦੇ ਭਲੇ ਦੀ ਸਿਆਸਤ ਹੈ।ਕਾਂਸ਼ੀ ਰਾਮ ਇਸ ਗਠਜੋੜ ਵਿਚ ਕਾਮਯਾਬ ਸਨ।ਯੂਪੀ ਤਕ ਉਹਨਾਂ ਮਨੂਵਾਦ ਉਪਰ ਆਪਣਾ ਗਲਬਾ ਰਖਿਆ।ਵਿਰੋਧੀਆਂ ਨੂੰ ਗੋਡੇ ਭਾਰ ਕੀਤਾ।ਬਾਦਲਕਿਆਂ ਦੀ ਗਲਤ ਸਿਆਸੀ ਨੀਤੀ ਕਾਰਣ ਅਕਾਲੀ ਦਲ ਨੂੰ ਕਾਂਸ਼ੀਰਾਮ ਫਿਨੌਨਮੇ ਦੀ ਸਮਝ ਨਹੀਂ ਪਈ।ਹੁਣ ਵੀ ਕਾਸ਼ੀਰਾਮ ਦੀ ਸਿਆਸਤ ਕਾਮਯਾਬ ਹੋ ਸਕਦੀ ਹੈ।ਦੁਖਾਂਤ ਇਹ ਹੈ ਕਿ ਕਾਸ਼ੀਰਾਮ ਸਿਆਸਤ ਦੇ ਵਾਰਸ ਇਧਰ ਉਧਰ ਗਵਾਚੇ ਹਨ। ਜੇਕਰ ਅਕਾਲੀ ਦਲ ਪੰਥਕ ਹਿਤਾਂ ਲਈ ਤਬਦੀਲੀ ਲਿਆਵੇ ਤਾਂਂ ਪੰਜਾਬ ਦਾ ਉਭਾਰ ਹੋ ਸਕਦਾ ਹੈ।ਗੁੁੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮੁਦੇ ਉਪਰ ਜਿਵੇ ਅਕਾਲੀ ਰੁਲੇ ਉਂਝ ਕਾਂਗਰਸ ਵੀ ਰੁਲੇਗੀ।ਕਾਂਂਗਰਸ ਦੀ ਪਹੁੁੰਚ ਇਸ ਬਾਰੇ ਲੰਗੜੀ ਹੈੈੈ ।ਗਾਂਧੀਵਾਦੀ ਸਿਆਸਤ ਇਹੀ ਹੈ ਕਿ ਸਿਖਾਂ  ਨਾਲ ਨਿਆਂ ਕਰਨ ਉਪਰ ਤੁਸੀਂ ਚੁਪ ਕਰ ਜਾਵੋ।ਸਿਖਾਂ ਨਾਲ ਬੇਇਨਸਾਫੀ ਕਰਨ ਵਾਲਿਆਂ ਦੇ ਗਲ ਵਿਚ ਹਾਰ ਪਾਵੋ ਸਿਆਸੀ ਅਹੁਦੇ ਦੇਵੋ।ਇੰਦਰਾ ਦੀ  ਨੀਤੀ ਤੋਂ ਕਾਂਗਰਸ ਟਸ ਮਸ ਨਹੀਂ ਹੋਈ।ਇਸੇ ਕਰਕੇ ਉਹ ਮੋਦੀ ਸਿਆਸਤ ਦਾ ਬਦਲ ਨਹੀਂ ਬਣ ਸਕੀ।ਜੇ ਕਾਂਗਰਸ ਕੋਲੋਂ ਪੰਜਾਬ ਗਵਾਚਿਆ ਤੇ ਸਿਖਾਂ ਦਾ ਵਿਰੋਧ ਹੋਇਆ ਤਾਂ ਕਾਂਗਰਸ ਨੂੰ ਸਿਆਸੀ ਤੌਰ ਉਪਰ ਰਾਸ ਨਹੀਂ ਆਵੇਗਾ।ਸਿਖਾਂ ਵਿਚ ਗੁਰੂ ਮਾਡਲ ਸਰਬਤ ਦਾ ਭਲਾ ਹੈ ਜੋ ਉਸਨੂੰ ਭਾਰਤ ਦੀ ਅਗਵਾਈ ਕਰਨ ਦੀ ਸਮਰਥਾ ਦੇ ਰਿਹਾ।ਸਿਖ ਲੀਡਰਸ਼ਿਪ ਥੋਥੀ ਹੋਵੇ ਪਰ ਗੁਰੂ ਦੀ ਸੰਗਤ ਪੂਰੀ ਤਰਾਂ ਸੁਚੇਤ ਹੈ ਆਪਣੇ ਪੰਜਾਬ ,ਆਪਣੀ ਹਸਤੀ ਤੇ ਪੰਜਾਬੀ ਭਾਈਚਾਰੇ ਪ੍ਰਤੀ।ਐਵੇ ਨਹੀਂ ਹਿੰਦੂ ਸਿਖ ਤਣਾਅ ਖਤਮ ਹੋਇਆ।ਪਠਾਾਨਕੋੋੋਟ ਜਲੰਧਰ ਬੈੈੈਲਟ ਉਪਰ ਹਿੰੰਦੂ ਭਾਈਚਾਰਾ ਭਾਰੂ ਹੈ।ਇਥੇ ਕਿਸਾਨ ਮੋਰਚੇ ਦਾ ਸਮਰਥਨ ਕਰਕੇ ਸਿਖ ਪੰਥ ਨਾਲ ਸਾਂਝ ਪਾਈ ਹੈੈ।ਪਹਿਲ ਕਦਮੀ ਗੁਰੂ ਪੰਥ ਦੀ ਹੈ।ਇਹ ਸਮਝਣ ਵਾਲਾ ਨੁਕਤਾ ਹੈ ਕਿ ਜੇ ਪੰਜਾਬ ਵਿਚ ਬਤੀ ਪ੍ਰਤੀਸ਼ਤ ਦਲਿਤ ਹਨ ਤਾਂ ਉਹਨਾਂ ਵਿਚੋਂ ਵੀਹ ਪ੍ਰਤੀਸ਼ਤ ਸਿਖ ਧਰਮ ਵਾਲੇ ਹਨ।ਜਦੋਂ ਇਹ ਨਰੇਟਿਵ ਕੋਈ ਰਾਜਨੀਤਕ ਪਾਰਟੀ ਸਮਝੇਗੀ ਉਹੀ ਕਾਮਯਾਬ ਹੋਵੇਗੀ।ਗੁਰੂ ਗਰੰਥ ਸਾਹਿਬ ਦੇ ਕਾਂਡ ਬਾਰੇ ਅਨਿਆਂ ਕਰਨ ਵਾਲੀ ਪਾਰਟੀਆਂ ਦਾ ਪੰਜਾਬ ਵਿਚ  ਭਵਿੱਖ ਨਹੀਂ।

 ਇਹ ਵਖਰੀ ਗਲ ਹੈ ਕਿ ਸਿਧੂ ਇਸ ਸਟੈਂਡ ਉਪਰ ਟਿਕੇ ਜਾਂ ਨਾ।ਪਰ ਕਾਂਗਰਸ ਆਪਣਾ ਵਾਜੂਦ ਗੁਆ ਚੁਕੀ ਹੈ।ਕੋਈ ਵੀ ਚਮਤਕਾਰ ਉਸਨੂੰ ਬਚਾ ਸਕੇਗਾ। ਨਵਜੋਤ ਸਿੱਧੂ ਦੀ ਸਿਆਸੀ ਔਖ ਦਾ ਮੁੱਢ ਮੁੱਖ ਮੰਤਰੀ ਚੰਨੀ ਵੱਲੋਂ ਸਿੱਧੂ ਦੀ ਸਲਾਹ ਤੋਂ ਬਿਨਾਂ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਨ ਤੋਂ ਹੀ ਬੱਝ ਗਿਆ ਸੀ।  ਸਿੱਧੂ ਦਾ ਤਰਕ ਹੈ ਕਿ ਅਜਿਹੇ ਸ਼ਖ਼ਸ ਨੂੰ ਡੀਜੀਪੀ ਲਾਇਆ ਗਿਆ ਹੈ ਜਿਸ ਦੀ ਅਗਵਾਈ ਵਿਚ ਬਰਗਾੜੀ ਕਾਂਡ ਵਿਚ ਪਹਿਲੀ ‘ਸਿਟ’ ਬਣੀ ਸੀ ਅਤੇ ਦੋ ਨੌਜਵਾਨਾਂ ਨੂੰ ਨਿਹੱਥੇ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਤਰ੍ਹਾਂ ਸਿੱਧੂ ਅੰਦਰੋਂ ਇਸ ਗੱਲੋਂ ਵੀ ਔਖੇ ਸਨ ਕਿ ਪੰਜਾਬ ਦਾ ਐਡਵੋਕੇਟ ਜਨਰਲ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਨੂੰ ਬਣਾਇਆ ਗਿਆ ਹੈ। ਨਵਜੋਤ ਸਿੱਧੂ ਆਪਣੀ ਪਸੰਦ ਦਾ ਐਡਵੋਕੇਟ ਜਨਰਲ ਨਿਯੁਕਤ ਕਰਾਉਣਾ ਚਾਹੁੰਦੇ ਸਨ, ਪਰ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ।ਜੇਕਰ ਰਾਜਨੀਤੀ ਕੈਪਟਨ ਵਾਲੀ ਕਰਨੀ ਸੀ ਤਾਂ ਅਜਿਹੇ ਖਿਲਾਰੇ ਪਾਉਣ ਦੀ ਕੀ ਲੋੜ ਸੀ।  ਕਾਂਗਰਸ ਹਾਈ ਕਮਾਨ ਸਾਹਮਣੇ ਵੱਡੀ ਚੁਣੌਤੀ ਹੈ ਕਿ ਉਹ ਇਸ ਵਿਵਾਦ ਨੂੰ ਕਿਵੇਂ ਸਮੇਟੇ : ਕੀ ਉਹ ਸਿੱਧੂ ਤੋਂ ਅਸਤੀਫ਼ਾ ਵਾਪਸ ਦਿਵਾ ਕੇ ਪੰਜਾਬ ਦੇ ਕਾਂਗਰਸੀ ਆਗੂਆਂ ਵਿਚ ਆਪਸੀ ਸੁਲ੍ਹਾ-ਸਫ਼ਾਈ ਕਰਵਾ ਲਵੇਗੀ ਜਾਂ ਫਿਰ ਕਿਸੇ ਨਵੇਂ ਆਗੂ ਨੂੰ ਸੂਬਾ ਪ੍ਰਧਾਨ ਬਣਾਇਆ ਜਾਵੇਗਾ। ਇਸ ਕਦਮ ਨਾਲ ਸਿੱਧੂ ਦਾ ਸਿਆਸੀ ਜੀਵਨ ਦਾਅ ’ਤੇ ਲੱਗ ਗਿਆ ਹੈ ਅਤੇ ਉਸ ਦੇ ਵਿਰੋਧੀ ਕਹਿ ਰਹੇ ਹਨ ਕਿ ਉਹ ਅਸਥਿਰ ਸੁਭਾਅ ਦਾ ਵਿਅਕਤੀ ਹੈ। ਸਿੱਧੂ ਦੇ ਅਸਤੀਫ਼ੇ ਕਾਰਨ ਲੋਕਾਂ ਵਿਚ ਇਹ ਪ੍ਰਭਾਵ ਵੀ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ, ਜਿਸ ਦੀ ਅਗਵਾਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਕਰ ਰਹੇ ਹਨ, ਕੋਲ ਸਿਆਸੀ ਵਿਅਕਤੀਆਂ ਦੀਆਂ ਸ਼ਖ਼ਸੀਅਤਾਂ ਨੂੰ ਸਮਝਣ ਅਤੇ ਮਾਮਲਿਆਂ ਨੂੰ ਸੁਲਝਾਉਣ ਦੀ ਸਮਰੱਥਾ ਨਹੀਂ ਹੈ। ਪੰਜਾਬ ਕਾਂਗਰਸ ਕੋਲ ਸਮਾਂ ਬਹੁਤ ਘੱਟ ਹੈ ਅਤੇ ਸਮੱਸਿਆਵਾਂ ਦੇ ਵਧਣ ਨਾਲ ਸਰਕਾਰ ਦੀ ਕੰਮ ਕਰਨ ਦੀ ਸਮਰੱਥਾ ’ਤੇ ਵੀ ਅਸਰ ਪਵੇਗਾ।                       

ਰਜਿੰਦਰ ਸਿੰਘ ਪੁਰੇਵਾਲ