ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -5)

ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -5)

ਨਿਆਣਿਆਂ ਨੂੰ ਸੁਣਾਇਓ ਹਾਰੇ ਨਹੀਂ ਜਿੱਤੇ ਸੀ ਅਸੀਂ.....

ਮਹਾਭਾਰਤ ਦੌਰਾਨ ਜਦ ਅਰਜਨ ਨੇ ਕੌਰਵਾਂ ਖ਼ਿਲਾਫ਼ ਜੰਗ ਲੜਨ ਤੋਂ ਇਨਕਾਰ ਕਰ ਦਿੱਤਾ ਤਾਂ ਕ੍ਰਿਸ਼ਨ ਭਗਵਾਨ ਨੇ ਸਮਝਾਉਂਦਿਆਂ ਕਿਹਾ ਕਿ ਜੇ ਅਸੀਂ ਜੰਗ ਜਿੱਤ ਗਏ ਤਾਂ ਇਤਿਹਾਸ ਅਸੀਂ ਲਿਖਾਂਗੇ ਜੇ ਹਾਰ ਗਏ ਤਾਂ ਦੁਸ਼ਮਣ ਇਤਿਹਾਸ ਵਿਚ ਸਾਨੂੰ ਗੁਨਾਹਗਾਰ ਸਿੱਧ ਕਰੇਗਾ ,ਜਿੱਤੇ ਤਾਂ ਇਤਿਹਾਸ ਵਿਚ ਦ੍ਰੋਪਤੀ ਦੇਵੀ ਕਹਿਲਾਏਗੀ ,ਹਾਰੇ ਤਾਂ ਦੁਸ਼ਮਣ ਉਸ ਨੂੰ ਅਪਮਾਨਿਤ ਕਰ ਕੇ ਬਦਚਲਣ ਸਿੱਧ ਕਰੇਗਾ | ਜੂਨ 1984 ਦੇ ਜੰਗ ਹਿੰਦ ਪੰਜਾਬ ਵਿਚ ਭਾਵੇਂ ਦੋਵਾਂ ਪਾਸਿਆਂ ਦੇ ਮੁੱਖੀਆਂ ਦੀ ਜਾਨ ਗੁਆਚ ਗਈ ਇਸ ਲਈ ਜੰਗ ਦੀ ਜਿੱਤ ਹਾਰ ਦਾ ਫੈਸਲਾ ਜੰਗੀ ਅਸੂਲਾਂ ਅਨੁਸਾਰ ਵੀ ਬਰਾਬਰ ਤੇ ਖਲੋ ਗਿਆ,ਪਰ ਦੁੱਖ ਇਸ ਗੱਲ ਦਾ ਹੈ ਕਿ 200 ਜੰਗਜੂਆਂ ਨੇ ਵਿਸ਼ਵ ਦੀ ਤੀਸਰੀ ਵੱਡੀ ਜੰਗੀ ਤਾਕਤ ਦੀਆਂ ਪੰਜ ਤਰਾਂ ਦੀਆਂ ਜੰਗੀ ਮਿਸਲਾਂ ਨੂੰ ਜਿਸ ਢੰਗ ਨਾਲ ਧੂੜ ਚਟਾਈ ਉਸ ਦੇ ਅਧਾਰ ਤੇ ਇਸ ਜੰਗ ਦਾ ਜੇਤੂ ਸੰਤ ਜਰਨੈਲ ਸਿੰਘ ਹੈ ਪਰ  ਸਿੱਖ ਕੌਮ ਖੁਦ ਹੀ ਦੁਸ਼ਮਣ ਦੀ ਸਾਜਿਸ਼ ਦਾ ਸ਼ਿਕਾਰ ਹੋਕੇ ਆਪਣੇ ਜੰਗਜੂਆਂ ਨੂੰ ਬਣਦਾ ਸਨਮਾਨ ਨਹੀਂ ਦੇ ਸਕੀ ,1984 ਵਿਚ ਅੰਮ੍ਰਿਤਸਰ ਵਿਚ ਦੁਹਰਾਈ ਗਈ ਚਮਕੌਰ ਗੜ੍ਹੀ ਦੀ ਦਾਸਤਾਨ ਹਰ ਸਿੱਖ ਬੱਚੇ ਦੇ ਪੋਟਿਆਂ ਤੇ ਹੋਣੀ ਚਾਹੀਦੀ ਸੀ ਪਰ ਸਿੱਖ ਕੌਮ ਸਹੀ ਹੁੰਦਿਆਂ ਵੀ ਦੁਸ਼ਮਣ ਦੀ ਚਾਲ ਵਿਚ ਫਸ ਕੇ 1984 ਦੇ ਮਾਣਮੱਤੇ ਇਤਿਹਾਸ ਤੋਂ ਟਾਲਾ ਵੱਟਦੀ ਹੈ ਜਾਂ ਇਸ ਵਿਸ਼ੇ ਨੂੰ ਖ਼ਤਰਨਾਕ ਮੰਨਕੇ ਡਰ ਜਾਂਦੀ ਹੈ , ਆਉ ਜਾਣੀਏ ਕਿ ਸਾਡੇ ਪੁਰਖੇ ਕੌਮੀ ਅਜ਼ਮਤ ਲਈ ਕਿਵੇਂ ਲੜੇ ਸੀ ਅਸੀਂ ਪਹਿਲੇ ਭਾਗਾਂ ਵਿਚ ਪੜ੍ਹ ਚੁਕੇ ਹਾਂ ਕਿ ਇਕ ਜੂਨ ਨੂੰ ਸ਼ੁਰੂ ਹੋਈ ਗੋਲੀਬਾਰੀ 4ਜੂਨ ਤੱਕ ਬੰਬਬਾਰੀ ਵਿਚ ਤਬਦੀਲ ਹੋ ਗਈ ਸੀ ,ਭਾਰਤੀ ਫੌਜ ਸਮੇਤ ਹੋਰ ਚਾਰ ਫੋਰਸਾਂ ਸਾਂਝਾ ਓਪ੍ਰੇਸ਼ਨ ਚਲਾ ਰਹੀਆਂ ਸਨ |

     ਭਾਰਤੀ ਫੌਜ ਦੇ ਜਰਨੈਲਾਂ ਕੋਲ ਭਾਵੇਂ ਸੂਹੀਆ ਮਹਿਕਮੇ ਦੀ ਬਹੁਤ ਵੱਡੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਸਿੱਖ ਜੰਗਜੂਆਂ ਦੀ ਜਵਾਬੀ ਗੋਲੀਬਾਰੀ ਤੋਂ ਉਹਨਾਂ ਦੇ ਟਿਕਾਣਿਆਂ ਦੀ ਸੂਹ ਲੈਣੀ ਚਹੁੰਦੇ ਸੀ ਇਸ ਲਈ ਤਿੰਨ ਅਤੇ ਚਾਰ ਜੂਨ ਨੂੰ ਫੌਜ ਵਲੋਂ ਭਾਰੀ ਗੋਲਾਬਾਰੀ ਕੀਤੀ ਗਈ ,ਜਰਨਲ ਬਰਾੜ ਦਾ ਕਹਿਣਾ ਹੈ ਕਿ ਤਿੰਨ ਤੋਂ ਪੰਜ ਜੂਨ ਤੱਕ ਦਾ ਸਮਾਂ ਸਾਰੇ ਜਰਨੈਲਾਂ ਨੂੰ ਇਹ ਨੀਤੀ ਘੜਣ ਲਈ ਲੱਗਾ ਕਿ ਅੰਦਰ ਦਾਖ਼ਲ ਕਿਵੇਂ ਹੋਣਾ ਹੈ , ਦਰਬਾਰ ਸਾਹਿਬ ਸਮੂਹ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਦਰਬਾਰ ਸਾਹਿਬ ,ਸਰਾਵਾਂ ਵਾਲਾ ਪਾਸਾ ,ਅਤੇ ਬਾਹਰੀ ਮੋਰਚੇ , ਤਿੰਨਾਂ ਥਾਵੀਂ ਇਕੋ ਸਮੇਂ ਅੰਦਰ ਲੰਘਣ ਦੀ ਯੋਜਨਾ ਬਣਾਈ ਗਈ , ਸਮਾਂ 5 ਜੂਨ ਰਾਤ 9 ਵਜੇ ਦਾ ਚੁਣਿਆਂ ਗਿਆ ,ਪਰ ਇਸ ਤੋਂ ਪਹਿਲਾਂ ਦਿਨ ਵਿਚ ਯਾਨੀ 5 ਜੂਨ ਨੂੰ ਉੱਚੀਆਂ ਮੁੱਖ ਇਮਾਰਤਾਂ ,ਦੋਵੇਂ ਰਾਮਗੜ੍ਹੀਆ ਬੁੰਗੇ ਅਤੇ ਪਾਣੀ ਵਾਲੀ ਟੈਂਕੀ ਕਰਨਲ ਈ ਡਬਲਿਊ ਫ਼ਰਨਾਂਡਿਸ ਦੀ ਤੋਪਖਾਨਾ ਪਲਟਣ ਨੇ ਪੂਰੀ ਤਰਾਂ ਤੋਪਾਂ ਨਾਲ ਉਡਾ ਦਿੱਤੇ , ਯੋਜਨਾ ਅਨੁਸਾਰ ਬੀ ਐਸ ਐਫ ਨੇ ਹੋਟਲ ਟੈਂਪਲ ਵਿਊ ਤੇ ਕਬਜਾ ਕਰਨਾ ਸੀ , ਸੀ ਆਰ ਪੀ ਨੇ ਬ੍ਰਹਮ ਬੂਟਾ ਅਤੇ ਸਰਾਂ ਤੇ ਕਬਜਾ ਕਰਨਾ ਸੀ , ਫੌਜ ,ਕਮਾਂਡੋ ,ਬੀ ਐਸ ਐਫ ,ਤੇ ਟੋਭਾ ਪਲਟਣ ਨੇ ਦਰਬਾਰ ਸਾਹਿਬ ਤੇ ਕਬਜਾ ਕਰਨਾ ਸੀ |ਓਧਰ ਬਾਬਾ ਜਰਨੈਲ ਸਿੰਘ ਦੀ ਹਦਾਇਤ ਸੀ ਕਿ ਨਿਗੂਣੀ ਮਾਤਰਾ ਵਿਚ ਜੰਗੀ ਸਾਮਾਨ ਦੀ ਸਹੀ ਵਰਤੋਂ ਕਰਦਿਆਂ ਕੋਈ ਗੋਲੀ ਨਹੀਂ ਚਲਾਉਣੀ ਜਦ ਤੱਕ ਫੌਜੀ ਪਰਿਕਰਮਾ ਵਿਚ ਪੈਰ ਨਾ ਪਾਉਣ ਇਸ ਲਈ 5 ਜੂਨ ਸਾਰਾ ਦਿਨ ਮੋਰਚਿਆਂ ਦੀ ਮਜਬੂਤੀ ਅਤੇ ਨਾਮ ਬਾਣੀ ਦੇ ਸਿਮਰਨ ਨਾਲ ਮਾਨਸਿਕ ਮਜਬੂਤੀ ਕਰ ਕੇ ਵੈਰੀ ਦਲ ਦੇ ਅੰਦਰ ਆਉਣ ਦਾ ਇੰਤਜਾਰ ਕੀਤਾ ਗਿਆ ,ਮੋਰਚਿਆਂ ਵਿਚ ਬੈਠੇ ਹਰ ਸਿੰਘ ਦੇ ਅੰਦਰ ਜਜਬਾਤਾਂ ਦਾ ਜਵਾਲਾਮੁਖੀ ਉਬਾਲੇ ਮਾਰ ਰਿਹਾ ਸੀ ਇੰਤਜਾਰ ਸੀ ਤਾਂ ਬਸ ਫੌਜ ਦੇ ਅੰਦਰ ਆਉਣ ਦਾ ,ਅੱਜ ਦੀ ਰਾਤ ਦੋਵਾਂ ਧਿਰਾਂ ਲਈ ਬਹੁਤ ਲੰਮੀ ਹੋਣ ਵਾਲੀ ਸੀ , ਰਾਤ ਲਗਭਗ 9:30 ਵਜੇ ਯੋਜਨਾ ਮੁਤਾਬਕ ਜਰਨਲ ਬਰਾੜ ਨੇ ਦਰਜਨ ਭਰ  ਪਲਟਨਾਂ ਨਾਲ ਸਾਰੇ ਪਾਸਿਆਂ ਤੋਂ ਦਾਖਲੇ ਦੀ ਕੋਸ਼ਿਸ਼ ਕੀਤੀ ਪਰ ਫੌਜੀ ਜਰਨੈਲਾਂ ਦੀ ਕਈ ਦਿਨਾਂ ਦੀ ਮਿਹਨਤ ਉੱਤੇ ਜਰਨਲ ਸ਼ੁਬੇਗ ਸਿੰਘ ਦੀ ਯੁੱਧ ਨੀਤੀ ਅਤੇ ਸਿੱਖ ਜੰਗਜੂਆਂ ਨੇ ਕੁੱਝ ਘੰਟਿਆਂ ਵਿਚ ਹੀ ਪਾਣੀ ਫੇਰ ਦਿੱਤਾ ,ਫੌਜੀ ਜਰਨੈਲ ਬਰਾੜ ਨੂੰ ਲਿਖਣਾ ਪਿਆ ਕਿ ਸਾਡੀ ਯੋਜਨਾ ਧਰੀ ਧਰਾਹੀ ਰਹਿ ਗਈ ,ਕੁਲਦੀਪ ਬਰਾੜ ਨੇ ਸੋਚਿਆ ਵੀ ਨਹੀਂ ਸੀ ਕਿ ਸਿੱਖ ਜੰਗਜੂ ਏਨੀ ਬੁਰੀ ਤਰਾਂ ਮੂੰਹ ਤੋੜ ਜੁਆਬ ਦੇਣਗੇ ,ਉਸ ਨੂੰ ਲਿਖਣਾ ਪਿਆ ਕਿ ਸਾਡੇ ਕੋਲ ਸਹੀ ਜਾਣਕਾਰੀ ਨਹੀਂ ਸੀ ,ਯਾਦ ਰੱਖਣਾ ਤਨਖਾਹ ਦਾਰ ਮੁਲਾਜਮ ਤੇ ਕੌਮੀ ਜੰਗਜੂ ਦੇ ਨਿਸ਼ਚੇ ਵਿਚ ਫਰਕ ਹੁੰਦਾ ,ਬਰਾੜ ਨੂੰ ਲਿਖਣਾ ਪਿਆ ਕਿ ਪਹਿਲੇ ਹੱਲੇ ਵਿਚ ਹੀ ਸਾਡੀ 30% ਫੌਜ ਮਾਰੀ ਗਈ ,ਅਸਲ ਵਿਚ ਇਹ ਗਿਣਤੀ ਹੋਰ ਵਧੇਰੇ ਹੈ ਪਰ ਨਾਮੋਸ਼ੀ ਦੇ ਡਰ ਤੋਂ ਬਰਾੜ ਪਹਿਲੇ ਹੱਲੇ ਦੀ ਮਾਰ ਨੂੰ ਘੱਟ ਕਰ ਕੇ ਲਿਖ ਰਿਹਾ ,ਸਿੱਖ ਜੰਗਜੂਆਂ ਦੇ ਮੋਰਚਾਬੰਦੀ ਦੀ ਤਰਤੀਬ ਨੇ ਜਦ ਸਵੈ ਚਲਾਕ ਅਗਨ ਸ਼ਸਤਰਾਂ ਵਿੱਚੋਂ ਜਜ਼ਬਿਆਂ ਦਾ ਜਵਾਲਾਮੁਖੀ ਪਰਿਕਰਮਾਂ ਵਿਚ ਪੈਰ ਧਰ ਰਹੀ ਫੌਜ ਤੇ ਵਰ੍ਹਿਆ ਤਾਂ ਬਰਾੜ ਦੇ ਕੰਨਾਂ ਨੂੰ ਹੱਥ ਲੱਗ ਗਏ ,ਮਾਰਕ ਟੱਲੀ ਅਤੇ ਬਰਾੜ ਦੇ ਲਿਖੇ ਅਨੁਸਾਰ ਬਹੁਤ ਵੱਡਾ ਜਾਨੀ ਨੁਕਸਾਨ ਕਰਵਾ ਕੇ ਫੌਜ ਨੂੰ ਪਿੱਛੇ ਹਟਣਾ ਪਿਆ ,ਕੁਲਦੀਪ ਬਰਾੜ ਅਨੁਸਾਰ ਅਕਾਲ ਤਖ਼ਤ ਦਾ ਵੇਹੜਾ ਫੌਜ ਦੀ ਕਤਲਗਾਹ ਬਣ ਗਈ ,ਲਾਸ਼ਾਂ ਦੇ ਢੇਰ ਲੱਗ ਗਏ , ਜਹਾਜ ਰਾਹੀਂ ਮੰਗਵਾਏ ਜੋ ਕੈਮੀਕਲ ਦੇ ਗੋਲੇ ਸੁੱਟ ਕੇ ਅਕਾਲ ਤਖ਼ਤ ਅੰਦਰ ਜਾਣ ਦੀ ਯੋਜਨਾ ਸੀ ਉਸ ਲਈ ਕਿਸੇ ਫੌਜੀ ਨੂੰ ਅਕਾਲ ਤਖ਼ਤ ਸਾਹਮਣੇ ਪੈਰ ਰੱਖਣ ਦੀ ਥਾਂ ਵੀ ਨਾ ਮਿਲ ਸਕੀ , ਗੋਤਾਖੋਰ ਪਲਟਣ ਦੀ ਯੋਜਨਾ ਵੀ ਵਾਪਸ ਲੈਣੀ ਪਈ ,ਬਰਾੜ ਵਲੋਂ ਬਖਤਰ ਬੰਦ ਗੱਡੀ ਅੰਦਰ ਦਾਖਲ ਕੀਤੀ ਗਈ ਜਿਸ ਆਸਰੇ ਪੈਰ ਰੱਖਣ ਦੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਉਹ ਲੋਹੇ ਨਾਲ ਮੜ੍ਹੀ ਗੱਡੀ ਵੀ ਰਾਖ ਦਾ ਢੇਰ ਹੋ ਗਈ , ਕਾਰਸੇਵਾ ਹਜੂਰ ਸਾਹਿਬ ਵਾਲੇ ਬਾਬਿਆਂ ਨੂੰ ਕੋਈ ਜੰਗੀ ਤਜੁਰਬਾ ਨਹੀਂ ਸੀ ਪਰ ਉਹਨਾਂ ਨੂੰ ਗੁਰਦੁਆਰੇ ਬਣਾਉਣ ਸਮੇਂ ਇੱਟਾਂ ਸੁੱਟਣ ਦਾ ਤਜੁਰਬਾ ਸੀ ਉਹਨਾਂ ਨੇ ਦੇਸੀ ਬੰਬਾਂ ਦਾ ਮੀਂਹ ਵਰ੍ਹਾ ਕੇ ਫੌਜ ਦੇ ਛੱਕੇ ਛੁਡਾਏ, ਫੌਜ ਅਨੁਸਾਰ ਸੱਭ ਤੋਂ ਵੱਧ ਨੁਕਸਾਨ ਉਸ ਪਾਸੇ ਹੋਇਆ,  5 ਜੂਨ  ਦੀ ਰਾਤ ਜਦ ਭਾਰਤੀ ਫੌਜ ਬੁਰੀ ਤਰਾਂ ਹਾਰ ਗਈ , ਕੁਲਦੀਪ ਬਰਾੜ ਜੋ ਕੁਝ ਘੰਟਿਆਂ ਵਿਚ ਜੰਗ ਜਿੱਤਣ ਆਇਆ ਸੀ ਉਸ ਨੂੰ ਖੁਦ ਆਪਣੀ ਕਲਾਮ ਨਾਲ ਲਿਖਣਾ ਪਿਆ ਕਿ ਸਾਰੀ ਫੌਜ ਦੇ ਕਤਲੇਆਮ ਦਾ ਡਰ ਸੀ ਇਸ ਲਈ ਮੈਂ ਹਾਈ  ਕਮਾਂਡ ਤੋਂ ਟੈਂਕ ਅੰਦਰ ਦਾਖ਼ਲ ਕਰਨ ਦੀ ਆਗਿਆ ਮੰਗੀ। .... ਇਹ ਲਿਖਦਿਆਂ ਮੇਰੀਆਂ ਅੱਖਾਂ ਹੰਜੂਆਂ ਨਾਲ ਭਰੀਆਂ ਨੇ ਤੁਸੀਂ ਵੀ ਆਪਣੀਆਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਦੱਸਿਓ ਕਿ ਅਸੀਂ ਜੰਗ ਤਾਂ ਜਿੱਤ ਗਏ ਸੀ ਬੱਸ ਸਾਡੇ ਕੋਲ ਟੈਂਕ ਨਹੀਂ ਸਨ ,ਭਾਰਤੀ ਫੌਜ ਨੇ ਹਾਰੀ ਹੋਈ ਲੜਾਈ ਖ਼ਤਮ ਕਰਨ ਲਈ ਟੈਂਕਾਂ ਦਾ ਇਕ ਸਕੁਐਡਨ ਅੰਦਰ ਦਾਖਲ ਕੀਤਾ। .............ਚਲਦਾ 

ਪਰਮਪਾਲ ਸਿੰਘ ਸਭਰਾਅ 
981499 1699