ਅਕਸ਼ੈ ਕੁਮਾਰ ਦਾ ਮਿਸ਼ਨ ਰਾਣੀਗੰਜ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ

ਅਕਸ਼ੈ ਕੁਮਾਰ ਦਾ ਮਿਸ਼ਨ ਰਾਣੀਗੰਜ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ ਤੋਂ ਪ੍ਰੇਰਿਤ

ਮਿਸ਼ਨ ਰਾਣੀਗੰਜ' ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ

6 ਅਕਤੂਬਰ ਨੂੰ ਵੱਡੇ ਪਰਦੇ 'ਤੇ ਰਲੀਜ਼ ਹੋਈ ਫਿਲਮ ਮਿਸ਼ਨ ਰਾਣੀਗੰਜ ਜੋਂ ਵਿਪੁਲ ਕੇ ਰਾਵਲ ਵਲੋਂ ਲਿਖੀ ਗਈ ਤੇ ਟੀਨੂੰ ਸੁਰੇਸ਼ ਦੇਸਾਈ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ ਰਾਣੀਗੰਜ ਵਿੱਚ ਮਹਾਬੀਰ ਕੋਲੀਅਰੀ ਦੀ ਨਵੰਬਰ 1989 ਵਿਚ ਵਾਪਰੀ ਅਸਲ-ਜੀਵਨ ਦੀ ਘਟਨਾ 'ਤੇ ਅਧਾਰਤ ਹੈ। ਇਸ ਜੀਵਨੀ ਨਾਟਕ ਵਿੱਚ ਅਕਸ਼ੈ ਦਾ ਕਿਰਦਾਰ ਮਾਈਨਿੰਗ ਇੰਜਨੀਅਰ ਜਸਵੰਤ ਸਿੰਘ ਗਿੱਲ ਉਤੇ ਅਧਾਰਿਤ ਹੈ, ਜਿਸ ਨੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ ਸੀ।

ਜਸਵੰਤ ਸਿੰਘ ਗਿੱਲ ਇੱਕ ਮਾਈਨਿੰਗ ਇੰਜੀਨੀਅਰ ਸੀ , ਜਿਸ ਨੇ 1989 ਵਿੱਚ ਰਾਣੀਗੰਜ, ਪੱਛਮੀ ਬੰਗਾਲ ਵਿੱਚ ਕੋਲਾ ਖਾਨ ਦੇ ਢਹਿਣ ਦੌਰਾਨ 65 ਮਾਈਨਰਾਂ ਨੂੰ ਬਚਾਇਆ ਸੀ, ਉਹ ਆਪਣੇ ਇਸ ਬਚਾਅ ਮਿਸ਼ਨ ਕਰਕੇ ਮਸ਼ਹੂਰ ਹੋ ਗਿਆ ਸੀ।

 ਨਵੰਬਰ 1939 ਵਿੱਚ ਸਠਿਆਲਾ, ਅੰਮ੍ਰਿਤਸਰ ਵਿੱਚ ਜਨਮੇ ਗਿੱਲ ਨੇ ਖ਼ਾਲਸਾ ਸਕੂਲ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। ਉਸਨੇ ਧਨਬਾਦ, ਝਾਰਖੰਡ ਦੇ ਇੰਡੀਅਨ ਸਕੂਲ ਆਫ਼ ਮਾਈਨਜ਼ ਤੋਂ ਬੀਐਸਸੀ (ਆਨਰਸ) ਵਿੱਚ ਆਪਣੀ ਉੱਚ ਸਿੱਖਿਆ ਪ੍ਰਾਪਤ ਕੀਤੀ। ਗਿੱਲ 1973 ਵਿੱਚ ਕੋਲ ਇੰਡੀਆ ਲਿਮਟਿਡ ਵਿੱਚ ਸ਼ਾਮਲ ਹੋਏ ਅਤੇ 1998 ਵਿੱਚ ਇੱਕ ਇੰਜੀਨੀਅਰ-ਇਨ-ਚੀਫ਼ ਵਜੋਂ ਸੇਵਾਮੁਕਤ ਹੋਏ।

ਬਚਾਅ ਕਾਰਜ ਦੀ ਸਫਲਤਾ ਤੋਂ ਬਾਅਦ, ਗਿੱਲ ਨੂੰ ਮੋਨੀਕਰ 'ਕੈਪਸੂਲ ਗਿੱਲ' ਪ੍ਰਾਪਤ ਹੋਇਆ।ਗਿੱਲ ਨੂੰ ਉਸ ਦੇ ਬਹਾਦਰੀ ਭਰੇ ਕਾਰਨਾਮੇ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਵਿੱਚ 1991 ਵਿੱਚ ਰਾਸ਼ਟਰਪਤੀ ਰਾਮਾਸਵਾਮੀ ਵੈਂਕਟਾਰਮਨ ਦੁਆਰਾ 'ਸਰਵੋਤਮ ਜੀਵਨ ਰਕਸ਼ਾ ਪਦਕ' ਵੀ ਸ਼ਾਮਲ ਹੈ।

