ਸੀਆਈਡੀ ਦੀ ਰਿਪੋਰਟ ਅਨੁਸਾਰ ਮੋਦੀ-ਸ਼ਾਹ ਦੇ ਘਰ ਤੱਕ ਜਾਣਗੇ ਕਿਸਾਨ

ਸੀਆਈਡੀ ਦੀ ਰਿਪੋਰਟ ਅਨੁਸਾਰ ਮੋਦੀ-ਸ਼ਾਹ ਦੇ ਘਰ ਤੱਕ ਜਾਣਗੇ ਕਿਸਾਨ

ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਕੇਰਲ ਅਤੇ ਕਰਨਾਟਕ ਦੇ ਕਿਸਾਨ ਸ਼ਾਮਲ ਹੋਣਗੇ ਮੋਰਚੇ ਵਿਚ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ: 13 ਫਰਵਰੀ ਨੂੰ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਨੂੰ ਲੈ ਕੇ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀ.ਆਈ.ਡੀ.) ਦੀ ਖੁਫੀਆ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਕਿਸਾਨਾਂ ਨੇ 40 ਵਾਰ ਦਿੱਲੀ ਮਾਰਚ ਦੀ ਰਿਹਰਸਲ ਕੀਤੀ ਹੈ। ਇਨ੍ਹਾਂ ਵਿੱਚੋਂ 10 ਰਿਹਰਸਲਾਂ ਹਰਿਆਣਾ ਵਿੱਚ ਅਤੇ 30 ਪੰਜਾਬ ਵਿੱਚ ਕੀਤੀਆਂ ਗਈਆਂ ਹਨ।ਇਸ ਅੰਦੋਲਨ ਵਿੱਚ 15-20 ਹਜ਼ਾਰ ਕਿਸਾਨ ਹਿੱਸਾ ਲੈਣਗੇ। ਉਹ 2 ਤੋਂ 2.5 ਹਜ਼ਾਰ ਟਰੈਕਟਰ ਲੈ ਕੇ ਹਰਿਆਣਾ ਆ ਸਕਦੇ ਹਨ। ਇਸ ਦੇ ਲਈ ਕਿਸਾਨਾਂ ਨੇ 100 ਤੋਂ ਵੱਧ ਮੀਟਿੰਗਾਂ ਕੀਤੀਆਂ ਹਨ। ਹਰਿਆਣਾ ਸਰਕਾਰ ਨਾਲ ਸਬੰਧਤ ਸੂਤਰਾਂ ਅਨੁਸਾਰ ਸੀਆਈਡੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਤੱਕ ਕਿਸਾਨਾਂ ਦੇ ਇਸ ਮਾਰਚ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਕੇਰਲ ਅਤੇ ਕਰਨਾਟਕ ਦੇ ਕਿਸਾਨ ਸ਼ਾਮਲ ਹੋਣਗੇ।