ਅਮਰੀਕਾ ਵਿਚ ਇਕ ਛੋਟੇ ਜਹਾਜ਼ ਨੂੰ ਜਮੀਨ ਉੱਪਰ ਡਿੱਗਣ ਉਪਰੰਤ ਲੱਗੀ ਅੱਗ, 5 ਮੌਤਾਂ

ਅਮਰੀਕਾ ਵਿਚ ਇਕ ਛੋਟੇ ਜਹਾਜ਼ ਨੂੰ ਜਮੀਨ ਉੱਪਰ ਡਿੱਗਣ ਉਪਰੰਤ ਲੱਗੀ ਅੱਗ, 5 ਮੌਤਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਵਰਜੀਨੀਆ ਦੀ ਪੱਛਮੀ ਸਰਹੱਦ ਨੇੜੇ ਜੰਗਲੀ ਖੇਤਰ ਵਿਚ ਇਕ ਛੋਟੇ ਜਹਾਜ਼ ਨੂੰ ਜਮੀਨ ਉਪਰ ਡਿੱਗ ਜਾਣ ਉਪਰੰਤ ਅੱਗ ਲੱਗ ਜਾਣ ਦੀ ਖਬਰ ਹੈ ਜਿਸ ਵਿਚ ਸਵਾਰ ਇਕ ਨਬਾਲਗ ਸਮੇਤ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐਫ ਐਫ ਏ) ਅਨੁਸਾਰ ਦੋ ਇੰਜਣਾਂ ਵਾਲਾ ਆਈ ਏ ਆਈ ਐਸਟਰਾ 1125 ਜਹਾਜ਼ ਹਾਟ ਸਪਰਿੰਗਜ (ਵਰਜੀਨੀਆ) ਵਿਚ ਇੰਗਾਲਸ ਫੀਲਡ ਹਵਾਈ ਅੱਡੇ ਨੇੜੇ ਬਾਅਦ ਦੁਪਹਿਰ 3 ਵਜੇ ਦੇ ਆਸ ਪਾਸ ਡਿੱਗਾ। ਸਟੇਟ ਪੁਲਿਸ ਅਨੁਸਾਰ ਜਹਾਜ਼ ਦੇ ਮਾਲਕ ਦੇ ਵਕੀਲ ਤੇ ਪਰਿਵਾਰ ਦੇ ਨਜਦੀਕੀ ਲੋਕਾਂ ਨੇ ਦਸਿਆ ਕਿ  ਜਹਾਜ਼ ਵਿਚ ਸਵਾਰ ਵਿਅਕਤੀ ਹਾਟ ਸਪਰਿੰਗਜ ਵਿਚ ਸਥਿੱਤ ਹੋਮਸਟੈਡ ਰਿਜ਼ਾਰਟ ਵਿਚ ਇਕ ਸਮਾਗਮ ਵਿਚ ਹਿੱਸਾ ਲੈਣ ਆਏ ਸਨ। ਵਰਜੀਨੀਆ ਸਟੇਟ ਪੁਲਿਸ ਦੇ ਬੁਲਾਰੇ ਕੋਰੀਨ ਗੈਲਰ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਜਹਾਜ਼ ਵਿਚ ਪਾਇਲਟ ਸਮੇਤ 5 ਲੋਕ ਸਵਾਰ ਸਨ ਜੋ ਸਾਰੇ ਮੌਕੇ ਉਪਰ ਹੀ ਮਾਰੇ ਗਏ।  ਘਟਨਾ ਦੀ ਜਾਂਚ ਐਫ ਐਫ ਏ ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾ ਰਹੀ ਹੈ।

ਕੈਪਸ਼ਨ ਵਰਜੀਨੀਆ ਵਿਚ ਛੋਟੇ ਜਹਾਜ਼ ਨੂੰ ਪੇਸ਼ ਆਏ ਹਾਦਸੇ ਉਪਰੰਤ ਲੱਗੀ ਅੱਗ ਤੇ ਮੌਕੇ 'ਤੇ ਪੁੱਜੇ ਰਾਹਤ ਕਾਮੇ