ਅਮਰੀਕਨ ਸਿੱਖ ਕਾਕਸ ਕਮੇਟੀ ਵਲੋਂ ਡਾਇਰੈਕਟਰ ਮਾਰਕਸ ਕੋਲਮੈਨ ਦਾ ਨਿੱਘਾ ਸੁਆਗਤ
ਅੰਮ੍ਰਿਤਸਰ ਟਾਈਮਜ਼
ਕੈਲੇਫੋਰਨੀਆ: ਅਮਰੀਕਨ ਸਿੱਖ ਕਾਕਸ ਕਮੇਟੀ, ਏਜੀਪੀਸੀ ਅਤੇ ਐਸਐਫ ਬੇ ਏਰੀਆ ਦੇ ਸਿੱਖ ਸੈਂਟਰ ਨੇ ਡਾਇਰੈਕਟਰ ਮਾਰਕਸ ਕੋਲਮੈਨ ਦਾ ਨਿੱਘਾ ਸੁਆਗਤ ਕੀਤਾ । ਦੱਸਣਯੋਗ ਹੈ ਕਿ ਵ੍ਹਾਈਟ ਹਾਊਸ ਸੈਂਟਰ ਫਾਰ ਫੇਥ-ਬੇਸਡ ਐਂਡ ਨੇਬਰਹੁੱਡਸ ਪਾਰਟਨਰਸ਼ਿਪ ਦਾ ਮਿਸ਼ਨ ਸਰਕਾਰ ਅਤੇ ਵਿਸ਼ਵਾਸ-ਆਧਾਰਿਤ ਸੰਸਥਾਵਾਂ ਵਿਚਕਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਹੈ।
ਕਮੇਟੀ ਵਲੋਂ 25 ਤੋਂ ਵੱਧ ਵਿਸ਼ਵਾਸ ਅਧਾਰਿਤ ਸੰਗਠਨ ਜਿਨ੍ਹਾਂ ਵਿਚ ਰਬਾਬੀ, ਇਮਾਮ, ਪਾਦਰੀ, ਗ੍ਰੰਥੀ ਸਾਹਿਬਾਨ , ਤਿੱਬਤੀ ਪ੍ਰਤੀਨਿਧਾਂ ,ਚੁਣੇ ਗਏ ਅਧਿਕਾਰੀ, ਕਮਿਊਨਿਟੀ ਲੀਡਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਡਾਇਰੈਕਟਰ ਕੋਲਮੈਨ ਨਾਲ ਆਪਸੀ ਵੀਚਾਰਾਂ ਦੀ ਸਾਂਝ ਪਾਈ ਅਤੇ ਸਮੱਸਿਆਵਾਂ ਨੂੰ ਵੀ ਪ੍ਰਗਟ ਕੀਤਾ ।
ਇਹ ਵੀਚਾਰ ਚਰਚਾ ਅਤੇ ਸਮੱਸਿਆਵਾਂ ਦੇ ਸੰਦੇਸ਼ ਨੂੰ ਡਾਇਰੈਕਟਰ ਕੋਲਮੈਨ ਰਾਸ਼ਟਰਪਤੀ ਬਾਇਡਨ ਅਤੇ ਪ੍ਰਸ਼ਾਸਨ ਨੂੰ ਅੱਗੇ ਭੇਜਣਗੇ।
Comments (0)