ਕੈਨੇਡਾ ਦੇ ਮੌਂਟੀਰੀਅਲ ਗੁਰਦੁਆਰਾ ਵਿਖੇ ਤਿੰਨ ਅਕਤੂਬਰ ਨੂੰ ਤਖਤ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ਨੂੰ ਲੈ ਕੇ  ਹੋਵੇਗੀ ਰੈਲੀ 

ਕੈਨੇਡਾ ਦੇ ਮੌਂਟੀਰੀਅਲ ਗੁਰਦੁਆਰਾ ਵਿਖੇ ਤਿੰਨ ਅਕਤੂਬਰ ਨੂੰ ਤਖਤ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ਨੂੰ ਲੈ ਕੇ  ਹੋਵੇਗੀ ਰੈਲੀ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਲੰਮੇ ਅਰਸੇ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜੋ ਕਿ ਭਾਰਤੀ ਹਕੂਮਤ ਦੀ ਸ਼ਹਿ ਤੇ ਆਮ ਰੂਪ ਅਖਤਿਆਰ ਕਰਦੀਆਂ ਜਾ ਰਹੀਆਂ ਹਨ ਅਤੇ ਦੋਸ਼ੀਆਂ ਤੇ ਢੁੱਕਵੀਂ ਕਾਰਵਾਈ ਨਾ ਹੋ ਸਕਣ ਦੇ ਕਾਰਣ ਇਹ ਬੱਜਰ ਅਪਰਾਧ ਖਾਲਸੇ ਦੀ ਜਨਮ ਭੂਮੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਆਉਣ ਪੁੱਜਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਭਾਈ ਮਨਵੀਰ ਸਿੰਘ ਅਤੇ ਭਾਈ ਪਰਮਿੰਦਰ ਸਿੰਘ ਪਾਂਗਲੀ ਨੇ ਦਸਿਆ ਕਿ ਇਸ ਘਨੋਣੇ ਅਪਰਾਧ ਨੂੰ ਠੱਲ ਪਾਉਣ ਅਤੇ ਇਸ ਅਪਰਾਧ ਦੇ ਖਿਲਾਫ ਲੜ੍ਹ ਰਹੇ ਕੌਮੀ ਜੂਝਾਰੂਆਂ ਦੇ ਕਾਰਜ ਦੇ ਸਮਰਥਨ ਹਿੱਤ ਵਿਚਾਰਾਂ ਕਰਨ ਲਈ ਇਕ ਰੈਲੀ ਉਲੀਕੀ ਗਈ ਹੈ ਜੋ ਕਿ ਆਉਣ ਵਾਲੇ ਐਤਵਾਰ ਮਿਤੀ 3 ਅਕਤੂਬਰ ਨੂੰ ਦੁਪਹਿਰ  12 ਵਜੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਮੌਂਟੀਰੀਅਲ ਦੇ ਪਾਰਕਿੰਗ ਲਾਟ ਵਿੱਚ ਹੋਵੇਗੀ । ਉਨ੍ਹਾਂ ਸੰਗਤਾਂ ਨੂੰ ਇਸ ਵਿਚ ਭਰਵੀਂ ਹਾਜ਼ਿਰੀ ਭਰਨ ਦੀ ਅਪੀਲ ਕੀਤੀ ਜਿਸ ਨਾਲ ਇਸ ਗੰਭੀਰ ਵਿਸ਼ੇ ਤੇ ਸਿਰਜੋੜ ਕੇ ਬੈਠ ਕੇ ਵਿਚਾਰਾਂ ਕਰਕੇ ਇਸਦਾ ਕੋਈ ਸਥਾਈ ਹੱਲ ਲਭਿਆ ਜਾ ਸਕੇ ।