ਇੱਕ ਲਾਇਸੈਂਸ 'ਤੇ ਹਥਿਆਰਾਂ ਦੀ ਗਿਣਤੀ ਬਾਰੇ ਕੇਂਦਰ ਦਾ ਨਵਾਂ ਫੁਰਮਾਨ ਆਇਆ

ਇੱਕ ਲਾਇਸੈਂਸ 'ਤੇ ਹਥਿਆਰਾਂ ਦੀ ਗਿਣਤੀ ਬਾਰੇ ਕੇਂਦਰ ਦਾ ਨਵਾਂ ਫੁਰਮਾਨ ਆਇਆ

ਨਵੀਂ ਦਿੱਲੀ: ਇੱਕ ਲਾਈਸੰਸ ਇੱਕ ਹਥਿਆਰ ਦੇ ਮੁੱਦੇ 'ਤੇ ਪਟਿਆਲਾ ਤੋਂ ਐਮ.ਪੀ ਪ੍ਰਨੀਤ ਕੌਰ ਵੱਲੋਂ ਅੱਜ ਲੋਕ ਸਭਾ 'ਚ ਇਹ ਮੁੱਦਾ ਚੁੱਕਿਆ ਗਿਆ। ਜਿਸ ਦੇ ਜਵਾਬ ਵਜੋਂ ਗ੍ਰਹਿ ਰਾਜ ਮੰਤਰੀ  ਜੀ. ਕ੍ਰਿਸ਼ਣਾ ਰੈੱਡੀ ਨੇ ਦੱਸਿਆ ਕਿ ਹੁਣ ਇੱਕ ਲਾਈਸੰਸ 'ਤੇ ਦੋ ਹਥਿਆਰ ਰੱਖੇ ਜਾ ਸਕਣਗੇ।

ਪ੍ਰਨੀਤ ਕੌਰ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਪੰਜਾਬ ਦੇ ਨਾਲ ਇੱਕ ਤਾਂ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਅਤੇ ਦੂਜਾ ਜ਼ਿਆਦਾਤਰ ਲੋਕ ਢਾਣੀਆਂ 'ਚ ਰਹਿ ਰਹੇ ਹਨ ਅਤੇ ਜਿੰਨ੍ਹਾਂ ਨੂੰ ਆਪਣੀਆਂ ਫਸਲਾਂ ਦੀ ਵੀ ਰਾਖੀ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਲਾਈਸੰਸ 'ਤੇ ਇੱਕ ਹਥਿਆਰ ਰੱਖੇ ਜਾਣ ਦਾ ਫੈਸਲਾ ਸਹੀ ਨਹੀਂ ਹੈ ਤੇ ਇਸਨੂੰ ਪਹਿਲਾਂ ਵਾਂਗ 1 ਲਾਈਸੰਸ 'ਤੇ 3 ਹਥਿਆਰ ਰੱਖੇ ਜਾਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। 

ਪਰ ਰਾਜ ਮੰਤਰੀ ਨੇ ਜਾਣਕਾਰੀ ਦਿੰਦ‌ਿਆਂ ‌ਕਿਹਾ ਕਿ 1 ਲਾਈਸੰਸ 'ਤੇ 2 ਹਥਿਆਰ ਰੱਖੇ ਜਾਣ ਬਾਰੇ ਸਰਕਾਰ ਨੇ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੀ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਨ। 

ਕੇਂਦਰੀ ਮੰਤਰੀ ਮੰਡਲ ਵੱਲੋਂ ਨਵੰਬਰ ਮਹੀਨੇ ਛੇ ਦਹਾਕੇ ਪੁਰਾਣੇ ਆਰਮਜ਼ ਐਕਟ ਵਿਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਜਿਸ ਵਿਚ ਇਕ ਤੋਂ ਵੱਧ ਹਥਿਆਰ ਰੱਖਣ ਦੀ ਮਨਾਹੀ ਕਰ ਦਿੱਤੀ ਗਈ ਸੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।