ਸੱਠ ਸਾਲਾਂ ਬਾਅਦ ਤੇਜ਼ੀ ਨਾਲ ਘੱਟਦੀ ਹੈ ਸੋਚਣ-ਸਮਝਣ ਦੀ ਸ਼ਕਤੀ

ਸੱਠ ਸਾਲਾਂ ਬਾਅਦ ਤੇਜ਼ੀ ਨਾਲ ਘੱਟਦੀ ਹੈ ਸੋਚਣ-ਸਮਝਣ ਦੀ ਸ਼ਕਤੀ

ਅਮਰੀਕਾ ਦੇ ਜਾਨਸ ਹਾਪਕਿੰਸ ਯੂਨੀਵਰਸਿਟੀ ਤੇ ਬੈਂਗਲੁਰੂ ਦੇ ਸੇਂਟ ਜਾਨਸ ਮੈਡੀਕਲ ਕਾਲਜ ਨੇ ਪੇਸ਼ ਕੀਤੀ ਰਿਪੋਰਟ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ : ਭਾਰਤ ਆਪਣੀ ਤੇਜ਼ੀ ਨਾਲ ਵਧਦੀ ਉਮਰ ਦੀ ਆਬਾਦੀ ਨਾਲ ਡਿਮੈਂਸ਼ੀਆ ਦੇ ਖਤਰਨਾਕ ਬੋਝ ਦਾ ਸਾਹਮਣਾ ਕਰ ਰਿਹਾ ਹੈ। ਇਕ ਨਵੇਂ ਅਧਿਐਨ ਵਿਚ ਪਾਇਆ ਗਿਆ ਹੈ ਕਿ ਸੱਠ ਸਾਲਾਂ ਬਾਅਦ ਤੰਤ੍ਰਿਕਾ ਬੌਧਿਕ ਅਸਮਰੱਥਾ ਤੇਜ਼ੀ ਨਾਲ ਵਧਣ ਲੱਗੀ ਹੈ, ਜੋ ਸਾਡੀ ਸੋਚਣ-ਸਮਝਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਖੋਜੀਆਂ ਨੇ ਕਿਹਾ ਕਿ 60 ਤੋਂ 64 ਸਾਲ ’ਚ ਬੌਧਿਕ ਅਸਮਰੱਥਾ ਚਾਰ ਫੀਸਦੀ ਪਾਈ ਗਈ ਤਾਂ 80 ਸਾਲ ’ਚ ਇਹ ਵੱਧ ਕੇ 5.2 ਫੀਸਦੀ ਹੋ ਗਈ।

ਅਮਰੀਕਾ ਦੇ ਜਾਨਸ ਹਾਪਕਿੰਸ ਯੂਨੀਵਰਸਿਟੀ ਤੇ ਬੈਂਗਲੁਰੂ ਦੇ ਸੇਂਟ ਜਾਨਸ ਮੈਡੀਕਲ ਕਾਲਜ ਦਾ ਇਹ ਅਧਿਐਨ ਜਰਨਲ ਪੀਐੱਲਓਐੱਸ ’ਚ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਹੈ। ਭਾਰਤ ’ਚ 60 ਸਾਲ ਤੋਂ ਵੱਧ ਉਮਰ ਦੇ ਅੰਦਾਜ਼ਨ 13.8 ਕਰੋੜ ਬਜ਼ੁਰਗਾਂ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਦੱਸਦਾ ਹੈ ਕਿ ਲਗਪਗ 2.4 ਕਰੋੜ ਤੇ 99 ਲੱਖ ਬਜ਼ੁਰਗ ਲੜੀਵਾਰ ਹਲਕੇ ਤੇ ਪ੍ਰਮੁੱਖ ਤੰਤ੍ਰਿਕਾ-ਬੌਧਿਕ ਅਸਮਰੱਥਾ ਤੋਂ ਪੀੜਤ ਹਨ, ਭਾਵ ਭਾਰਤ ’ਚ ਪੰਜ ’ਚੋਂ ਇਕ ਬਜ਼ੁਰਗ ਹਲਕੇ ਤੇ ਅਹਿਮ ਤੰਤ੍ਰਿਕਾ-ਬੌਧਿਕ ਅਸਮਰੱਥਾ ਤੋਂ ਪੀੜਤ ਹੈ। ਖੋਜੀਆਂ ਦੀ ਟੀਮ ਨੇ 18 ਭੂਗੋਲਿਕ ਤੇ ਭਾਸ਼ਾਈ ਵਿਲੱਖਣਤਾ ਵਾਲੇ ਸੂਬਿਆਂ ’ਚ ਰਹਿਣ ਵਾਲੇ ਲਗਪਗ 4100 ਉਮੀਦਵਾਰਾਂ ਨੂੰ ਅਧਿਐਨ ’ਚ ਸ਼ਾਮਲ ਕੀਤਾ। ਇਨ੍ਹ੍ਵਾਂ ’ਚੋਂ ਵਧੇਰੇ 60 ਤੋਂ 79 ਸਾਲ ਦੇ ਸਨ। ਉਨ੍ਹਾਂ ਪਾਇਆ ਕਿ ਵੱਧ ਉਮਰ, ਘੱਟ ਸਿੱਖਿਆ ਵਾਲੇ ਤੇ ਪਿੰਡਾਂ ’ਚ ਰਹਿਣ ਵਾਲੇ ਬਜ਼ੁਰਗਾਂ ’ਚ ਇਸਦਾ ਰੁਝਾਨ ਵੱਧ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੱਧ ਜਾਵੇਗੀ। ਟੀਮ ਨੇ ਵਿਆਪਕ ਤੌਰ ’ਤੇ ਮਾਨਤਾ ਪ੍ਰਾਪਤ ਮਾਨਸਿਕ ਬਿਮਾਰੀਆਂ ਦੇ ਗਿਣਤੀ ਮੈਨੁਅਲ (ਡੀਐੱਸਐੱਮ-5) ਦੇ ਡਾਟਾ ਦੀ ਵਰਤੋਂ ਕਰ ਕੇ ਉਮੀਦਵਾਰਾਂ ਦੀ ਸਥਿਤੀ ਦਾ ਵਿਸ਼ਲੇਸ਼ਣ ਕੀਤਾ। ਟੀਬੀਈ ਨਤੀਜਿਆਂ ਤੋਂ ਪਤਾ ਲੱਗਾ ਕਿ ਆਬਾਦੀ ’ਚ ਡੀਐੱਸਐੱਮ-5 ਹਲਕੇ ਤੇ ਅਹਿਮ ਤੰਤ੍ਰਿਕਾ ਬੌਧਿਕ ਅਮਸਰੱਥਾ ਦਾ ਪਸਾਰ ਲੜੀਵਾਰ 17.6 ਫੀਸਦੀ ਤੇ 7.2 ਫੀਸਦੀ ਸੀ।