ਬਿਹਾਰ ਸਰਕਾਰ ਵਲੋਂ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸੰਗਤਾਂ/ਯਾਤਰੁਆਂ ਦੀ ਹਰ ਸਹੂਲਤ ਤੇ ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 14 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਦਸ਼ਮੇਸ਼ ਪਿਤਾ ਗੁਰੁ ਗੋਬਿੰਦ ਸਿੰਘ ਜੀ ਦੇ 357ਵੇਂ ਪ੍ਰਕਾਸ਼ ਪੁਰਬ ਸਮੇਂ ਦੇਸ਼-ਵਿਦੇਸ਼ਾਂ ਤੋਂ ਪੁੱਜਣ ਵਾਲੀਆਂ ਸੰਗਤਾਂ ਨੂੰ ਏਅਰਪੋਰਟ ਤੇ ਰੇਲਵੇ ਸਟੇਸ਼ਨ ਤੋਂ ਲਿਆਉਣ ਤੇ ਗੁਰਦੁਆਰਾ ਸੀਤਲਕੁੰਡ ਰਾਜਗੀਰ ਦੇ ਦਰਸ਼ਨਾਂ ਲਈ ਫਰੀ ਬੱਸਾਂ, ਲੰਗਰਾਂ ਲਈ ਪੰਡਾਲ ਤੇ ੳ.ਪੀ.ਸ਼ਾਹ ਕਮਿਉਨਟੀ ਹਾਲ ਵਿਖੇ ਰਿਹਾਇਸ਼ ਦੇ ਪ੍ਰਬੰਧਾਂ ਤੋਂ ਇਲਾਵਾ ਯਾਤਰੂਆਂ ਦੀ ਹਰ ਸਹੂਲਤ ਤੇ ਸੁਰੱਖਿਆ ਦੇ ਬਿਹਾਰ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਹਾਰ ਸਰਕਾਰ ਦੇ ਖੇਤੀਬਾੜੀ ਮੰਤਰੀ ਸ੍ਰੀ ਸਰਵਣ ਕੁਮਾਰ ਨੇ ਗੁਰਦੁਆਰਾ ਕੰਗਣਘਾਟ ਵਿਖੇ ਦਰਸ਼ਨਾਂ ਕਰਨ ਉਪ੍ਰੰਤ ਗੁਰਦੁਆਰਾ ਸਾਹਿਬ ਦੇ ਨਾਲ ਬਣੇ ਵਿਸ਼ਾਲ ਪੰਡਾਲ ਵਿਚ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਵਲੋਂ ਲਗਾਏ ਲੰਗਰ ਦੀ ਅਰੰਭਤਾ ਦੀ ਅਰਦਾਸ ਸਮੇਂ ਜੁੜੀਆਂ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਨੀ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਜਿਥੇ ਆਤਮਿਕ ਅਨੰਦ ਮਹਿਸੂਸ ਕਰਦੀਆ ਹਨ ਉਥੇ ਇਸ ਸੂਬੇ ਦੀ ਖੁਸ਼ਹਾਲੀ ਨੂੰ ਵਧਾਉਂਦੀਆਂ ਹਨ। ਉਨ੍ਹਾਂ ਗੁਰਪੁਰਬ ਮੌਕੇ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ ਗੁਰਦੁਆਰਾ ਸੀਤਲਕੁੰਡ ਰਾਜਗੀਰ ਦੇ ਚੁਗਿਰਦੇ ਦੇ ਸੁੰਦਰੀਕਰਨ ਦੀ ਗੱਲ ਵੀ ਕੀਤੀ। ਇਸ ਮੌਕੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਸ੍ਰੀ ਨੰਦ ਕਿਸ਼ੋਰ ਯਾਦਵ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਸ ਜਗਜੋਤ ਸਿੰਘ ਸੋਹੀ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਵਲੋਂ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਇਸ ਤੋਂ ਪਹਿਲਾਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਨੇ ਲੰਗਰ ਦੀ ਅਰੰਭਤਾ ਦੀ ਅਰਦਾਸ ਕੀਤੀ । ਇਸ ਦੋਰਾਨ ਜਿਲ੍ਹਾ ਮਜਿਟ੍ਰੇਟ ਸ੍ਰੀ ਚੰਦਰ ਸ਼ੇਖਰ,ਐਸ.