ਏਅਰ ਇੰਡੀਆ ਵੱਲੋ ਹਫ਼ਤੇ ਵਿੱਚ 20 ਹੋਰ ਵਾਧੂ ਉਡਾਣਾਂ ਯੂਐਸ ਅਤੇ ਯੂਕੇ ਤੋ ਸ਼ੁਰੂ ਕਰੇਗੀ
ਅੰਮ੍ਰਿਤਸਰ ਟਾਈਮਜ਼
ਨਿਊਯਾਰਕ, 1 ਅਕਤੂਬਰ (ਰਾਜ ਗੋਗਨਾ )—ਏਅਰ ਇੰਡੀਆ ਲੰਡਨ, ਬਰਮਿੰਘਮ, ਸੈਨ ਫਰਾਂਸਿਸਕੋ ਨੂੰ ਜੋੜਨ ਲਈ ਹੋਰ ਵੱਧ ਉਡਾਣਾਂ ਸੁਰੂ ਕਰਨ ਜਾ ਰਹੀ ਹੈ। ਏਅਰ ਇੰਡੀਆ ਨੇ 40 ਹਫਤਾਵਾਰੀ ਉਡਾਣਾਂ ਦੇ ਨਾਲ ਅਮਰੀਕਾ ਲਈ ਆਪਣਾ ਸੰਚਾਲਨ ਹੁਣ ਨੂੰ ਮਜ਼ਬੂਤ ਕੀਤਾ ਹੈ। ਆਪਣੇ ਅੰਤਰਰਾਸ਼ਟਰੀ ਏਅਰ ਇੰਡੀਆ ਆਪਣੇ ਨਿਸ਼ਾਨ ਨੂੰ ਹੋਰ ਮਜ਼ਬੂਤ ਕਰਨ ਦੀ ਇੱਕ ਵੱਡੀ ਪਹਿਲਕਦਮੀ ਕੀਤੀ ਹੈ। ਜਿਸ ਵਿੱਚ, ਭਾਰਤ ਦੀ ਪ੍ਰਮੁੱਖ ਏਅਰਲਾਈਨ ਏਅਰ ਇੰਡੀਆ ਨੇ ਬਰਮਿੰਘਮ, ਲੰਡਨ ਅਤੇ ਸੈਨ ਫਰਾਂਸਿਸਕੋ (ਅਮਰੀਕਾ ) ਲਈ ਹਰ ਹਫ਼ਤੇ 20 ਵਾਧੂ ਉਡਾਣਾਂ ਦਾ ਐਲਾਨ ਕੀਤਾ ਹੈ। ਇਹ ਅੰਤਰਰਾਸ਼ਟਰੀ ਹਵਾਬਾਜ਼ੀ ਦੇ ਨਕਸ਼ੇ 'ਤੇ ਇੱਕ ਸ਼ਲਾਘਾਯੋਗ ਉਪਰਾਲਾ ਹੋਵੇਗਾ ਅਤੇ ਏਅਰ ਇੰਡੀਆ ਆਪਣੀ ਸਥਿਤੀ ਨੂੰ ਹੁਣ ਮੁੜ ਤੋ ਦਾਅਵਾ ਕਰਨ ਲਈ ਏਅਰਲਾਈਨ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਬਣਿਆ ਹੈ।ਹੁਣ ਇਹਨਾਂ 3 ਗਲੋਬਲ ਮੰਜ਼ਿਲਾਂ ਲਈ ਵਾਧੂ ਉਡਾਣਾਂ ਇਸ ਸਾਲ ਅਕਤੂਬਰ ਤੋਂ ਦਸੰਬਰ ਤੱਕ ਪੜਾਅਵਾਰ ਢੰਗ ਨਾਲ ਸ਼ੁਰੂ ਕੀਤੀਆਂ ਜਾਣਗੀਆਂ। ਯੂ.ਕੇ ਬਰਮਿੰਘਮ ਲਈ ਹਫ਼ਤੇ ਵਿੱਚ 5 ਵਾਧੂ ਉਡਾਣਾਂ, ਲੰਡਨ ਲਈ 9 ਵਾਧੂ ਉਡਾਣਾਂ ਅਤੇ ਸੈਨ ਫਰਾਂਸਿਸਕੋ, ਕੈਲੀਫੋਰਨੀਆ ਅਮਰੀਕਾ ਏਅਰ ਇੰਡੀਆ ਲਈ ਹਫ਼ਤੇ ਵਿੱਚ 6 ਵਾਧੂ ਉਡਾਣਾਂ ਭਰੇਗੀ। ਜਿਸ ਨਾਲ ਗਾਹਕਾਂ ਨੂੰ ਹਰ ਹਫ਼ਤੇ 5,000 ਤੋਂ ਵੱਧ ਵਾਧੂ ਸੀਟਾਂ ਦੀ ਪੇਸ਼ਕਸ਼ ਕਰਨ ਦੇ ਯੋਗ ਹੋਵੇਗਾ ਅਤੇ ਜਿਸ ਵਿੱਚ ਕੁਨੈਕਟੀਵਿਟੀ, ਸਹੂਲਤ ਅਤੇ ਕੈਬਿਨ ਸਪੇਸ ਦੇ ਮਾਮਲੇ ਵਿੱਚ ਕਾਫ਼ੀ ਵਿਕਲਪ ਯਕੀਨੀ ਬਣਾਏਗੀ। ਜਿਸ ਵਿੱਚ ਬਰਮਿੰਘਮ ਨੂੰ ਹਰ ਹਫ਼ਤੇ ਪੰਜ ਵਾਧੂ ਉਡਾਣਾਂ ਮਿਲਣਗੀਆਂ, ਤਿੰਨ ਦਿੱਲੀ ਤੋਂ ਅਤੇ ਦੋ ਵਾਧੂ ਅੰਮ੍ਰਿਤਸਰ ਤੋਂ। ਲੰਡਨ ਨੂੰ 9 ਵਾਧੂ ਹਫਤਾਵਾਰੀ ਉਡਾਣਾਂ ਮਿਲਣਗੀਆਂ, ਜਿਨ੍ਹਾਂ ਵਿੱਚੋਂ ਪੰਜ ਮੁੰਬਈ ਤੋਂ, ਤਿੰਨ ਦਿੱਲੀ ਤੋਂ ਅਤੇ ਇੱਕ ਅਹਿਮਦਾਬਾਦ ਗੁਜਰਾਤ ਤੋਂ ਹੈ। ਕੁੱਲ ਮਿਲਾ ਕੇ, 7 ਭਾਰਤੀ ਸ਼ਹਿਰਾਂ ਵਿੱਚ ਹੁਣ ਯੂਕੇ ਦੀ ਰਾਜਧਾਨੀ ਲਈ ਏਅਰ ਇੰਡੀਆ ਦੀਆਂ ਨਾਨ-ਸਟਾਪ ਉਡਾਣਾਂ ਹੋਣਗੀਆਂ। ਏਅਰ ਇੰਡੀਆ ਹੁਣ ਮੁੰਬਈ ਨੂੰ ਸਾਨ ਫ੍ਰਾਂਸਿਸਕੋ ਅਮਰੀਕਾ ਦੇ ਨਾਲ ਹਫਤਾਵਾਰੀ ਤਿੰਨ ਵਾਰ ਸੇਵਾ ਨਾਲ ਜੋੜੇਗਾ, ਅਤੇ ਤਿੰਨ ਵਾਰ ਹਫਤਾਵਾਰੀ ਬੈਂਗਲੁਰੂ ਆਪਰੇਸ਼ਨ ਨੂੰ ਬਹਾਲ ਕਰੇਗਾ। ਇਹ ਏਅਰ ਇੰਡੀਆ ਦੀ ਸਾਨ ਫਰਾਂਸਿਸਕੋ ਪੇਸ਼ਕਸ਼ ਨੂੰ 10 ਤੋਂ 16 ਹਫ਼ਤਾਵਾਰ ਤੱਕ ਲੈਂਦੀ ਹੈ, ਦਿੱਲੀ, ਮੁੰਬਈ ਅਤੇ ਬੈਂਗਲੁਰੂ ਤੋਂ ਨਾਨ-ਸਟਾਪ ਸੇਵਾ ਦੇ ਨਾਲ ਜੋੜੇਗੀ। ਜਿਸ ਵਿੱਚ ਪ੍ਰਮੁੱਖ ਭਾਰਤੀ ਸ਼ਹਿਰਾਂ ਤੋਂ ਏਅਰ ਇੰਡੀਆ ਨੇ ਹੋਰ ਅੰਤਰਰਾਸ਼ਟਰੀ ਸਥਾਨਾਂ ਤੱਕ ਸੰਪਰਕ ਵਿੱਚ ਸੁਧਾਰ ਕਰਨਾ ਇੱਕ ਮਹੱਤਵਪੂਰਨ ਆਪਣਾ ਫੋਕਸ ਕਾਇਮ ਕੀਤਾ ਹੈ। ਯੂਐਸ ਅਤੇ ਯੂਕੇ ਵਿੱਚ ਇਹ ਵੱਡੀ ਬਰਾਬਰਤਾ ਦੇ ਨਾਲ ਵਾਧਾ, ਨਾਲ ਹੀ ਨਵੇਂ ਸਿਟੀ ਨੂੰ ਵੀ ਜੋੜਿਆਂ ਜਾਵੇਗਾ। ਅਤੇ ਏਅਰਕ੍ਰਾਫਟ ਦੇ ਕੈਬਿਨ ਇੰਟੀਰੀਅਰਾਂ ਨੂੰ ਜੋੜਨਾ, ਟਾਟਾ ਗਰੁੱਪ ਦੁਆਰਾ ਏਅਰ ਇੰਡੀਆ ਦੀ ਪ੍ਰਾਪਤੀ ਤੋਂ ਸਿਰਫ 10 ਮਹੀਨਿਆਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਜੋ ਏਅਰ ਇੰਡੀਆ ਦਾ ਇੱਕ ਸ਼ੁਰੂਆਤੀ ਦਾ ਵੱਡਾ ਕਦਮ ਹੋਵੇਗਾ।
ਨਵੇਂ ਜਹਾਜ਼ਾਂ ਨੂੰ ਲੀਜ਼ 'ਤੇ ਦੇਣ ਦੇ ਨਾਲ-ਨਾਲ, ਏਅਰ ਇੰਡੀਆ ਮੌਜੂਦਾ ਨੈਰੋਬਡੀ ਅਤੇ ਵਾਈਡਬਾਡੀ ਜਹਾਜ਼ਾਂ ਨੂੰ ਓਪਰੇਟਿੰਗ ਫਲੀਟ ਵਿੱਚ ਬਹਾਲ ਕਰਨ ਲਈ ਵੀ ਕੰਮ ਕਰ ਰਹੀ ਹੈ।
Comments (0)