ਨਵੰਬਰ 2019 ਵਿੱਚ ਅੰਮ੍ਰਿਤਸਰ ਵਿੱਚ 80 ਸਾਲਾਂ ਦੀ ਉਮਰ ਵਿੱਚ ਉਸਦਾ ਦਿਹਾਂਤ ਹੋ ਗਿਆ ਸੀ। ਆਪਣੀ ਮੌਤ ਤੱਕ ਗਿੱਲ ਆਪਣੇ ਸਮਾਜ ਭਲਾਈ ਦੇ ਕੰਮਾਂ ਵਿੱਚ ਸਰਗਰਮ ਰਹੇ।ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਸਵਰਗੀ ਜਸਵੰਤ ਸਿੰਘ ਗਿੱਲ ਭਾਰਤ ਦੇ ਅਣਗਿਣਤ ਨਾਇਕਾਂ ਵਿੱਚੋਂ ਇੱਕ ਹਨ ਜੋ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਦੇ ਹੱਕਦਾਰ ਹਨ। 

2018 ਵਿੱਚ ਇੱਕ ਨਿਊਜ਼ ਏਜੰਸੀ, SBS ਪੰਜਾਬੀ ਨਾਲ ਗੱਲ ਕਰਦੇ ਹੋਏ, ਗਿੱਲ ਨੇ ਉਸ ਦਿਨ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਕਿਹਾ ਕਿ "ਸਥਾਨ 'ਤੇ 220 ਮਾਈਨਰ ਕੰਮ ਕਰ ਰਹੇ ਸਨ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਗਈ ਅਤੇ ਸ਼ਾਫਟ ਦੇ ਨੇੜੇ ਹੋਏ ਲੋਕਾਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ, ਜਦਕਿ 64 ਅਜੇ ਵੀ ਫਸੇ ਹੋਏ ਸਨ," ਮੈਂ ਖਦਾਨ ਵਿੱਚ ਉਤਾਰ ਗਿਆ ਅਤੇ ਛੇ ਘੰਟੇ ਤੱਕ ਉੱਥੇ ਰਿਹਾ, ਜਦੋਂ ਤੱਕ ਸਾਰੇ ਮਾਈਨਰ ਖਾਣ ਵਿੱਚੋਂ ਬਾਹਰ ਨਹੀਂ ਆ ਗਏ।

ਫਸੇ ਮਾਈਨਰਾਂ ਨੂੰ ਬਚਾਉਣ ਲਈ ਆਪਣੇ ਵਿਸ਼ੇਸ਼ ਯਤਨਾਂ 'ਤੇ, ਗਿੱਲ ਨੇ ਕਿਹਾ ਸੀ, "ਕਿ ਸਾਨੂੰ ਸਿਰਫ ਇੱਕ ਹੀ ਜ਼ਿੰਦਗੀ ਮਿਲਦੀ ਹੈ, ਤੇ ਇਸ ਨੂੰ ਸੋਚ ਸਮਝ ਕੇ ਜਿਉਣਾ ਚਾਹੀਦਾ ਹੈ" ਪਰ ਏਥੇ ਸਭ ਕੁਝ ਇੰਨਾ ਅਚਾਨਕ ਹੋਇਆ ਕਿ ਕਿਸੇ ਕੋਲ ਸੋਚਣ ਦਾ ਸਮਾਂ ਨਹੀਂ ਸੀ।

ਅਵਾਰਡ ਅਤੇ ਮਾਨਤਾ

ਜਸਵੰਤ ਗਿੱਲ ਨੂੰ 1991 ਵਿੱਚ ਸਰਵੋਤਮ ਜੀਵਨ ਰਕਸ਼ਾ ਪਦਕ ਅਤੇ 2016 ਵਿੱਚ ਮਨੁੱਖਤਾ ਦੀ ਸੇਵਾ ਲਈ ਭਗਤ ਸਿੰਘ ਪੂਰਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਪਿਛਲੇ ਸਾਲ, ਭਾਰਤ ਦੇ ਸੰਸਦੀ ਮਾਮਲਿਆਂ, ਕੋਲਾ ਅਤੇ ਖਾਣਾਂ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਜਸਵੰਤ ਗਿੱਲ ਨੂੰ ਉਨ੍ਹਾਂ ਦੇ ਬਹਾਦਰੀ ਭਰੇ ਯਤਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਸੀ।ਅਕਸ਼ੈ ਕੁਮਾਰ ਨੇ ਵੀ ਸਾਬਕਾ CIL ਇੰਜੀਨੀਅਰ ਨੂੰ ਸ਼ਰਧਾਂਜਲੀ ਭੇਟ ਕੀਤੀ।