ਐਸ.ਪੀ.ਸ੍ਰੀ ਰਾਜੀਵ ਮਿਸ਼ਰਾ, ਐਸ. ਪੀ. ਸ ਸੰਦੀਪ ਸਿੰਘ ਤੇ ਐਸ.ਡੀ. ਐਮ. ਮੈਡਮ ਗੁੰਜਨ ਸਿੰਘ ਨੇ ਪ੍ਰਬੰਧਾਂ ਦਾ ਜਾਇਜਾ ਲਿਆ ਤੇ ਲੰਗਰ ਛਕਿਆ।
ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਭੁਰੀਵਾਲੇ, ਬਾਬਾ ਸਤਿਨਾਮ ਸਿੰਘ ਕਿਲ੍ਹਾ ਅਨੰਦਗੜ ਵਾਲੇ, ਬਾਬਾ ਗੁਰਨਾਮ ਸਿੰਘ ਦਿੱਲੀ ਵਾਲੇ, ਬਾਬਾ ਜਸਪਾਲ ਸਿੰਘ ਠੱਠੇ ਟਿੱਬੇ ਵਾਲੇ, ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਵਿੰਦਰ ਸਿੰਘ, ਤਖਤ ਸ੍ਰੀ ਹਰਿਮੰਦਰ ਜੀ ਦੇ ਪ੍ਰਬੰਧਕੀ ਬੋਰਡ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ, ਜੂਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਸਕੱਤਰ ਹਰਬੰਸ ਸਿੰਘ ਖਨੂਜਾ, ਸ਼ਤਾਬਦੀ ਕਮੇਟੀ ਦੇ ਚੇਅਰਮੈਨ ਸੁਮੀਤ ਸਿੰਘ ਕਲਸੀ, ਐਡੀਸ਼ਨਲ ਹੈਡ-ਗ੍ਰੰਥੀ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ, ਸਿੰਘ ਸਹਿਬਾਨ ਗਿਆਨੀ ਗੁਰਦਿਆਲ ਸਿੰਘ ਜੀ, ਗਿਆਨੀ ਪਰਸ਼ੂਰਾਮ ਸਿੰਘ ਜੀ, ਗਿਆਨੀ ਜਸਵੰਤ ਸਿੰਘ ਜੀ, ਗਿਆਨੀ ਅਮਰਜੀਤ ਸਿੰਘ ਜੀ,ਗਿਆਨੀ ਰੋਸ਼ਨ ਸਿੰਘ ਜੀ,ਕਥਾਵਾਚਕ ਗਿਆਨੀ ਸੁਖਦੇਵ ਸਿੰਘ ਤੇ ਗਿਆਨੀ ਸਤਨਾਮ ਸਿੰਘ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੁੱਖ ਬੁਲਾਰੇ ਸ ਸੁਦੀਪ ਸਿੰਘ, ਬਾਬਾ ਜੱਗਾ ਸਿੰਘ, ਬਾਬਾ ਸੋਹਨ ਸਿੰਘ, ਅਜੇ ਸਿੰਘ ਚੱੱਪੂ, ਸ੍ਰੀ ਪ੍ਰਭਾਕਰ ਮਿਸ਼ਰਾ, ਬਾਬਾ ਹਰੀ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਪ੍ਰਮਜੀਤ ਸਿੰਘ, ਰਾਮ ਸਿੰਘ ਭਿੰਡਰ, ਪਰਗਟ ਸਿੰਘ ਬਟਾਲਾ, ਸੁੱੱਖ ਗਵਾਲੀਅਰ, ਮਨਜੀਤ ਸਿੰਘ ਝਬਾਲ, ਬਾਬਾ ਮਨੋਹਰ ਸਿੰਘ, ਬਾਬਾ ਨਰਿੰਦਰ ਸਿੰਘ ਤੇ ਬਾਬਾ ਜੋਗਾ ਸਿੰਘ ਘੜਾਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।
Comments (0)